ਪੰਜਾਬ ਦੌਰੇ ‘ਤੇ ਆਏ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵਪਾਰੀਆਂ ਲਈ 10 ਵੱਡੇ ਐਲਾਨ ਕੀਤੇ ਹਨ। ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਇੱਕ ਮੌਕਾ ‘ਆਪ’ ਦੀ ਸਰਕਾਰ ਨੂੰ ਵੀ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਵਪਾਰੀਆਂ ਕੋਲੋਂ ਪੈਸਾ ਨਹੀਂ ਚਾਹੀਦਾ। ਮੈਂ ਤੁਹਾਨੂੰ ਸਰਕਾਰ ਵਿਚ ਹਿੱਸੇਦਾਰ ਬਣਾਉਣ ਲਈ ਆਇਆ ਹਾਂ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਣਨ ‘ਤੇ ਅਸੀਂ ਸਾਰੇ ਵਪਾਰੀਆਂ ਦੇ ਪ੍ਰਤੀਨਿਧੀ ਲੈ ਕੇ ਇਕ ਕਮੇਟੀ ਬਣਾਵਾਂਗੇ ਜੋ ਮੁੱਖ ਮੰਤਰੀ ਨਾਲ ਬੈਠਕ ਕਰਨਗੇ ਤੇ ਆਪਣੀਆਂ ਨੀਤੀਆਂ ਨੂੰ ਲਾਗੂ ਕਰਵਾਉਣਗੇ।
ਅਰਵਿੰਦ ਕੇਜਰੀਵਾਲ ਵੱਲੋਂ ਜਿਹੜੇ ਅੱਜ 10 ਵੱਡੇ ਐਲਾਨ ਕੀਤੇ ਗਏ ਹਨ ਉਨ੍ਹਾਂ ਵਿਚ :
1) ਪਹਿਲਾਂ ਵੱਡਾ ਐਲਾਨ ਕਰਦਿਆਂ ਉਨ੍ਹਾਂ ਨੇ ਵਪਾਰੀਆਂ ਨੂੰ 24 ਘੰਟੇ ਬਿਜਲੀ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ।
2) ਲਾਲਫੀਤਾਸ਼ਾਹੀ ਦਾ ਖ਼ਾਤਮਾ ਹੋਵੇਗਾ।
3) ਪੁਰਾਣਾ ਵੈਟ 3-6 ਮਹੀਨੇ ਵਿਚ ਰਿਫੰਡ ਹੋਵੇਗਾ।
4) ਬੁਨਿਆਦੀ ਢਾਂਚਾ ਠੀਕ ਕੀਤਾ ਜਾਵੇਗਾ।
5) ਵਾਧੂ ਚਾਰਜ ਦਾ ਖ਼ਾਤਮਾ ਹੋਵੇਗਾ।
6) ਹਫ਼ਤਾ ਵਸੂਲੀ ਖ਼ਤਮ ਹੋਵੇਗੀ।
7) ਗੁੰਡਾ ਟੈਕਸ ਦਾ ਖ਼ਾਤਮਾ ਹੋਵੇਗਾ।
8) ਸਾਂਝੇਦਾਰੀ ਵਜੋਂ ਕੀਤਾ ਜਾਵੇਗਾ ਕੰਮ
9) ਸ਼ਾਂਤਮਈ ਪੰਜਾਬ ਦੀ ਉਸਾਰੀ ਕੀਤੀ ਜਾਵੇਗੀ।
10) MSME ਯਾਨੀ ਛੋਟੇ ਕਾਰੋਬਾਰਾਂ ਨੂੰ ਬੜ੍ਹਾਵਾ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ-