ਕ੍ਰਿਕਟ ਜਗਤ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਭਾਰਤ ਦੇ ਸਾਬਕਾ ਦਿੱਗਜ ਖਿਡਾਰੀ ਰਾਹੁਲ ਦ੍ਰਾਵਿੜ ਨੂੰ ਹੁਣ ਭਾਰਤੀ ਕ੍ਰਿਕਟ ਟੀਮ ਦੇ ਕੋਚ ਹੋ ਸਕਦੇ ਹਨ । ਉਹ ਟੀ -20 ਵਿਸ਼ਵ ਕੱਪ ਤੋਂ ਬਾਅਦ ਟੀਮ ਨਾਲ ਜੁੜਨਗੇ।
ਰਾਹੁਲ ਦ੍ਰਾਵਿੜ ਸ਼ੁੱਕਰਵਾਰ ਨੂੰ ਆਈਪੀਐਲ ਫਾਈਨਲ ਦੇ ਦੌਰਾਨ ਕੋਚ ਬਣਨ ਲਈ ਸਹਿਮਤ ਹੋਏ ਸਨ । ਉਨ੍ਹਾਂ ਨੂੰ ਸਾਲ 2023 ਤੱਕ ਦਾ ਕਾਂਟਰੈਕਟ ਮਿਲ ਸਕਦਾ ਹੈ, ਹਾਲਾਂਕਿ ਹਾਲੇ ਇਸਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: BSF ਮੁੱਦੇ ‘ਤੇ ‘ਆਪ’ ਆਗੂ ਰਾਘਵ ਚੱਢਾ ਨੇ ਘੇਰੀ ਚੰਨੀ ਸਰਕਾਰ, ਲਾਇਆ ਵੱਡਾ ਇਲਜ਼ਾਮ
ਦਰਅਸਲ, ਦੁਬਈ ਵਿੱਚ IPL ਦੇ ਫਾਈਨਲ ਦੌਰਾਨ BCCI ਦੇ ਪ੍ਰਧਾਨ ਸੌਰਵ ਗਾਂਗੁਲੀ ਅਤੇ ਸਕੱਤਰ ਜੈ ਸ਼ਾਹ ਨੇ ਰਾਹੁਲ ਦ੍ਰਾਵਿੜ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਟੀ -20 ਵਿਸ਼ਵ ਕੱਪ ਤੋਂ ਬਾਅਦ ਟੀਮ ਵਿੱਚ ਸ਼ਾਮਲ ਹੋਣ ਲਈ ਕਿਹਾ । ਦ੍ਰਾਵਿੜ ਤੋਂ ਇਲਾਵਾ ਪਾਰਸ ਮਹਿੰਬਰੇ ਨੂੰ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦਾ ਕਾਰਜਕਾਲ ਵੀ 2023 ਵਿਸ਼ਵ ਕੱਪ ਤੱਕ ਰਹੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ BCCI ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰਾਹੁਲ ਦ੍ਰਾਵਿੜ ਨੂੰ ਭਾਰਤੀ ਟੀਮ ਦੇ ਮੁੱਖ ਕੋਚ ਚੁਣਿਆ ਗਿਆ ਹੈ । ਉਹ ਜਲਦੀ ਹੀ ਇਹ ਅਹੁਦਾ ਸੰਭਾਲਣਗੇ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪਾਰਸ ਮਹਿੰਬਰੇ ਜੋ ਕਈ ਸਾਲਾਂ ਤੋਂ ਦ੍ਰਾਵਿੜ ਨਾਲ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: IPL 2021: ਕੋਲਕਾਤਾ ਨੂੰ 27 ਦੌੜਾਂ ਨਾਲ ਹਰਾ ਚੇੱਨਈ ਨੇ ਚੌਥੀ ਵਾਰ ਕੀਤਾ IPL ਦੇ ਖਿਤਾਬ ‘ਤੇ ਕਬਜ਼ਾ
ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਰਾਹੁਲ ਦ੍ਰਾਵਿੜ ਨੇ ਕੋਚ ਬਣਨ ਤੋਂ ਮਨ੍ਹਾਂ ਕਰ ਦਿੱਤਾ ਸੀ, ਪਰ BCCI ਦੀਆਂ ਕਈ ਕੋਸ਼ਿਸ਼ਾਂ ਦੇ ਬਾਅਦ ਹੁਣ ਮੰਨਿਆ ਜਾ ਰਿਹਾ ਹੈ ਕਿ ਉਹ ਕੋਚ ਬਣਨ ਲਈ ਤਿਆਰ ਹੋ ਗਏ ਹਨ। ਹਾਲਾਂਕਿ ਬੋਰਡ ਵੱਲੋਂ ਇਸਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ।