ਚੰਡੀਗੜ੍ਹ ਵਿੱਚ ਡੇਂਗੂ ਦਾ ਕਹਿਰ ਵਧਦਾ ਜਾ ਰਿਹਾ ਹੈ। ਮੰਗਲਵਾਰ ਨੂੰ ਸ਼ਹਿਰ ਵਿੱਚ ਡੇਂਗੂ ਦੇ 25 ਮਾਮਲੇ ਸਾਹਮਣੇ ਆਏ, ਜਦਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ 23 ਮਰੀਜ਼ ਮਿਲੇ ਸਨ। ਡੇਂਗੂ ਦੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਨੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ। ਇਕ ਪਾਸੇ, ਕੋਰੋਨਾ ਦੀ ਤੀਜੀ ਲਹਿਰ ਤੋਂ ਬਚਾਅ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਦੂਜੇ ਪਾਸੇ ਡੇਂਗੂ ਕਾਰਨ ਸਥਿਤੀ ਵਿਗੜ ਰਹੀ ਹੈ।
ਡੇਂਗੂ ਦੇ ਵੱਧ ਰਹੇ ਮਾਮਲਿਆਂ ਕਰਕੇ ਸਰਕਾਰੀ ਹਸਪਤਾਲਾਂ ਵਿੱਚ ਬੈੱਡਾਂ ਦੀ ਕਮੀ ਹੋ ਰਹੀ ਹੈ ਅਤੇ ਪਲੇਟਲੈਟਸ ਦੀ ਮੰਗ ਵਧ ਰਹੀ ਹੈ। ਹਸਪਤਾਲਾਂ ਵਿੱਚ ਦਿੱਤੇ ਗਏ ਪਲੇਟਲੈਟਸ ਵਿੱਚੋਂ ਅੱਧੇ ਡੇਂਗੂ ਦੇ ਮਰੀਜ਼ਾਂ ਲਈ ਹੁੰਦੇ ਹਨ।
ਪੀਜੀਆਈ, ਜੀਐਮਸੀਐਚ ਅਤੇ ਜੀਐਮਐਸਐਚ ਵਿੱਚ ਪਿਛਲੇ ਦੋ ਹਫਤਿਆਂ ਵਿੱਚ 200 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਪੀਜੀਆਈ ਦੇ ਇੱਕ ਮਾਹਰ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਵਾਂਗ ਕਲੀਨਿਕਲ ਲੱਛਣਾਂ ਨਾਲ ਡੇਂਗੂ ਦੇ ਗੰਭੀਰ ਮਾਮਲੇ ਸਾਹਮਣੇ ਆਏ ਹਨ।
ਵੀਡੀਓ ਲਈ ਕਲਿੱਕ ਕਰੋ-
Lauki Kofta Recipe | ਲੋਕੀ ਕੋਫਤਾ ਬਨਾਉਣ ਦਾ ਆਸਾਨ ਤਰੀਕਾ | Bottle Gourd Curry Recipe
ਸੈਕਟਰ-32 ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐਮਸੀਐਚ) ਵਿੱਚ 4 ਅਕਤੂਬਰ ਤੋਂ ਹੁਣ ਤੱਕ ਡੇਂਗੂ ਦੇ 122 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਪੀਜੀਆਈ ਵਿੱਚ ਇਸ ਮਹੀਨੇ 27 ਕੇਸ ਆਏ ਹਨ। ਕੁੱਲ ਮਿਲਾ ਕੇ ਇਸ ਸਾਲ ਪੀਜੀਆਈ ‘ਚ 65 ਮਾਮਲੇ ਸਾਹਮਣੇ ਆਏ ਹਨ। ਪਿਛਲੇ ਸਾਲ, ਇਹ ਅੰਕੜਾ 100 ਸੀ।
ਇਹ ਵੀ ਪੜ੍ਹੋ : ਪੰਜਾਬ, ਅਸਾਮ ਤੇ ਬੰਗਾਲ ‘ਚ BSF ਦਾ ਵਧਿਆ ਅਧਿਕਾਰ, 50 ਕਿਲੋਮੀਟਰ ਦੇ ਦਾਇਰੇ ‘ਚ ਗ੍ਰਿਫਤਾਰੀ ਦੀ ਮਿਲੀ ਛੋਟ
ਡੇਂਗੂ ਦੇ ਲੱਛਣਾਂ ਬਾਰੇ ਦੱਸਦਿਆਂ ਜੀਐਮਸੀਐਚ ਦੇ ਇੱਕ ਮੈਡੀਕਲ ਮਾਹਰ ਨੇ ਦੱਸਿਆ ਕਿ ਇਸ ਵਿੱਚ ਬੁਖਾਰ ਤੇ ਦਿਨ ਵਿੱਚ ਤਿੰਨ ਤੋਂ ਚਾਰ ਵਾਰ ਉਲਟੀਆਂ ਆਉਂਦੀਆਂ ਹਨ, ਕਿਸੇ ਵੀ ਅੰਗ ਤੋਂ ਖੂਨ ਵੱਗ ਸਕਦਾ ਹੈ। ਮਰੀਜ਼ਾਂ ਨੂੰ ਪੇਟ ਦੇ ਹੇਠਲੇ ਵਿੱਸੇ ਵਿੱਚ ਦਰਦ ਹੋ ਸਕਦਾ ਹੈ। ਜੇਕਰ ਪਲੇਟਲੈਟਸ ਬਿਨਾਂ ਕਿਸੇ ਕਲੀਨਿਕਲ ਲੱਛਣਾਂ ਦੇ ਘੱਟਦ ਹਨ ਤਾਂ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਲੱਛਣ ਇਨਫਲੂਏਂਜ਼ਾ ਵਰਗੇ ਵੀ ਹੋ ਸਕਦੇ ਹਨ ਪਰ ਜਦੋਂ ਪੇਲਟਲੈੱਟਸ ਘਟਦੇ ਹਨ ਤਾਂ ਡੇਂਗੂ ਦੀ ਪੁਸ਼ਟੀ ਹੁੰਦੀ ਹੈ।