ਦੇਸ਼ ਵਿੱਚ ਵਧਦੀ ਮਹਿੰਗਾਈ ਨੇ ਪਹਿਲਾਂ ਹੀ ਆਮ ਆਦਮੀ ਦਾ ਲੱਕ ਭੰਨਿਆ ਹੋਇਆ ਹੈ ਤੇ ਹੁਣ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਕਰ ਦਿੱਤਾ ਗਿਆ ਹੈ, ਜਿਸ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵੱਧ ਜਾਣਗੀਆਂ।
ਦੱਸਣਯੋਗ ਹੈ ਕਿ ਪੈਟਰੋਲੀਅਮ ਕੰਪਨੀਆਂ ਨੇ ਘਰੇਲੂ ਰਸੋਈ ਗੈਸ ਸਿਲੰਡਰਾਂ ਦੀ ਕੀਮਤ ਵਿੱਚ 15 ਰੁਪਏ ਦਾ ਵਾਧਾ ਕੀਤਾ ਹੈ। ਦਿੱਲੀ ਵਿੱਚ ਗੈਰ-ਸਬਸਿਡੀ ਵਾਲੇ 14.2 ਕਿਲੋਗ੍ਰਾਮ ਸਿਲੰਡਰ ਦੀ ਕੀਮਤ ਹੁਣ 899.50 ਰੁਪਏ ਹੈ, ਜਦਕਿ 5 ਕਿਲੋ ਸਿਲੰਡਰ ਦਾ ਨਵਾਂ ਰੇਟ ਹੁਣ 502 ਰੁਪਏ ਹੈ। ਇਹ ਨਵੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਜਾਣਗੀਆਂ।
ਇਹ ਵੀ ਵੇਖੋ :
ਮੁੰਬਈ ਤੋਂ Acting ਛੱਡ ਖੋਲੀ ਆਪਣੀ ਨੂਟਰੀ ਕੁਲਚੇ ਦੀ ਦੁਕਾਨ | Inspirational Story | Street Food
ਇਸ ਹਿਸਾਬ ਨਾਲ 14.2 ਕਿਲੋ ਦੇ ਸਿਲੰਡਰ ਵਿੱਚ ਲਗਭਗ 205.50 ਰੁਪਏ ਦਾ ਵਾਧਾ ਹੋਵੇਗਾ। ਰਸੋਈ ਗੈਸ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਨਾਲ ਲੋਕਾਂ ਦੀਆਂ ਜੇਬਾਂ ‘ਤੇ ਵਾਧੂ ਬੋਝ ਪਏਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ! ਲਖੀਮਪੁਰ-ਖੀਰੀ ਹਿੰਸਾ ਮਾਮਲੇ ਵਿਚ BJP ਨੇਤਾ ਦੇ ਮੁੰਡੇ ‘ਤੇ ਪਰਚਾ ਦਰਜ