ਪੰਜਾਬ ਸਟੇਟ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅੱਜ ਉਸ ਬਹਾਦੁਰ ਕੁੜੀ ਸ਼ਰਧਾ ਬਿੰਦਰੂ ਨੂੰ ਮਿਲਣ ਅਤੇ ਉਸ ਦਾ ਤੇ ਉਸ ਦੇ ਪਰਿਵਾਰ ਨੂੰ ਹੌਂਸਲਾ ਦੇਣ ਵਾਸਤੇ ਸ਼੍ਰੀਨਗਰ ਪਹੁੰਚੀ, ਜਿਸ ਨੇ ਆਪਣੇ ਪਿਤਾ ਨੂੰ ਮਾਰੇ ਜਾਣ ਤੋਂ ਬਾਅਦ ਅੱਤਵਾਦੀਆਂ ਨੂੰ ਚੁਣੌਤੀ ਦਿੱਤੀ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਗੁਲਾਟੀ ਨੇ ਕਿਹਾ ਕਿ ਮੱਖਣ ਲਾਲ ਬਿੰਦਰੂ ਮਰ ਕੇ ਵੀ ਸਾਰਿਆਂ ਨੂੰ ਇਹ ਸੰਦੇਸ਼ ਦੇ ਕੇ ਗਏ ਹਨ ਕਿ ਵਿਦੇਸ਼ੀ ਤਾਕਤਾਂ ਤੋਂ ਡਰਨ ਵਾਲੇ ਨਹੀਂ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੇਟੀ ਦੀ ਹਿੰਮਤ ਨੂੰ ਵੇਖਦੇ ਹੋਏ ਉਸ ਦੀ ਅੱਤਵਾਦੀਆਂ ਨੂੰ ਸ਼ਰੇਆਮ ਚੈਲੰਜ ਕਰਦੀ ਸੁਣ ਕੇ ਮੈਂ ਉਸ ਨੂੰ ਮਿਲਣ ਇਥੇ ਹਿੰਮਤ ਦੇਣ ਆਈ ਹਾਂ।
ਉਨ੍ਹਾਂ ਕਿਹਾ ਕਿ ਇਹ ਸਮਾਂ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਇਕੱਠੀਆਂ ਹੋਣ ਅਤੇ ਸਾਰੇ ਮਿਲ ਕੇ ਕਸ਼ਮੀਰੀ ਪੰਡਤਾਂ ਨੂੰ ਬਚਾਉਣ। ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਸਾਰਿਆਂ ਨੂੰ ਹਿੰਮਤ ਦੇਣ ਆਈ ਹਾਂ ਕਿ ਅਸੀਂ ਹਮੇਸ਼ਾ ਇਕੱਠੇ ਸੀ। ਬਿੰਦਰੂ ਦਾ ਬਲਿਦਾਨ ਫਜ਼ੂਲ ਨਹੀਂ ਜਾਏਗਾ। ਅਸੀਂ ਸਾਰੇ ਵਿਦੇਸ਼ੀ ਤਾਕਤਾਂ ਅੱਗੇ ਨਾ ਝੁਕੇ ਸੀ ਨਾ ਝੁਕਾਂਗੇ।
ਦੱਸਣਯੋਗ ਹੈ ਕਿ ਸ਼੍ਰੀਨਗਰ ਦੇ ਮੁੱਖ ਫਾਰਮਾਸਿਸਟ ਕਸ਼ਮੀਰੀ ਪੰਡਤ ਮੱਖਣ ਲਾਲ ਬਿੰਦਰੂ ਸਣੇ ਤਿੰਨ ਨਾਗਰਿਕਾਂ ਦੀ ਮੰਗਲਵਾਰ ਨੂੰ ਸ਼ੱਕੀ ਅੱਤਵਾਦੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਉਸਦੀ ਧੀ ਡਾ. ਸ਼ਰਧਾ ਬਿੰਦਰੂ ਨੇ ਉਨ੍ਹਾਂ ਬੰਦੂਕਧਾਰੀਆਂ ਨੂੰ ਚੁਣੌਤੀ ਦਿੱਤੀ ਕਿ ਜਿਨ੍ਹਾਂ ਨੇ ਉਸਦੇ ਪਿਤਾ ਨੂੰ ਮਾਰਿਆ ਹੈ ਉਹ ਉਸ ਨਾਲ ਬਹਿਸ ਕਰਨ।
ਇਹ ਵੀ ਵੇਖੋ :
Navratri Special Recipe | Sabudana Khichdi Recipe | ਸਾਬੂਦਾਣਾ ਖਿਚੜੀ |Roti Paani #navratrirecipe
ਸ਼ਰਧਾ ਨੇ ਕਿਹਾ ਕਿ ਉਸਦੇ ਪਿਤਾ ਦੀ ਮੌਤ ਹੋ ਸਕਦੀ ਹੈ ਪਰ ਉਸਦੀ ਆਤਮਾ ਹਮੇਸ਼ਾ ਲਈ ਜੀਉਂਦੀ ਰਹੇਗੀ। ਜਿਸਨੇ ਮੇਰੇ ਪਿਤਾ ਨੂੰ ਗੋਲੀ ਮਾਰੀ ਸੀ, ਮੇਰੇ ਸਾਹਮਣੇ ਆ ਜਾਓ। ਮੇਰੇ ਪਿਤਾ ਨੇ ਮੈਨੂੰ ਸਿੱਖਿਆ ਦਿੱਤੀ ਹੈ, ਜਦਕਿ ਸਿਆਸਤਦਾਨਾਂ ਨੇ ਤੁਹਾਨੂੰ ਬੰਦੂਕਾਂ ਤੇ ਪੱਥਰ ਦਿੱਤੇ ਹਨ। ਕੀ ਤੁਸੀਂ ਬੰਦੂਕਾਂ ਅਤੇ ਪੱਥਰਾਂ ਨਾਲ ਲੜਨਾ ਚਾਹੁੰਦੇ ਹੋ? ਇਹ ਕਾਇਰਤਾ ਹੈ। ਸਾਰੇ ਸਿਆਸਤਦਾਨ ਤੁਹਾਡੀ ਵਰਤੋਂ ਕਰ ਰਹੇ ਹਨ, ਆਓ ਅਤੇ ਸਿੱਖਿਆ ਨਾਲ ਲੜੋ।
ਇਹ ਵੀ ਪੜ੍ਹੋ : ਲਖੀਮਪੁਰ ‘ਚ ਸ਼ਹੀਦ ਕਿਸਾਨਾਂ ਦੇ ਘਰ ਪਹੁੰਚੀ ਹਰਸਿਮਰਤ ਬਾਦਲ, ਪੀੜਤ ਪਰਿਵਾਰਾਂ ਨਾਲ ਵੰਡਾਇਆ ਦੁੱਖ