ਤਰਨਤਾਰਨ : ਸਿੱਖ ਪੰਥ ਦੇ ਸਹਿਯੋਗ ਨਾਲ ਸਿੰਘੂ ਬਾਰਡਰ ‘ਤੇ ਬੇਅਦਬੀ ਦੇ ਦੋਸ਼ਾਂ ਹੇਠ ਮਾਰੇ ਗਏ ਲਖਬੀਰ ਟੀਟੂ ਦੀਆਂ ਤਿੰਨ ਬੱਚੀਆਂ ਦੀ ਮਾਲੀ ਤੌਰ ‘ਤੇ ਮਦਦ ਕਰਨ ਵਾਸਤੇ ਸਿੱਖ ਅਤੇ ਸਮਾਜਿਕ ਕਾਰਕੁੰਨ ਗੰਗਵੀਰ ਸਿੰਘ ਰਾਠੌਰ ਅਤੇ ਸੰਨੀ ਸਿੰਘ ਖਾਲਸਾ ਮੰਗਲਵਾਰ ਸ਼ਾਮ ਨੂੰ ਪਿੰਡ ਲੱਧੇਵਾਲ ਜ਼ਿਲ੍ਹਾ ਅਮ੍ਰਿਤਸਰ ਪਹੁੰਚੇ। ਉਨ੍ਹਾਂ ਨੂੰ ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ।
ਗੰਗਵੀਰ ਰਾਠੌਰ ਨੇ ਕਿਹਾ ਕਿ ਸਾਨੂੰ ਅਖ਼ਬਾਰਾਂ ਦੀਆਂ ਖ਼ਬਰਾਂ ਪੜ ਕੇ ਪਤਾ ਚੱਲਿਆ ਕਿ ਲਖਬੀਰ ਦੀਆਂ ਤਿੰਨ ਬੱਚੀਆਂ ਅਤੇ ਉਸ ਦੀ ਪਤਨੀ ਉਸ ਤੋਂ ਪਹਿਲਾਂ ਹੀ ਬਹੁਤ ਦੁਖੀ ਸਨ। ਲਖਬੀਰ ਦੀ ਪਤਨੀ ਪਿਛਲੇ ਪੰਜ ਸਾਲਾਂ ਤੋਂ ਆਪਣੀਆਂ ਬੱਚੀਆਂ ਨਾਲ ਆਪਣੇ ਪੇਕੇ ਘਰ ਰਹਿ ਰਹੀ ਹੈ। ਇਸ ਦੌਰਾਨ ਲਖਬੀਰ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ।
ਲਖਬੀਰ ਦੇ ਬੇਅਦਬੀ ਕਾਂਡ ‘ਚ ਸ਼ਾਮਲ ਹੋਣ ਦੀਆਂ ਖਬਰਾਂ ਨੇ ਇਨ੍ਹਾਂ ਦੁਖਿਆਰੀਆਂ ਮਾਵਾਂ-ਧੀਆਂ ਵਾਸਤੇ ਹੋਰ ਮੁਸੀਬਤ ਖੜੀ ਕਰ ਦਿੱਤੀ ਹੈ। ਇਨ੍ਹਾਂ ਦੀ ਜ਼ਿੰਦਗੀ ਪਹਿਲਾਂ ਹੀ ਐਨੀ ਦੁਸ਼ਵਾਰ ਸੀ ਕਿ ਲਖਬੀਰ ਦੇ ਸਸਕਾਰ ਵਾਲੇ ਦਿਨ ਵੀ ਇਨ੍ਹਾਂ ਆਪਣੇ ਨਾਨਕੇ ਘਰ ਆ ਕੀ ਪਾਣੀ ਪੀਤਾ। ਲਖਬੀਰ ਦੇ ਘਰ ਇਨ੍ਹਾਂ ਦੀ ਕੋਈ ਥਾਂ ਨਹੀਂ ਸੀ।”
