ਪੰਜਾਬ ਦੇ ਬਹੁਚਰਚਿਤ ਡਰੱਗ ਮਾਮਲੇ ਦੀ ਸੁਣਵਾਈ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਹੋਵੇਗੀ। ਪੰਜਾਬ ਸਰਕਾਰ ਨੇ ਵਿਸ਼ੇਸ਼ ਟਾਸਕ ਫੋਰਸ (ਐਸਟੀਐਫ) ਦੀ ਜਾਂਚ ਦੀ ਸੀਲਬੰਦ ਰਿਪੋਰਟ ਹਾਈ ਕੋਰਟ ਨੂੰ ਸੌਂਪੀ ਸੀ। ਜਿਸ ‘ਤੇ ਹਾਈ ਕੋਰਟ ਦਾ ਡਬਲ ਬੈਂਚ ਅੱਜ ਯਾਨੀ ਮੰਗਲਵਾਰ ਨੂੰ ਦਲੀਲਾਂ ਸੁਣੇਗੀ।
ਇਸ ਤੋਂ ਪਹਿਲਾਂ ਸਿੱਧੂ ਨੇ ਢਾਈ ਸਾਲਾਂ ਬਾਅਦ ਹੋ ਰਹੀ ਇਸ ਸੁਣਵਾਈ ‘ਤੇ ਜ਼ਬਰਦਸਤ ਟਵੀਟ ਕੀਤਾ। ਸੁਣਵਾਈ ਤੋਂ ਪਹਿਲਾਂ ਨਵਜੋਤ ਸਿੱਧੂ ਬਹੁਤ ਉਤਸ਼ਾਹਿਤ ਹਨ। ਸਿੱਧੂ ਨੇ ਢਾਈ ਸਾਲ ਸੀਲਬੰਦ ਰਹਿਣ ਤੋਂ ਬਾਅਦ ਅੱਜ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਖੁੱਲ੍ਹਣ ‘ਤੇ ਕਿਹਾ ਕਿ ਇਸ ਨਾਲ ਹੀ ਮੁੱਖ ਦੋਸ਼ੀ ਬੇਨਕਾਬ ਹੋਣਗੇ। ਅਦਾਲਤ ਵੱਲੋਂ ਦੋਸ਼ੀਆਂ ਦੇ ਨਾਂ ਸਾਹਮਣੇ ਆਉਣਗੇ, ਉਨ੍ਹਾਂ ਕਿਹਾ ਕਿ ਦੁਖੀ ਮਾਵਾਂ ਦੀ ਪਹਿਲੀ ਜਿੱਤ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦੋਸ਼ੀਆਂ ਨੂੰ ਬੇਮਿਸਾਲ ਸਜ਼ਾ ਦੀ ਵੀ ਆਸ ਪ੍ਰਗਟਾਈ ਤਾਂ ਜੋ ਨਸ਼ਾ ਵਪਾਰ ਰੁਕੇ।ਕਿਸਾਨਾਂ ਦਾ ਵੱਡਾ ਐਲਾਨ- ਮਨਪ੍ਰੀਤ ਬਾਦਲ ਦੀ ਕੋਠੀ ਅੱਗੇ ਅੱਜ ਤੋਂ ਲਾਉਣਗੇ ਪੱਕਾ ਮੋਰਚਾ
ਇਹ ਵੀ ਵੇਖੋ :
Moong Dal Chilla | ਮੂੰਗ ਦਾਲ ਦਾ ਚਿੱਲਾ | Breakfast Recipe | Quick And Easy Recipe
ਇਹ ਵੀ ਪੜ੍ਹੋ : ਕਿਸਾਨਾਂ ਦਾ ਵੱਡਾ ਐਲਾਨ- ਮਨਪ੍ਰੀਤ ਬਾਦਲ ਦੀ ਕੋਠੀ ਅੱਗੇ ਅੱਜ ਤੋਂ ਲਾਉਣਗੇ ਪੱਕਾ ਮੋਰਚਾ
ਦੱਸ ਦੇਈਏ ਕਿ ਹਾਈਕੋਰਟ ਵਿੱਚ ਚੱਲ ਰਹੇ ਇਸ ਕੇਸ ਦੀ ਸੁਣਵਾਈ ਪਹਿਲਾਂ 1 ਸਤੰਬਰ ਨੂੰ ਹੋਣੀ ਸੀ। ਹਾਲਾਂਕਿ ਜਸਟਿਸ ਅਜੇ ਤਿਵਾੜੀ ਨੇ ਖੁਦ ਨੂੰ ਸੁਣਵਾਈ ਤੋਂ ਵੱਖ ਕਰ ਲਿਆ। ਜਿਸ ਤੋਂ ਬਾਅਦ ਚੀਫ ਜਸਟਿਸ ਨੇ ਇਹ ਕੇਸ ਨਵੇਂ ਬੈਂਚ ਨੂੰ ਭੇਜ ਦਿੱਤਾ। ਜਸਟਿਸ ਏਜੀ ਮਸੀਹ ਅਤੇ ਜਸਟਿਸ ਅਸ਼ੋਕ ਕੁਮਾਰ ਵਰਮਾ ਇਸ ‘ਤੇ ਸੁਣਵਾਈ ਕਰਨਗੇ। ਐਡਵੋਕੇਟ ਨਵਕਿਰਨ ਸਿੰਘ ਨੇ ਪਿਛਲੇ ਸਾਲ ਮਾਮਲੇ ਦੀ ਛੇਤੀ ਸੁਣਵਾਈ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ ਤੋਂ ਬਾਅਦ ਹੁਣ ਨਵਾਂ ਬੈਂਚ ਇਸ ਮਾਮਲੇ ਦੀ ਬਾਕਾਇਦਾ ਸੁਣਵਾਈ ਕਰੇਗਾ।