ਬ੍ਰਿਟੇਨ ਵਿੱਚ ਪੱਛਮੀ ਲੰਡਨ ਦੇ ਇੱਕ ਹਸਪਤਾਲ ਵਿੱਚ ਉਸ ਵੇਲੇ ਹੰਗਾਮਾ ਮਚ ਗਿਆ, ਜਦੋਂ ਇੱਕ ਸਿੱਖ ਵਿਅਕਤੀ ਦੀ ਦਾੜ੍ਹੀ ਅਤੇ ਮੁੱਛਾਂ ਬਿਨਾਂ ਉਸ ਨੂੰ ਦੱਸੇ ਕੱਟ ਦਿੱਤੀਆਂ ਗਈਆਂ।
ਈਲਿੰਗ ਤੋਂ ਸ੍ਰਟੋਕ ਪੀੜਤ ਸਿੱਖ ਬਜ਼ੁਰਗ ਦੌਰਾ ਪੈਣ ਕਰਕੇ ਬੋਲਣ ਤੋਂ ਅਸਮਰੱਥ ਸੀ। ਉਸ ਨੂੰ ਹਿਲਿੰਗਡਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਇਜਾਜ਼ਤ ਜਾਂ ਉਸਦੇ ਪਰਿਵਾਰ ਦੀ ਸਹਿਮਤੀ ਤੋਂ ਬਗੈਰ ਉਸਦੀ ਦਾੜ੍ਹੀ ਕਟਵਾ ਦਿੱਤੀ ਗਈ। ਪਰਿਵਾਰ ਸੁਰੱਖਿਆ ਕਾਰਨਾਂ ਕਰਕੇ ਘਟਨਾ ਤੋਂ ਬਾਅਦ ਆਪਣਾ ਨਾਂ ਨਹੀਂ ਦੱਸਣਾ ਚਾਹੁੰਦਾ ਸੀ।
ਪਰਿਵਾਰ ਦਾ ਦਾਅਵਾ ਹੈ ਕਿ ਹਿਲਿੰਗਡਨ ਹਸਪਤਾਲ ਦਾ ਸਟਾਫ ਸਿੱਖ ਧਰਮ ਵਿੱਚ ਦਾੜ੍ਹੀ ਰੱਖਣ ਦੇ ਮਹੱਤਵ ਦਾ ਪਤਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਵੀਡੀਓ ਕਾਲ ਦੌਰਾਨ ਸਟਾਫ ਨੇ ਪੀੜਤ ਦੇ ਚਿਹਰੇ ‘ਤੇ ਮਾਸਕ ਪਾ ਕੇ ਅਤੇ ਠੋਢੀ ਨੂੰ ਢੱਕ ਕੇ ਆਪਣੀ ਗਲਤੀ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ।
ਜਦੋਂ ਉਸਦੀ ਧੀ ਨੇ ਪਿਛਲੇ ਹਫਤੇ ਵੀਡੀਓ ਕਾਲ ਕੀਤੀ ਸੀ ਤਾਂ ਉਸਦੇ ਪਿਤਾ ਨੇ ਇੱਕ ਵੱਖਰੀ ਕਿਸਮ ਦਾ ਮਾਸਕ ਪਾਇਆ ਹੋਇਆ ਸੀ। ਉਸਨੂੰ ਦੱਸਿਆ ਗਿਆ ਕਿ ਇਹ ਕੋਵਿਡ ਕਰਕੇ ਅਜਿਹਾ ਕੀਤਾ ਗਿਆ ਹੈ। ਅਗਲੇ ਦਿਨ ਵਾਰਡ ਮੈਨੇਜਰ ਨੂੰ ਸ਼ਿਕਾਇਤ ਕੀਤੀ ਗਈ ਅਤੇ ਉਸ ਦਾ ਪੂਰਾ ਚਿਹਰਾ ਦਿਖਾਉਂਦੇ ਹੋਏ ਵੀਡੀਓ ਕਾਲ ਦੀ ਇਜਾਜ਼ਤ ਦਿੱਤੀ ਗਈ।
ਉਸ ਵੇਲੇ ਉਸ ਦੇ ਪਰਿਵਾਰ ਦੇ ਮੈਂਬਰ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਉਸਦੇ ਪਿਤਾ ਦੀਆਂ ਮੁੱਛਾਂ ਅਤੇ ਦਾੜ੍ਹੀ ਨੂੰ ਸਟਾਫ ਨੇ ਕੱਟ ਦਿੱਤਾ ਹੈ ਅਤੇ ਉਨ੍ਹਾਂ ਨੇ ਉਸਦੇ ਚਿਹਰੇ ਦੇ ਵਾਲ ਕੱਟਣ ਦਾ ਕੋਈ ਜ਼ਰੂਰੀ ਕਾਰਨ ਵੀ ਨਹੀਂ ਦੱਸਿਆ।
