ਪੰਜਾਬ ਦੇ ਨਵੀਂ ਬਣੀ ਮੁੱਖ ਮੰਤਰੀ ਚਰਨਜੀਤ ਚੰਨੀ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਹੋਰ ਚਹੇਤੇ ਸਹਿਯੋਗੀ ਦੀ ਛੁੱਟੀ ਕਰ ਦਿੱਤੀ ਹੈ। ਕਰਤਾਰਪੁਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਾਣਾ ਰੰਧਾਵਾ ਨੂੰ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਹੁਣ ਨਿਤਿਨ ਅਗਰਵਾਲ ਨੂੰ ਚੇਅਰਮੈਨ ਬਣਾਇਆ ਗਿਆ ਹੈ।
ਰਾਣਾ ਰੰਧਾਵਾ ਕੈਪਟਨ ਦੇ ਖਾਸਮਖਾਸ ਸਨ। ਜਦੋਂ ਪੰਜਾਬ ਕਾਂਗਰਸ ਵਿੱਚ ਮਤਭੇਦ ਪੈਦਾ ਹੋਏ ਤਾਂ ਉਹ ਖੁੱਲ੍ਹ ਕੇ ਕੈਪਟਨ ਦੇ ਸਮਰਥਨ ਵਿੱਚ ਖੜ੍ਹੇ ਹੋਏ। ਉਨ੍ਹਾਂ ਨੇ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਦਾ ਵਿਰੋਧ ਕੀਤਾ ਸੀ।
ਪਰਗਟ ਵਿਧਾਨ ਸਭਾ ਹਲਕੇ ਵਿੱਚ ਉਨ੍ਹਾਂ ਨੇ ਕੈਪਟਨ ਦੇ ਸਮਰਥਨ ਵਿੱਚ ਬੋਰਡ ਵੀ ਲਗਾਏ। ਉਸ ਸਮੇਂ ਪਰਗਟ ਸਿੰਘ ਦਾ ਕੈਪਟਨ ਅਮਰਿੰਦਰ ਸਿੰਘ ਨਾਲ ਛੱਤੀ ਦਾ ਆਂਕੜਾ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਏ ਜਾਣ ਤੋਂ ਬਾਅਦ ਹੁਣ ਸਥਿਤੀ ਬਦਲ ਗਈ ਹੈ।
ਇਹ ਵੀ ਵੇਖੋ :
ਮੁੰਬਈ ਤੋਂ Acting ਛੱਡ ਖੋਲੀ ਆਪਣੀ ਨੂਟਰੀ ਕੁਲਚੇ ਦੀ ਦੁਕਾਨ | Inspirational Story | Street Food
ਪਰਗਟ ਸਿੰਘ ਪੰਜਾਬ ਸਰਕਾਰ ਵਿੱਚ ਸਿੱਖਿਆ ਅਤੇ ਖੇਡਾਂ ਦੇ ਮੰਤਰੀ ਬਣੇ ਹਨ। ਪਰਗਟ ਦੀ ਤਾਕਤ ਵਧਣ ਕਾਰਨ ਰਾਣਾ ਰੰਧਾਵਾ ਨੂੰ ਹਟਾ ਦਿੱਤਾ ਗਿਆ। ਪਰਗਟ ਦੇ ਕੈਪਟਨ ਨਾਲ ਮਾੜੇ ਸਬੰਧਾਂ ਨੂੰ ਦੇਖਦੇ ਹੋਏ ਰਾਣਾ ਜਲੰਧਰ ਕੈਂਟ ਤੋਂ ਟਿਕਟ ਦੇ ਦਾਅਵੇਦਾਰ ਵੀ ਸਨ।
ਇਹ ਵੀ ਪੜ੍ਹੋ : ਅੱਜ ਫਿਰ ਦਿੱਲੀ ਜਾਣ ਦੀ ਤਿਆਰੀ ‘ਚ ਕੈਪਟਨ, ਮਿਲ ਸਕਦੇ ਹਨ PM ਮੋਦੀ ਸਣੇ ਹੋਰ ਵੱਡੇ ਭਾਜਪਾ ਆਗੂਆਂ ਨੂੰ
ਸ਼ੁਰੂ ਵਿੱਚ ਨਵਜੋਤ ਸਿੱਧੂ ਨੇ ਕੈਪਟਨ ਦੇ ਕਰੀਬੀਆਂ ਦੀ ਛੁੱਟੀ ਕਰ ਦਿੱਤੀ ਸੀ। ਸਿੱਧੂ ਨੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨੂੰ ਹਟਾ ਦਿੱਤਾ ਸੀ। ਉਨ੍ਹਾਂ ਦੀ ਜਗ੍ਹਾ ਦਮਨਦੀਪ ਉੱਪਲ ਨੂੰ ਟਰੱਸਟ ਦਾ ਚੇਅਰਮੈਨ ਬਣਾਇਆ ਗਿਆ। ਪਹਿਲਾਂ ਵੀ ਸਿੱਧੂ ਦਮਨ ਨੂੰ ਚੇਅਰਮੈਨ ਬਣਾਉਣਾ ਚਾਹੁੰਦੇ ਸਨ ਪਰ ਕੈਪਟਨ ਅਮਰਿੰਦਰ ਸਿੰਘ ਨੇ ਬੱਸੀ ਨੂੰ ਕੁਰਸੀ ਸੌਂਪ ਦਿੱਤੀ ਸੀ।