ਰੇਲਵੇ ਸੁਰੱਖਿਆ ਬਲ (RPF) ਦੇ ਜਵਾਨਾਂ ਦੀ ਮੌਜੂਦਗੀ ਦੇ ਕਾਰਨ, ਇੱਕ ਵਾਰ ਫਿਰ ਯਾਤਰੀ ਦੀ ਜਾਨ ਬਚ ਗਈ। ਤਾਜ਼ਾ ਮਾਮਲਾ ਮਹਾਰਾਸ਼ਟਰ ਦੇ ਮੁੰਬਈ ਮਹਾਨਗਰ ਖੇਤਰ ਦੇ ਕਲਿਆਣ ਰੇਲਵੇ ਸਟੇਸ਼ਨ ਦਾ ਹੈ। ਇੱਥੇ ਸੋਮਵਾਰ ਨੂੰ, ਇੱਕ ਗਰਭਵਤੀ ਔਰਤ ਦਾ ਚਲਦੀ ਰੇਲਗੱਡੀ ਤੋਂ ਹੇਠਾਂ ਉਤਰਦੇ ਸਮੇਂ ਪੈਰ ਫਿਸਲ ਗਿਆ। ਜਿਸ ਕਾਰਨ ਔਰਤ ਦਾ ਸੰਤੁਲਨ ਵਿਗੜ ਗਿਆ ਹੈ। ਉਹ ਟ੍ਰੇਨ ਅਤੇ ਪਲੇਟਫਾਰਮ ਦੇ ਵਿਚਕਾਰ ਫਸਣ ਹੀ ਵਾਲੀ ਸੀ ਕਿ ਇੰਨੇ ਨੂੰ ਇੱਕ RPF ਜਵਾਨ ਨੇ ਔਰਤ ਨੂੰ ਖਿੱਚ ਲਿਆ। ਰੇਲਵੇ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਚੱਲਦੀ ਟ੍ਰੇਨ ਵਿੱਚ ਚੜ੍ਹਨ ਜਾਂ ਉਤਰਨ ਦੀ ਕੋਸ਼ਿਸ਼ ਨਾ ਕਰਨ।
ਪ੍ਰਾਪਤ ਜਾਣਕਾਰੀ ਅਨੁਸਾਰ ਚੰਦਰੇਸ਼ ਨਾਂ ਦਾ ਯਾਤਰੀ ਆਪਣੇ ਬੱਚੇ ਅਤੇ ਅੱਠ ਮਹੀਨਿਆਂ ਦੀ ਗਰਭਵਤੀ ਪਤਨੀ ਦੇ ਨਾਲ ਗਲਤ ਟਰੇਨ ਵਿੱਚ ਸਵਾਰ ਹੋ ਗਿਆ। ਉਸ ਨੇ ਟ੍ਰੇਨ ਨੰਬਰ 02103 ਗੋਰਖਪੁਰ ਐਕਸਪ੍ਰੈਸ ਵਿੱਚ ਜਾਣਾ ਸੀ। ਟ੍ਰੇਨ ਪਲੇਟਫਾਰਮ ਦੇ ਚੱਲਣ ਤੋਂ ਬਾਅਦ, ਉਸਨੂੰ ਪਤਾ ਲੱਗਿਆ ਕਿ ਇਹ ਟ੍ਰੇਨ ਗਲਤ ਟ੍ਰੇਨ ਹੈ, ਇਸ ਲਈ ਉਸਨੇ ਆਪਣੇ ਪਰਿਵਾਰ ਸਮੇਤ ਟ੍ਰੇਨ ਤੋਂ ਉਤਰਨ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਔਰਤ ਦਾ ਪੈਰ ਫਿਸਲ ਗਿਆ ਇਸ ਵਿਚਕਾਰ RPF ਦੇ ਜਵਾਨ ਨੇ ਉਸ ਗਰਭਵਤੀ ਮਹਿਲਾ ਦੀ ਜਾਨ ਬਚਾ ਲਈ। ਬਾਅਦ ਵਿੱਚ ਔਰਤ ਆਪਣੇ ਪਰਿਵਾਰ ਨਾਲ ਗੋਰਖਪੁਰ ਰੇਲ ਗੱਡੀ ਵਿੱਚ ਸਵਾਰ ਹੋ ਗਈ। ਮੁੰਬਈ ਵਿੱਚ ਮੱਧ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸ਼ਿਵਾਜੀ ਸੁਤਾਰ ਨੇ ਘਟਨਾ ਦੀ CCTV ਫੁਟੇਜ ਟਵੀਟ ਕੀਤੀ ਅਤੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਚੱਲਦੀ ਰੇਲ ਵਿੱਚ ਨਾ ਚੜ੍ਹਨ।
ਵੀਡੀਓ ਲਈ ਕਲਿੱਕ ਕਰੋ -: