ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਸਿੰਘੂ ਬਾਰਡਰ ‘ਤੇ ਕਤਲ ਕੀਤੇ ਗਏ ਅਨੁਸੂਚਿਤ ਜਾਤੀ ਦੇ ਵਿਅਕਤੀ ਲਖਬੀਰ ਸਿੰਘ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖੀ ਹੈ।
ਉਨ੍ਹਾਂ ਕਿਹਾ ਕਿ ਲਖਬੀਰ ਸਿੰਘ ਦੇ ਅੰਤਿਮ ਸੰਸਕਾਰ ਵੇਲੇ ਸਤਿਕਾਰ ਕਮੇਟੀ ਵੱਲੋਂ ਇਹ ਕਿਹਾ ਗਿਆ ਕਿ ਲਖਬੀਰ ‘ਤੇ ਬੇਅਦਬੀ ਦੇ ਦੋਸ਼ ਹਨ, ਇਸ ਲਈ ਉਸ ਦਾ ਸਸਕਾਰ ਸਿੱਖ ਮਰਿਆਦਾ ਅਨੁਸਾਰ ਅਰਦਾਸ ਨਹੀਂ ਕਰਨ ਦਿੱਤਾ ਜਾਵੇਗਾ।
ਐਸ ਕਮਿਸ਼ਨ ਦੇ ਚੇਅਰਮੈਨ ਨੇ ਸ੍ਰੀ ਅਕਾਲ ਤਖਤ ਜਥੇਦਾਰ ਨੂੰ ਇਹ ਗੱਲ ਯਕੀਨੀ ਬਣਾਉਣ ਲਈ ਕਿਹਾ ਕਿ ਲਖਬੀਰ ਸਿੰਘ ਦਾ ਭੋਗ ਮਰਿਆਦਾ ਅਨੁਸਾਰ ਹੋਵੇ, ਜਿਸ ਨਾਲ ਦਲਿਤ ਸਮਾਜ ਵਿੱਚ ਸਿੱਖ ਧਰਮ ਪ੍ਰਤੀ ਸ਼ਰਧਾ ਵਧੇਗੀ।
ਵੀਡੀਓ ਲਈ ਕਲਿੱਕ ਕਰੋ :-
Gulab Jamun Recipe | ਗੁਲਾਬ ਜਾਮੁਣ ਦੀ ਰੈਸਿਪੀ | Diwali Desserts Recipe | Perfect Gulab Jamun
ਸਾਂਪਲਾ ਨੇ ਕਿਹਾ ਕਿ ਜਦੋਂ ਤੱਕ ਪੁਲਿਸ ਦੀ ਜਾਂਚ ਵਿੱਚ ਇਹ ਸਿੱਧ ਨਹੀਂ ਹੋ ਜਾਂਦਾ ਕਿ ਉਸ ਨੇ ਬੇਅਦਬੀ ਕੀਤੀ ਹੈ, ਉਦੋਂ ਤੱਕ ਲਖਬੀਰ ਸਿੰਘ ਨੂੰ ਦੋਸ਼ੀ ਨਹੀਂ ਮੰਨਿਆ ਜਾਵੇ। ਵਾਇਰਲ ਹੋਈ ਵੀਡੀਓ ਵਿੱਚ ਨਿਹੰਗ ਖੁਦ ਕਹਿ ਰਹੇ ਹਨ ਕਿ ਲਖਬੀਰ ਸਿੰਘ ਸਰਵਲੋਹ ਗ੍ਰੰਥ ਦੀ ਪੋਥੀ ਲੈ ਕੇ ਭੱਜ ਰਿਹਾ ਸੀ।
ਇਹ ਵੀ ਪੜ੍ਹੋ : ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਵੱਡੀ ਖਬਰ- ਸਤਿਸੰਗ ਘਰਾਂ ‘ਚ ਸਤਿਸੰਗ ਦੀ ਮਿਲੀ ਇਜਾਜ਼ਤ
ਉਨ੍ਹਾਂ ਕਿਹਾ ਕਿ ਵੀਡੀਓ ਵਿੱਚ ਤੜਫਦੇ ਹੋਏ ਲਖਬੀਰ ਸਿੰਘ ਕੋਲ ਖੜ੍ਹੇ ਹੋਏ ਕਹਿ ਰਹੇ ਹਨ ਕਿ ਉਸ ਨੇ ਬੇਅਦਬੀ ਕੀਤੀ ਹੈ ਪਰ ਇਸ ਸੰਬੰਧੀ ਅਜੇ ਤੱਕ ਕੋਈ ਵੀਡੀਓ ਜਾਂ ਫੋਟੋ ਸਾਹਮਣੇ ਨਹੀਂ ਆਈ ਹੈ, ਜਿਸ ਨਾਲ ਇਹ ਗੱਲ ਸਾਬਿਤ ਹੋ ਸਕੇ। ਜਦਕਿ ਕਿਸਾਨ ਆਗੂਆਂ ਨੇ ਪ੍ਰੈੱਸ ਕਾਨਫਰੰਸ ਵਿੱਚ ਵੀ ਇਹ ਗੱਲ ਕਹੀ ਹੈ ਕਿ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੀ ਨਹੀਂ ਸੀ, ਸਗੋਂ ਉਥੇ ਸਰਵਲੋਹ ਗ੍ਰੰਥ ਸਾਹਿਬ ਸਨ।