ਉਸਦੀ ਧੀ ਮਨਪ੍ਰੀਤ ਨੇ ਦੱਸਿਆ ਕਿ ਅਸੀਂ ਹਸਪਤਾਲ ਦੇ ਇਸ ਰਵੱਈਏ ਤੋਂ ਟੁੱਟ ਗਏ ਹਾਂ। ਅਸੀਂ ਇੱਕ ਪਰਿਵਾਰ ਦੇ ਰੂਪ ਵਿੱਚ ਹਸਪਤਾਲ ਤੋਂ ਸਿਰਫ ਲਿਖਤੀ ਮੁਆਫੀ ਚਾਹੁੰਦੇ ਸੀ ਪਰ ਉਨ੍ਹਾਂ ਨੇ ਅਜਿਹਾ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਸਟਾਫ ਸੱਚਮੁੱਚ ਬੇਰਹਿਮ ਸੀ ਅਤੇ ਹੁਣ ਉਨ੍ਹਾਂ ਨੇ ਸਾਨੂੰ ਉਨ੍ਹਾਂ ਨਾਲ ਕੋਈ ਵੀ ਵੀਡੀਓ ਕਾਲ ਕਰਨ ਤੋਂ ਰੋਕ ਦਿੱਤਾ ਹੈ। ਇਹ ਸਹੀ ਨਹੀਂ ਹੈ। ਬਜ਼ੁਰਗ ਦੀ ਧੀ ਹੁਣ ਸਿੱਖ ਫੈਡਰੇਸ਼ਨ (ਯੂਕੇ) ਤੱਕ ਪਹੁੰਚ ਕੀਤੀ ਹੈ, ਜਿਸ ਨੇ ਸਿਹਤ ਅਤੇ ਸਮਾਜਿਕ ਦੇਖਭਾਲ ਦੇ ਰਾਜ ਮੰਤਰੀ ਸਾਜਿਦ ਜਾਵੇਦ ਨੂੰ ਚਿੱਠੀ ਲਿਖੀ ਹੈ।
ਇਹ ਵੀ ਵੇਖੋ :
Navratri Special Recipe | Sabudana Khichdi Recipe | ਸਾਬੂਦਾਣਾ ਖਿਚੜੀ |Roti Paani #navratrirecipe
ਸਿੱਖ ਫੈਡਰੇਸ਼ਨ (ਯੂਕੇ) ਦੇ ਪ੍ਰਧਾਨ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਇਹ ਮਰੀਜ਼ਾਂ ਦੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ ਅਤੇ ਇਸ ਦੀ ਸਜ਼ਾ ਮਿਲਣੀ ਚਾਹੀਦੀ ਹੈ। ਇਸ ਦੌਰਾਨ, ਹਿਲਿੰਗਡਨ ਹਸਪਤਾਲ ਐਨਐਚਐਸ ਫਾਊਂਡੇਸ਼ਨ ਟਰੱਸਟ ਦੇ ਬੁਲਾਰੇ ਨੇ ਕਿਹਾ ਕਿ ਇਹ ਇੱਕ ਗਲਤੀ ਸੀ ਅਤੇ ਅਸੀਂ ਘਟਨਾ ਦੀ ਜਾਂਚ ਕੀਤੀ ਹੈ। ਅਸੀਂ ਪਰਿਵਾਰ ਦੇ ਨਾਲ ਲਗਾਤਾਰ ਸੰਪਰਕ ਵਿੱਚ ਹਾਂ ਅਤੇ ਸਾਡੀ ਮੁੱਖ ਕਾਰਜਕਾਰੀ, ਪੈਟਰੀਸੀਆ ਰਾਈਟ ਨੇ ਵੀ ਸਿੱਖ ਫੈਡਰੇਸ਼ਨ ਨਾਲ ਉਨ੍ਹਾਂ ਦੀਆਂ ਵਿਆਪਕ ਚਿੰਤਾਵਾਂ ਬਾਰੇ ਵਿਚਾਰ ਕਰਨ ਲਈ ਸੰਪਰਕ ਕੀਤਾ ਹੈ।
ਇਹ ਵੀ ਪੜ੍ਹੋ : ਅੱਤਵਾਦੀਆਂ ਨੂੰ ਚੁਣੌਤੀ ਦੇਣ ਵਾਲੀ ਕੁੜੀ ਨੂੰ ਮਿਲਣ ਸ਼੍ਰੀਨਗਰ ਪਹੁੰਚੀ ਮਨੀਸ਼ਾ ਗੁਲਾਟੀ