ਲੁਧਿਆਣਾ ‘ਚ ਡੇਂਗੂ ਦਾ ਕਹਿਰ ਵਧਦਾ ਜਾ ਰਿਹਾ ਹੈ। ਰੋਜ਼ਾਨਾ ਡੇਂਗੂ ਦੇ ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋ ਰਹੀ ਹੈ। ਜ਼ਿਲ੍ਹੇ ਵਿਚ ਸ਼ੱਕੀ ਡੇਂਗੂ ਮਰੀਜ਼ਾਂ ਦੀ ਗਿਣਤੀ 1731 ਤੱਕ ਜਾ ਪੁੱਜੀ ਹੈ। ਅੱਜ ਮੰਗਲਵਾਰ ਨੂੰ ਲੁਧਿਆਣਾ ਵਿਖੇ ਡੇਂਗੂ ਦੇ 345 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ। ਜਿਨ੍ਹਾਂ ਵਿਚੋਂ 269 ਸ਼ਹਿਰ ਤੋਂ, ਹਠੂਰ ਤੋਂ 4, ਕੂੰਮਕਲਾਂ ਤੋਂ 7, ਮਲੌਦ ਤੋਂ 4, ਪੱਖੋਵਾਲ ਤੋਂ 3, ਪਾਇਲ ਤੋਂ 3, ਸਾਹਨੇਵਾਲ ਤੋਂ 12, ਸਿੱਧਵਾਂਬੇਟ ਤੋਂ 5, ਸੁਧਾਰ ਤੋਂ 11, ਰਾਏਕੋਟ ਤੋਂ 1, ਖੰਨੇ ਤੋਂ 5, ਜਗਰਾਓਂ ਤੋਂ 20, ਸਮਰਾਲਾ ਤੋਂ 1 ਮਰੀਜ਼ ਹੈ।
ਜ਼ਿਲ੍ਹੇ ਵਿਚ ਜਿਹੜੇ 345 ਨਵੇਂ ਡੇਂਗੂ ਮਰੀਜ਼ ਪਾਏ ਗਏ ਹਨ ਉਹ ਕੈਲਾਸ਼ ਚੌਕ, ਭਾਮਲਾ ਰੋਡ, ਚੰਦਰ ਨਗਰ, ਜਨਤਾ ਨਗਰ, ਮਾਡਲ ਟਾਊਨ, ਬਸਤੀ ਜੋਧੇਵਾਲ, ਰਾਣੀ ਝਾਂਸੀ ਰੋਡ, ਫਿਰੋਜ਼ਪੁਰ ਰੋਡ, ਆਸ਼ਾਪੁਰੀ, ਸਿਵਲਲਾਈਨ, ਕੁੰਦਨਪੁਰੀ, ਸੂਆ ਰੋਡ, ਰੇਲਵੇ ਸਟੇਸ਼ਨ, ਸਾਂਧਰਾ ਸਾਹਨੇਵਾਲ, ਬਲੌਂਕੀ, ਬਸੰਤ ਸ਼ਹਿਰ, ਜਹਾਂਗੀਰ ਰੋਡ, ਸੰਤ ਨਗਰ, ਰਾਜਗੁਰੂ ਨਗਰ, ਬੀ. ਆਰ. ਐੱਸ. ਨਗਰ, ਗੁਰਦੇਵ ਨਗਰ, ਨੱਢਾ ਵਾਲੀ ਸੜਕ, ਰੇਲਵੇ ਕਾਲੋਨੀ-2, ਰਸਾਭਾ ਨਗਰ, ਈ. ਵੀ. ਐੱਸ. ਕਾਲੋਨੀ, ਹੈਬੋਵਾਲ ਕਲਾਂ, ਸ਼ਿਮਲਾਪੁਰੀ, ਘੁੰਮਰ ਮੰਡੀ, ਫੋਕਲ ਪੁਆਇੰਟ, ਆਦਰਸ਼ ਨਗਰ, ਸ਼ੇਰੇ ਪੰਜਾਬ ਕਾਲੋਨੀ ਤੇ 33 ਫੁੱਟ ਰੋਡ ਦੇ ਹਨ।
ਲੁਧਿਆਣੇ ਤੋਂ ਬਾਹਰ ਡੇਂਗੂ ਦੇ 53 ਹੋਰ ਨਵੇਂ ਮਰੀਜ਼ ਦੇਖਣ ਨੂੰ ਮਿਲੇ ਹਨ। ਇਹ ਮਰੀਜ਼ ਜੰਮੂ ਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਦਿੱਲੀ, ਹਰਿਆਣਾ, ਯੂ. ਪੀ., ਮੱਧ ਪ੍ਰਦੇਸ਼, ਤੇ ਰਾਜਸਥਾਨ ਦੇ ਹਨ। ਅੱਜ ਵੱਖ-ਵੱਖ ਹਸਪਤਾਲਾਂ ਵਿਚ ਡੇਂਗੂ ਦੇ 34 ਮਰੀਜ਼ ਦਾਖਲ ਕੀਤੇ ਗਏ ਤੇ 311 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ।
ਸਿਹਤ ਵਿਭਾਗ ਵੱਲੋਂ ਡੇਂਗੂ ਦੀ ਰੋਕਥਾਮ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਸਿਹਤ ਵਿਭਾਗ ਵੱਲੋਂ ਲਗਾਤਾਰ ਫਾਗਿੰਗ ਕੀਤੀ ਜਾ ਰਹੀ ਹੈ। ਸਭ ਤੋਂ ਵੱਧ ਡੇਂਗੂ ਦੇ ਮੱਛਰਾਂ ਦਾ ਖਤਰਾ ਸਲੱਮ ਏਰੀਆ ‘ਚ ਵੱਧ ਰਿਹਾ ਹੈ। ਸਲੱਮ ਏਰੀਆ ਵਿਚ ਪਾਣੀ ਜਮ੍ਹਾ ਹੋਣ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਦਾ ਪੱਕਾ ਨਾ ਹੋਣ ਜਾਂ ਫਿਰ ਸੀਵਰੇਜ ਪਾਈਪ ਦਾ ਬੇਹਤਰ ਨਾ ਹੋਣਾ ਹੈ।
ਦੇਖੋ ਵੀਡੀਓ :