ਅੱਜ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਵੱਡੇ ਕਾਫ਼ਲੇ ਨੇ ਲਖੀਮਪੁਰ ਖੀਰੀ ਲਈ ਕੂਚ ਕੀਤਾ, ਹਾਲਾਂਕਿ ਉਨ੍ਹਾਂ ਨੂੰ ਉਸ ਤੋਂ ਪਹਿਲਾਂ ਹੀ ਹਿਰਾਸਤ ਵਿੱਚ ਲੈ ਲਿਆ ਗਿਆ।
ਭਾਵੇਂ ਸਿੱਧੂ ਨੇ ਪੰਜਾਬ ਕਾਂਗਰਸ ਦੀ ਅਗਵਾਈ ਕਰਦਿਆਂ ਇਹ ਮਾਰਚ ਕੱਢਿਆ, ਜਿਸ ਵਿੱਚ ਮੁੱਖ ਮੰਤਰੀ ਚੰਨੀ ਵੀ ਸ਼ਾਮਲ ਹੋਏ ਪਰ ਸ਼ਾਇਦ ਨਵਜੋਤ ਸਿੱਧੂ ਆਪਣੀ ਪਾਰਟੀ ਤੋਂ ਅਜੇ ਵੀ ਪੂਰੀ ਤਰ੍ਹਾਂ ਨਾਰਾਜ਼ ਹਨ। ਕਾਂਗਰਸੀ ਆਗੂਆਂ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਕਾਂਗਰਸ ਦੇ ਐਕਟਿੰਗ ਪ੍ਰਧਾਨ ਨਾਲ ਚੱਲ ਰਹੀ ਗੱਲਬਾਤ ਉਨ੍ਹਾਂ ਦੇ ਨੋਟਿਸ ਤੋਂ ਬਗੈਰ ਹੀ ਮੀਡੀਆ ਦੇ ਕੈਮਰਿਆਂ ਵਿੱਚ ਕੈਦ ਗਈ।
ਇਸ ਵਿੱਚ ਸੁਖਵਿੰਦਰ ਡੈਨੀ ਨੇ ਅੱਜ ਦੇ ਪ੍ਰੋਗਰਾਮ ਦੇ ਸਫਲ ਰਹਿਣ ਦੀ ਗੱਲ ਕਹੀ ਤਾਂ ਅੱਗੋਂ ਸਿੱਧੂ ਨੇ ਕਿਹਾ ਅਜੇ ਇਹ ਕਿੱਥੇ ਸਫਲ ਹੋਇਆ ਹੈ, ਅਜੇ ਤਾਂ ਸਫਲ ਤਾਂ ਹੋਏਗਾI ਇਸ ਤੋਂ ਬਾਅਦ ਉਨ੍ਹਾਂ ਨੇ ਨਾਲ ਇਤਰਾਜ਼ਯੋਗ ਸ਼ਬਦ ਵਰਤਦਿਆਂ ਆਪਣੀ ਹੀ ਪਾਰਟੀ ਲਈ ਵੱਡੀ ਗੱਲ ਕਹਿ ਦਿੱਤੀ। ਉਨ੍ਹਾਂ ਕਿਹਾ ਕਿ ‘ਕਾਂਗਰਸ ਮਰਨ ਤੈ ਆਈ ਪਈ ਹੈ।’
ਇਹ ਵੀ ਦੇਖੋ :
Instant Aloo Dosa Pan Cake | Morning Nashta Recipe | Watch Full Video On 07 October
ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਸਿੱਧੂ ਆਪਣੀ ਹੀ ਪਾਰਟੀ ਤੋਂ ਖੁਸ਼ ਨਹੀਂ ਹਨ। ਦੱਸ ਦੇਈਏ ਕਿ ਨਵਜੋਤ ਸਿੱਧੂ ਦਾ ਪਿਛਲੇ ਕਈ ਮਹੀਨਿਆਂ ਤੋਂ ਆਪਣੀ ਹੀ ਪਾਰਟੀ ਵਿੱਚ ਟਕਰਾਅ ਚੱਲ ਰਿਹਾ ਹੈ। ਹੁਣ ਵੀ ਉਨ੍ਹਾਂ ਨੇ ਕਾਂਗਰਸ ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਇਹ ਵੀ ਪੜ੍ਹੋ : SGPC ਦੇ ਪ੍ਰਧਾਨ ਬੀਬੀ ਜਗੀਰ ਕੌਰ ਲਖੀਮਪੁਰ ਖੀਰੀ ਲਈ ਹੋਏ ਰਵਾਨਾ
ਲਖੀਮਪੁਰ ਖੀਰੀ ਵੱਲ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਪਟਿਆਲਾ ਵਿੱਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਨੇ ਇਸ ਨੂੰ ਸਿਆਸਤ ਦੀ ਇੱਕ ਖੇਡ ਦੱਸਿਆ। ਉਥੇ ਹੀ ਕਈ ਕਾਂਗਰਸੀ ਲੀਡਰ ਸਿੱਧੂ ਦੇ ਇਸ ਪ੍ਰੋਗਰਾਮ ਵਿੱਚ ਵੀ ਸ਼ਾਮਲ ਨਹੀਂ ਹੋਏ। ਹੁਣ ਸਿੱਧੂ ਵੱਲੋਂ ਆਪਣੀ ਪਾਰਟੀ ਲਈ ਇਤਰਾਜ਼ਯੋਗ ਸ਼ਬਦ ਬੋਲ ਕੇ ਆਪਣੀ ਪਾਰਟੀ ਲਈ ਇੰਨੀ ਵੱਡੀ ਗੱਲ ਕਹਿਣ ਦਾ ਮਤਲਬ ਕੱਢਿਆ ਜਾ ਸਕਦਾ ਹੈ ਇਹ ਤਾਂ ਸਿੱਧੂ ਸਾਹਿਬ ਹੀ ਦੱਸ ਸਕਦੇ ਹਨ।