ਪੰਜਾਬ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਹੈ। ਇਸ ਹਫਤੇ ਸ਼ੁਰੂ ਹੋਣ ਜਾ ਰਹੇ ਨਰਾਤਿਆਂ ਦੇ ਮੌਕੇ ‘ਤੇ ਮਾਤਾ ਵੈਸ਼ਨੂੰ ਦੇਵੀ ਜਾਣ ਵਾਲੇ ਮੁਸਾਫਰਾਂ ਦੀ ਸਹੂਲਤ ਲਈ ਸ਼੍ਰੀ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਜੰਮੂ ਲਈ ਸਪਾਈਸ ਜੈਟ ਦੀ ਫਲਾਈਟ 10 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ।

ਦੱਸ ਦੇਈਏ ਕਿ ਇਸ 7 ਅਕਤੂਬਰ ਤੋਂ ਨਰਾਤੇ ਸ਼ੁਰੂ ਹੋਣ ਜਾ ਰਹੇ ਹਨ। ਨਰਾਤਿਆਂ ‘ਚ ਮਾਤਾ ਵੈਸ਼ਨੂੰ ਦੇਵੀ ਦੇ ਦਰਸ਼ਨਾਂ ਲਈ ਸ਼ਰਧਾਲੂ ਵੱਡੀ ਗਿਣਤੀ ਵਿੱਚ ਪਹੁੰਚਦੇ ਹਨ।
ਇਹ ਵੀ ਵੇਖੋ :
Moong Dal Chilla | ਮੂੰਗ ਦਾਲ ਦਾ ਚਿੱਲਾ | Breakfast Recipe | Quick And Easy Recipe

ਇਹ ਫਲਾਈਟ ਸਵੇਰੇ 10.40 ਮਿੰਟ ‘ਤੇ ਰਵਾਨਾ ਹੋਵੇਗੀ, ਜੋ ਸਵੇਰੇ 11.35 ‘ਤੇ ਜੰਮੂ ਪਹੁੰਚੇਗੀ। ਦੁਪਹਿਰ 12.05 ਵਜੇ ਇਹ ਫਲਾਈਟ ਜੰਮੂ ਤੋਂ ਰਵਾਨਾ ਹੋਵੇਗੀ ਅਤੇ ਦੁਪਹਿਰ 1.05 ‘ਤੇ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਕਰੇਗੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ‘ਤੇ ਦੁਬਈ ਤੋਂ ਆਏ ਪੰਜਾਬੀ ਤੋਂ 48 ਲੱਖ ਦਾ ਸੋਨਾ ਬਰਾਮਦ
ਅੰਮ੍ਰਿਤਸਰ ਤੋਂ ਜੰਮੂ ਜਾਣ ਲਈ 2500 ਰੁਪਏ ਤੇ ਜੰਮੂ ਤੋਂ ਅੰਮ੍ਰਿਤਸਰ ਲਈ ਯਾਤਰੀਆਂ ਨੂੰ 2000 ਰੁਪਏ ਕਿਰਾਇਆ ਭਰਨਾ ਪਏਗਾ। ਜੰਮੂ ਤੋਂ ਅੰਮ੍ਰਿਤਸਰ ਵਾਪਿਸ ਆਉਣ ਵਿੱਚ 500 ਰੁਪਏ ਦੀ ਬੱਚਤ ਹੋਵੇਗੀ।






