ਰਾਠੌਰ ਨੇ ਕਿਹਾ ਕਿ ਇਹ ਇਤਿਹਾਸਕ ਸੱਚਾਈ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਪਿਛੇ ਲੱਗੇ ਸੋਨਾ ਲੱਗਿਆ ਹੁੰਦਾ ਸੀ। ਤਾਂ ਕਿ ਵੈਰੀ ਦੀ ਮੌਤ ਤੋਂ ਬਾਅਦ ਉਸ ਦੇ ਟੱਬਰ ਦਾ ਗੁਜ਼ਾਰਾ ਹੋ ਸਕੇ। ਗੁਰੂ ਸਾਹਿਬ ਦੀ ਇਸੇ ਸਿੱਖਿਆ ਤੋਂ ਪ੍ਰੇਰਣਾ ਲੈ ਕੇ ਤਿਲ ਫੁੱਲ ਇਕੱਠੇ ਕਰਕੇ ਪੰਥ ਵਲੋਂ ਬੱਚੀਆਂ ਦੀ ਇੱਕ ਲੱਖ ਰੁਪਏ ਨਾਲ ਸਹਾਇਤਾ ਕੀਤੀ ਜਾ ਰਹੀ ਹੈ। ਸਮਾਂ ਆਉਣ ‘ਤੇ ਹੋਰ ਮਦਦ ਵੀ ਕੀਤੀ ਜਾਵੇਗੀ। ਲਖਬੀਰ ਦੀ ਘਰਵਾਲੀ ਦਾ ਪੇਕਾ ਪਰਿਵਾਰ ਅੰਮ੍ਰਿਤਧਾਰੀ ਹੈ ਤੇ ਬੱਚੀਆਂ ਲੋੜਵੰਦ ਵੀ ਨੇ। ਪਰਿਵਾਰ ਖਿਲਾਫ ਕੋਈ ਮੰਦਭਾਵਨਾ ਰੱਖਣ ਦੀ ਕੋਈ ਤੁਕ ਨਹੀਂ ਬਣਦੀ।”
ਇਸ ਸਹਾਇਤਾ ਸਬੰਧੀ ਕਿਸੇ ਵੀ ਗਲਤ ਫਹਿਮੀ ਨੂੰ ਸਾਫ ਕਰਦਿਆਂ ਉਨ੍ਹਾਂ ਕਿਹਾ, “ਅਸੀਂ ਸਾਫ ਕਰਨਾ ਚਾਹੁੰਦੇ ਹਾਂ ਕਿ ਇਹ ਵੀ ਲੱਗ ਸਕਦਾ ਕਿ ਅਸੀਂ ਕਿਤੇ ਇਸ ਪਰਿਵਾਰ ਦੀ ਮਦਦ ਕਰਕੇ ਅਜਿਹੇ ਲੋਕਾਂ ਦਾ ਹੌਂਸਲਾ ਤਾਂ ਨਹੀਂ ਵਧਾ ਰਹੇ, ਜਿਹੜੇ ਬੇਅਦਬੀ ਕਰ ਸਕਦੇ ਨੇ। ਮੈਂ ਸਾਫ ਕਰਨਾ ਚਾਹੁੰਦਾ ਕਿ ਅਸੀਂ ਇਨ੍ਹਾਂ ਬੱਚੀਆਂ ਦੀ ਮਦਦ ਤਾਂ ਕਰਨਾ ਚਾਹੁੰਦੇ ਹਾਂ ਕਿਉਂਕਿ ਇਹ ਵੀ ਲਖਬੀਰ ਤੋਂ ਪੀੜਤ ਸਨ। ਇਨ੍ਹਾਂ ਦੇ ਮੂੰਹ ‘ਚ ਕਦੇ ਲਖਬੀਰ ਨੇ ਬੁਰਕੀ ਨਹੀਂ ਪਾਈ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਗੰਗਵੀਰ ਸਿੰਘ ਰਾਠੌਰ ਨੇ ਦੱਸਿਆ ਕਿ ਲਖਬੀਰ ਦੇ ਬੇਅਦਬੀ ਕਾਂਡ ‘ਚ ਕਤਲ ਹੋਣ ਪਿੱਛੇ ਜੋ ਤਾਕਤਾਂ ਨੇ ਉਨ੍ਹਾਂ ਦੀ ਪਛਾਣ ਕਰਨ ਵਾਸਤੇ ਨਾ ਹੀ ਕੋਈ ਖਾਸ ਪੜਤਾਲ ਅਤੇ ਨਾ ਹੀ ਕਿਸੇ ਧਿਰ ਵਲੋਂ ਕੋਈ ਅਜਿਹੀ ਮੰਗ ਕੀਤੀ ਜਾ ਰਹੀ ਹੈ।”
