ਸੰਯੁਕਤ ਕਿਸਾਨ ਮੋਰਚੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਕਿਸਾਨ ਆਗੂ ਯੋਗੇਂਦਰ ਯਾਦਵ ਨੂੰ ਇੱਕ ਮਹੀਨੇ ਵਾਸਤੇ ਸਸਪੈਂਡ ਕਰ ਦਿੱਤਾ ਗਿਆ ਹੈ। ਕਿਸਾਨ ਮੋਰਚੇ ਦੀ ਮੀਟਿੰਗ ‘ਚ ਇਹ ਵੱਡਾ ਫੈਸਲਾ ਲਿਆ ਗਿਆ ਹੈ।
ਮੋਰਚੇ ਨੇ ਇਹ ਫੈਸਲਾ ਯੋਗੇਂਦਰ ਯਾਦਵ ਦੇ ਲਖੀਮਪੁਰ ਖੀਰੀ ‘ਚ ਕਿਸਾਨਾਂ ਦੇ ਕਤਲੇਆਮ ਦੇ ਦੋਸ਼ੀ ਭਾਜਪਾ ਵਰਕਰ ਦੇ ਘਰ ਜਾਣ ਤੋਂ ਬਾਅਦ ਲਿਆ। ਯੋਗੇਂਦਰ ਯਾਦਵ ਨੂੰ 9 ਮੈਂਬਰੀ ਕਮੇਟੀ ਅਤੇ SKM ਦੀਆਂ ਗਤੀਵਿਧੀਆਂ ਤੋਂ ਇੱਕ ਮਹੀਨੇ ਲਈ ਸਸਪੈਂਡ ਕਰ ਦਿੱਤਾ ਗਿਆ ਹੈ।
ਦਰਅਸਲ, ਯੋਗੇਂਦਰ ਯਾਦਵ ਲਖੀਮਪੁਰ ਖੀਰੀ ਹਿੰਸਾ ਵਿੱਚ ਮਾਰੇ ਗਏ ਇੱਕ ਭਾਜਪਾ ਵਰਕਰ ਦੇ ਘਰ ਗਏ ਸਨ। 12 ਅਕਤੂਬਰ ਨੂੰ ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਘਰ ਜਾਣ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਦੋਵੇਂ ਤਸਵੀਰਾਂ ‘ਚ ਯੋਗੇਂਦਰ ਯਾਦਵ ਮ੍ਰਿਤਕ ਦੇ ਪਰਿਵਾਰ ਨਾਲ ਗੱਲ ਕਰਦੇ ਦਿਖਾਈ ਦੇ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਯੋਗੇਂਦਰ ਯਾਦਵ ਨੇ ਟਵੀਟ ਵਿੱਚ ਕਿਹਾ ਹੈ ਕਿ ਸ਼ਹੀਦ ਕਿਸਾਨ ਸ਼ਰਧਾਂਜਲੀ ਸਭਾ ਤੋਂ ਵਾਪਸੀ ‘ਤੇ ਭਾਜਪਾ ਵਰਕਰ ਸ਼ੁਭਮ ਮਿਸ਼ਰਾ ਦੇ ਘਰ ਗਏ ਸਨ। ਪਰਿਵਾਰ ਸਾਡੇ ਨਾਲ ਗੁੱਸੇ ਨਹੀਂ ਹੋਇਆ। ਬਸ ਦੁਖੀ ਮਨ ਨਾਲ ਸਵਾਲ ਪੁੱਛੇ ਕੀ ਅਸੀਂ ਕਿਸਾਨ ਨਹੀਂ? ਸਾਡੇ ਪੁੱਤਰ ਦਾ ਕੀ ਕਸੂਰ ਸੀ? ਤੁਹਾਡੇ ਸਾਥੀ ਨੇ ਐਕਸ਼ਨ ਰਿਐਕਸ਼ਨ ਵਾਲੀ ਗੱਲ ਕਿਉਂ ਕਹੀ? ਉਨ੍ਹਾਂ ਦੇ ਸਵਾਲ ਕੰਨ ਵਿੱਚ ਗੂੰਜ ਰਹੇ ਹਨ।
ਇਹ ਵੀ ਪੜ੍ਹੋ : ਸਿੱਧੂ ਤੇ RSS ਨੂੰ ਲੈ ਕੇ ਕੈਪਟਨ ਨੇ ਘੇਰੇ ਰਾਵਤ, ਪੁੱਛੇ ਤਿੰਨ ਠੋਕਵੇਂ ਸਵਾਲ
ਦੱਸ ਦੇਈਏ ਕਿ ਪੰਜਾਬ ਦੇ ਕੁਝ ਕਿਸਾਨ ਸੰਗਠਨ ਯੋਗੇਂਦਰ ਯਾਦਵ ਦੇ ਭਾਜਪਾ ਵਰਕਰ ਦੇ ਘਰ ਜਾਣ ਦੇ ਕਦਮ ਤੋਂ ਨਾਰਾਜ਼ ਸਨ। ਜਿਸ ਤੋਂ ਬਾਅਦ ਹੁਣ ਕਿਸਾਨ ਮੋਰਚੇ ਨੇ ਉਨ੍ਹਾਂ ਖਿਲਾਫ ਕਾਰਵਾਈ ਕਰਦੇ ਹੋਏ ਉਸਨੂੰ ਇੱਕ ਮਹੀਨੇ ਲਈ ਸਸਪੈਂਡ ਕਰ ਦਿੱਤਾ ਹੈ। ਯੋਗੇਂਦਰ ਯਾਦਵ ਕਿਸਾਨ ਅੰਦੋਲਨ ਵਿੱਚ ਬਹੁਤ ਸਰਗਰਮ ਰਹੇ ਹਨ ਅਤੇ ਉਨ੍ਹਾਂ ਨੇ ਕਈ ਥਾਵਾਂ ਤੇ ਮੀਟਿੰਗਾਂ ਨੂੰ ਵੀ ਸੰਬੋਧਨ ਕੀਤਾ ਹੈ।