ਜ਼ਿਲ੍ਹਾ ਫਰੀਦਕੋਟ ਦੇ ਪਿੰਡ ਦੀਪਸਿੰਘਵਾਲਾ ਦੀ ਰਹਿਣ ਵਾਲੀ ਕੁੜੀ ਦੀ ਟੋਰਾਂਟੋ ਵਿਖੇ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪ੍ਰਭਦੀਪ ਕੌਰ (24) ਪੁੱਤਰੀ ਜਸਕਰਨ ਸਿੰਘ ਔਲਖ ਵਾਸੀ ਦੀਪਸਿੰਘਵਾਲਾ ਇਕ ਸਾਲ ਪਹਿਲਾਂ ਵਿਆਹ ਕਰਵਾ ਕੇ ਸਟੱਡੀ ਵੀਜਾ ਲੈਕੇ ਬਰੰਪਟਨ ਗਈ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਟੋਰਾਂਟੋ ਵਿਖੇ ਦੇਰ ਰਾਤ ਪੰਜ ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਕਾਰ ਦੀ ਟਰੇਨ ਨਾਲ ਟੱਕਰ ਹੋਣ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਜ਼ਖਮੀ ਹੋਣ ਕਾਰਨ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਇਹ ਟੱਕਰ ਸਿਮਕੋ ਕਾਊਟੀ ਮਾਰਕੀਟ ਨੇੜੇ 5ਵੀਂ ਲਾਈਨ ‘ਤੇ ਹੋਈ। ਐਮਰਜੈਂਸੀ ਕਰਮਚਾਰੀ ਨੂੰ ਰਾਤ 11 ਵਜੇ ਦੇ ਬਾਅਦ ਘਟਨਾ ਸਥਾਨ ‘ਤੇ ਪੁੱਜੇ ਕਾਰ ਡਰਾਇਵਰ ਤੇ ਔਰਤਾ ਨੂੰ ਟੋਰਾਂਟੋ ਦੇ ਟਰੋਮਾ ਸੈਂਟਰ ਲਜਾਇਆ ਗਿਆ।
ਇਹ ਵੀ ਪੜ੍ਹੋ : ਸਿੰਘੂ ਬਾਰਡਰ ਕਤਲ ਦੇ ਦੋਸ਼ੀਆਂ ਲਈ ਕਿਸਾਨ ਮੋਰਚੇ ਨੇ ਕੀਤੀ ਸਖਤ ਤੋਂ ਸਖਤ ਸਜ਼ਾ ਦੀ ਮੰਗ
ਵੀਡਿਓ ਰਾਹੀਂ ਓਂਟਾਰੀਓ ਪੁਲਿਸ ਨੇ ਦੱਸਿਆ ਕਿ ਜ਼ਖਮੀਆਂ ਵਿੱਚੋ ਦੂਜੀ ਔਰਤ ਦੀ ਵੀ ਮੌਤ ਹੋ ਗਈ ਹੈ। ਕਾਰ ਸਵਾਰ ਯਾਤਰੀਆਂ ਦੀ ਟੋਰਾਂਟੋ ਪੁਲਿਸ ਪਛਾਣ ਕਰ ਰਹੀ ਹੈ ਤਾਂ ਜੋ ਉਹਨਾਂ ਦੇ ਪਰਿਵਾਰਾਂ ਨੂੰ ਸੂਚਿਤ ਕੀਤਾ ਜਾ ਸਕੇ।