ਪਰ ਹੁਣ ਕੁੱਝ ਲੋਕ ਇਨ੍ਹਾਂ ਬੱਚੀਆਂ ਨੂੰ ਲਖਬੀਰ ਵਾਸਤੇ ਹਮਦਰਦੀ ਪੈਦਾ ਕਰਨ ਵਾਸਤੇ ਵਰਤ ਰਹੇ ਨੇ। ਮੈਂ ਅਜਿਹੇ ਲੋਕਾਂ ਨੂੰ ਕਹਾਂਗਾ ਕਿ ਇਨ੍ਹਾਂ ਬੱਚੀਆਂ ਦਾ ਸਹਾਰਾ ਆਪਣੀ ਸਿਆਸਤ ਕਰਨ ਵਾਸਤੇ ਨਾ ਲਵੋ। ਇਨ੍ਹਾਂ ਬੱਚੀਆਂ ਦੀ ਸਹਾਇਤਾ ਕਰੋ। ਇਸ ਵਾਸਤੇ ਨਹੀਂ ਕਿ ਲਖਬੀਰ ਦੋਸ਼ੀ ਸੀ ਜਾਂ ਨਿਰਦੋਸ਼। ਪਰ ਇਸ ਲਈ ਕਿਉਂ ਕਿ ਇਹ ਬੱਚੀਆਂ ਲਖਬੀਰ ਤੋਂ ਪੀੜਤ ਰਹੀਆਂ ਨੇ। ਬਾਕੀ ਸਿੰਘੂ ਬਾਡਰ ਦੀ ਘਟਨਾ ਬਾਰੇ ਸਾਡੇ ਉਹੀ ਵਿਚਾਰ ਨੇ ਜੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪ੍ਰਗਟ ਕੀਤੇ ਨੇ।”
ਇਹ ਵੀ ਪੜ੍ਹੋ : ਬੇਅਦਬੀ ਦੇ ਸਬੂਤਾਂ ਦੀ ਮੰਗ ਵਿਚਾਲੇ ਸਾਹਮਣੇ ਆਇਆ ਸਿੰਘੂ ਬਾਰਡਰ ‘ਤੇ ਮਾਰੇ ਗਏ ਲਖਬੀਰ ਦਾ ਨਵਾਂ ਵੀਡੀਓ
ਇਸ ਦੌਰਾਨ ਲਖਬੀਰ ਟੀਟੂ ਦੇ ਸਾਲੇ ਸੁਖਚੈਨ ਸਿੰਘ ਨੇ ਕਿਹਾ ਕਿ ਟੀਟੂ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲੀ ਹੈ। ਪਰ ਨਾਲ ਹੀ ਉਸ ਨੇ ਇਹ ਮੰਗ ਵੀ ਕੀਤੀ ਕਿ ਇਸ ਗੱਲ ਦੀ ਪੜਤਾਲ ਹੋਣੀ ਚਾਹੀਦੀ ਹੈ ਕਿ ਲਖਬੀਰ ਟੀਟੂ ਨੂੰ ਸਿੰਘੂ ਬਾਰਡਰ ਕੌਣ ਲ਼ੈ ਕੇ ਗਿਆ।
ਜ਼ਿਕਰਯੋਗ ਹੈ ਕਿ ਲਖਬੀਰ ਟੀਟੂ ਦੀ ਘਰਵਾਲੀ ਅਤੇ ਤਿੰਨ ਬੱਚੀਆਂ ਉਸ ਤੋਂ ਸਤਾਈਆਂ ਹੋਈਆਂ ਪਿਛਲੇ ਪੰਜ ਸਾਲਾਂ ਤੋਂ ਆਪਣੇ ਨਾਨਕੇ ਪਿੰਡ ਲੱਧੇਵਾਲ ਰਹਿ ਰਹੀਆਂ ਸਨ। ਇਸ ਦੌਰਾਨ ਉਨ੍ਹਾਂ ਦਾ ਇਕ ਦੋ ਸਾਲ ਦਾ ਭਰਾ ਬਿਮਾਰੀ ਕਾਰਨ ਪੂਰਾ ਹੋ ਗਿਆ। ਲਖਬੀਰ ਇਨ੍ਹਾਂ ਪੰਜਾਂ ਸਾਲਾਂ ‘ਚ ਸਿਰਫ ਇੱਕ ਵਾਰ ਆਪਣੇ ਮੁੰਡੇ ਦੇ ਸਸਕਾਰ ਵਾਸਤੇ ਲੱਧੇਵਾਲ ਆਇਆ।