ਟੋਰਾਂਟੋ : ਭਾਰਤੀ ਨੌਜਵਾਨਾਂ ‘ਚ ਵਿਦੇਸ਼ਾਂ ਵਿਚ ਜਾ ਕੇ ਸੈਟਲ ਹੋਣ ਦਾ ਕ੍ਰੇਜ਼ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਸੁਪਨਿਆਂ ਦੇ ਮੁਲਕ ਕੈਨੇਡਾ ਦੀ ਧਰਤੀ ‘ਤੇ ਇਸ ਸਾਲ ਅਗਸਤ ਦੌਰਾਨ 37,780 ਨਵੇਂ ਪ੍ਰਵਾਸੀਆਂ ਨੇ ਆਪਣੀ ਜ਼ਿੰਦਗੀ ਦਾ ਸਫਰ ਸ਼ੁਰੂ ਕੀਤਾ। ਇਸ ਸਾਲ ਦੇ ਸ਼ੁਰੂਆਤੀ ਮਹੀਨਿਆਂ ਦਰਮਿਆਨ ਕੈਨੇਡਾ ਪੁੱਜਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਘੱਟ ਸੀ ਪਰ ਅਗਸਤ ਮਹੀਨੇ ਦੌਰਾਨ 2 ਲੱਖ ਤੋਂ ਵੱਧ ਪ੍ਰਵਾਸੀ ਕੈਨੇਡਾ ਪੁੱਜੇ।
ਇਮੀਗ੍ਰੇਸ਼ਨ ਵਿਭਾਗ ਵੱਲੋਂ ਲਗਭਗ 4 ਲੱਖ ਨਵੇਂ ਪ੍ਰਵਾਸੀਆਂ ਨੂੰ ਕੈਨੇਡਾ ਬੁਲਾਉਣ ਦਾ ਟਾਰਗੈੱਟ ਰੱਖਿਆ ਗਿਆ ਹੈ ਤੇ ਪਿਛਲੇ ਲਗਭਗ ਸਵਾ ਸਾਲ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇਕ ਮਹੀਨੇ ਵਿਚ 25 ਹਜ਼ਾਰ ਤੋਂ ਵੱਧ ਪ੍ਰਵਾਸੀ ਕੈਨੇਡਾ ਪੁੱਜੇ ਹਨ। ਕੋਰੋਨਾ ਮਹਾਮਾਰੀ ਕਾਰਨ ਪਿਛਲੇ ਸਾਲ ਮਿੱਥੇ ਗਏ ਟੀਚੇ ਤੋਂ ਅੱਧੇ ਪ੍ਰਵਾਸੀ ਹੀ ਕੈਨੇਡਾ ਪਹੁੰਚੇ ਸਨ ਪਰ ਇਸ ਸਾਲ ਇਹ ਗਿਣਤੀ ਵਧਣ ਦੀ ਉਮੀਦ ਹੈ।