ਮੋਹਾਲੀ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਡੇ ਪੁੱਤਰ ਨਵਜੀਤ ਸਿੰਘ ਦੇ ਵਿਆਹ ਦੀਆਂ ਰਸਮਾਂ ਅੱਜ ਹੋ ਰਹੀਆਂ ਹਨ। ਥੋੜ੍ਹੀ ਹੀ ਦੇਰ ਵਿੱਚ ਉਹ ਗੁਰਦੁਆਰਾ ਸਾਂਚਾ ਧੰਨ ਸਾਹਿਬ, ਫੇਜ਼ 3 ਬੀ 1, ਮੋਹਾਲੀ ਵਿਖੇ ਉਨ੍ਹਾਂ ਦੀਆਂ ਲਾਵਾਂ-ਫੇਰੇ ਹੋ ਜਾਣਗੇ।
ਪੰਜਾਬ ਦੇ ਮੰਤਰੀਆਂ ਅਤੇ ਵੀਪੀਆਈਪੀ ਲੋਕਾਂ ਨੇ ਗੁਰਦੁਆਰੇ ਵਿੱਚ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਰਿਵਾਰ ਸਣੇ ਖੁਦ ਡੋਲੀ ਵਾਲੀ ਕਾਰ ਚਲਾ ਕੇ ਗੁਰਦੁਆਰਾ ਸਾਹਿਬ ਪਹੁੰਚੇ ਹਨ।
ਦੱਸ ਦੇਈਏ ਕਿ ਨਵਜੀਤ ਸਿੰਘ ਦਾ ਵਿਆਹ ਡੇਰਾਬੱਸੀ ਦੇ ਅਮਲਾਲਾ ਮੂਲ ਦੇ ਪਰਿਵਾਰ ਦੀ ਸਿਮਰਨਧੀਰ ਕੌਰ ਨਾਲ ਹੋ ਰਿਹਾ ਹੈ। ਕਈ ਵੀਆਈਪੀਜ਼ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚਣ ਦੀ ਉਮੀਦ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ ਮੁਹਾਲੀ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਨਵਜੀਤ ਅਤੇ ਸਿਮਰਧੀਰ ਸੋਮਵਾਰ ਨੂੰ ਮੋਹਾਲੀ ਵਿੱਚ ਇੱਕ ਰਿਸੈਪਸ਼ਨ ਪਾਰਟੀ ਰੱਖਣਗੇ। ਮੁੱਖ ਮੰਤਰੀ ਦੇ ਬੇਟੇ ਦੀ ਰਿਸੈਪਸ਼ਨ ਪਾਰਟੀ ਲਈ ਮੋਹਾਲੀ ਦੇ ਅਰਿਸਤਾ ਰਿਜ਼ੋਰਟ ਨੂੰ ਬੁੱਕ ਕੀਤਾ ਗਿਆ ਹੈ। ਇਸ ਰਿਸੈਪਸ਼ਨ ਪਾਰਟੀ ਵਿੱਚ ਪੰਜਾਬ ਦੇ ਸਮੁੱਚੇ ਮੰਤਰੀ ਮੰਡਲ ਨੂੰ ਸੱਦਾ ਦਿੱਤਾ ਗਿਆ ਹੈ।
ਇਹ ਵੀ ਵੇਖੋ :
Chana Chaat Recipe | ਮੁੰਬਈ ਦੀ ਮਸ਼ਹੂਰ ਚਨਾ ਚਾਟ | Chatpati Chaat | Indian Street Food
ਵਿਆਹ ਤੋਂ ਪਹਿਲਾਂ ਹੀ ਚਰਨਜੀਤ ਚੰਨੀ ਕੈਬਨਿਟ ਮੰਤਰੀ ਤੋਂ ਮੁੱਖ ਮੰਤਰੀ ਬਣ ਗਏ, ਜਿਸ ਦੇ ਲਈ ਮੁੱਖ ਮੰਤਰੀ ਦਾ ਪਰਿਵਾਰ ਨਵੀਂ ਨੂੰਹ ਸਿਮਰਨ ਨੂੰ ਬਹੁਤ ਖੁਸ਼ਕਿਸਮਤ ਮੰਨ ਰਿਹਾ ਹੈ। ਰਣਧੀਰ ਸਿੰਘ, ਜੋ ਕਿ ਮੁੱਖ ਮੰਤਰੀ ਦੇ ਕੁੜਮ ਬਣਨ ਜਾ ਰਹੇ ਹਨ, ਡੇਰਾਬੱਸੀ ਦੇ ਨੇੜੇ ਪਿੰਡ ਅਮਲਾਲਾ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ : ਬਿਜਲੀ ਸੰਕਟ ਹੋਇਆ ਹੋਰ ਵੀ ਡੂੰਘਾ, ਐਤਵਾਰ ਨੂੰ 8 ਘੰਟੇ ਦਾ ਕੱਟ ਲਾਉਣ ਦੀ ਤਿਆਰੀ
ਰਣਧੀਰ ਸਿੰਘ ਪਿਛਲੇ 17 ਸਾਲਾਂ ਤੋਂ ਕੇਂਦਰੀ ਵਿਦਿਆਲਿਆ ਵਿੱਚ ਬਤੌਰ ਪ੍ਰਿੰਸੀਪਲ ਕੰਮ ਕਰ ਰਹੇ ਹਨ ਅਤੇ ਇਸ ਸਮੇਂ ਪਟਿਆਲਾ ਦੀ ਆਰਜ਼ੀ ਡਿਊਟੀ ‘ਤੇ ਤਾਇਨਾਤ ਹਨ। ਸਿਮਰਨਧੀਰ ਕੌਰ ਇੰਜੀਨੀਅਰਿੰਗ ਤੋਂ ਬਾਅਦ ਐਮਬੀਏ ਕਰ ਰਹੀ ਹੈ।