ਕਲਯੁੱਗ ਵਿਚ ਰਿਸ਼ਤਿਆਂ ਦੀ ਅਹਿਮੀਅਤ ਹੌਲੀ-ਹੌਲੀ ਖਤਮ ਹੁੰਦੀ ਜਾ ਰਹੀ ਹੈ। ਇਕ ਪਿਓ ਜੋ ਬਹੁਤ ਹੀ ਲਾਡਾਂ ਨਾਲ ਆਪਣੇ ਪੁੱਤ ਨੂੰ ਪਾਲਦਾ ਹੈ ਤੇ ਇਹ ਉਮੀਦ ਕਰਦਾ ਹੈ ਕਿ ਬੁਢਾਪੇ ਵਿਚ ਉਹ ਪੁੱਤ ਉਸ ਦਾ ਸਹਾਰਾ ਬਣੇਗਾ ਪਰ ਅੱਜ ਦੇ ਸਮੇਂ ਉਹ ਪੁੱਤ ਹੀ ਕਪੂਤ ਬਣਦਾ ਜਾ ਰਿਹਾ ਹੈ।
ਅਜਿਹਾ ਹੀ ਇੱਕ ਵਾਇਆ ਬੀਤੇ ਦਿਨੀਂ ਮਾਨਸਾ ਵਿਖੇ ਵਾਪਰਿਆ ਜਿਥੇ ਕਲਯੁੱਗੀ ਪੁੱਤ ਨੇ ਸੁੱਤੇ ਪਏ ਪਿਓ ਨੂੰ ਤਲਵਾਰ ਨਾਲ ਵੱਢ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਇਹ ਤਕਰਾਰ ਜਾਇਦਾਦ ਕਾਰਨ ਹੋਈ। ਪੁੱਤ ਪਿਓ ਕੋਲੋਂ ਜਾਇਦਾਦ ਵਿਚ ਵੱਧ ਹਿੱਸਾ ਮੰਗ ਰਿਹਾ ਸੀ ਤੇ ਜਦੋਂ ਉਸ ਦੀ ਇਹ ਮਨਸ਼ਾ ਪੂਰੀ ਨਾ ਹੋਈ ਤਾਂ ਰਾਤ ਨੂੰ ਸੁੱਤੇ ਪਏ ਪਿਓ ‘ਤੇ ਉਸ ਨੇ ਤਲਵਾਰ ਨਾਲ ਕਈ ਵਾਰ ਕੀਤੇ ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ :-
Dry Fruit Laddu | ਕੈਲਸ਼ੀਅਮ ਦੀ ਕਮੀ ‘ਤੇ ਹੱਡੀਆ ‘ਚ ਦਰਦ ਨੂੰ ਦੂਰ ਕਰੇ Laddu For Winters | Panjiri Laddu
ਮ੍ਰਿਤਕ ਦੀ ਪਛਾਣ ਹਰਨੇਕ ਸਿੰਘ (58) ਵਜੋਂ ਹੋਈ ਹੈ। ਉਨ੍ਹਾਂ ਦੇ ਘਰ ਜਾਇਦਾਦ ਨੂੰ ਲੈ ਕੇ ਅਕਸਰ ਹੀ ਕਲੇਸ਼ ਹੁੰਦਾ ਰਹਿੰਦਾ ਸੀ ਤੇ ਪੁੱਤਰ ਅਮਰਜੀਤ ਸਿੰਘ ਜਾਇਦਾਦ ਵਿਚ ਵਾਧੂ ਹਿੱਸਾ ਚਾਹੁੰਦਾ ਸੀ। ਏ. ਐੱਸ. ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਪ੍ਰਾਪਰਟੀ ਵਿਚ ਵਾਧੂ ਹਿੰਸਾ ਮੰਗਣ ਲਈ ਆਪਣੇ ਪਿਤਾ ‘ਤੇ ਦਬਾਅ ਪਾਉਂਦਾ ਰਹਿੰਦਾ ਸੀ ਜਿਸ ਨੂੰ ਲੈ ਕੇ ਉਹ ਅਕਸਰ ਝਗੜਾ ਵੀ ਕਰਦਾ ਸੀ। ਦੁਸਹਿਰੇ ਵਾਲੇ ਦਿਨ ਫਿਰ ਤੋਂ ਘਰ ਵਿਚ ਜਾਇਦਾਦ ਨੂੰ ਲੈ ਕੇ ਝਗੜਾ ਹੋਇਆ ਤੇ ਗੁੱਸੇ ‘ਚ ਆ ਕੇ ਅਮਰਜੀਤ ਸਿੰਘ ਨੇ ਸੌਂ ਰਹੇ ਪਿਓ ਹਰਨੇਕ ਸਿੰਘ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਮੌਤ ਦੀ ਨੀਂਦ ਸੁਆ ਦਿੱਤਾ।