ਅੱਜ ਪੰਜਾਬੀ ਫ਼ਿਲਮ ਜਗਤ ਦੇ ਬ੍ਰਹਿਮੰਡ ‘ਚ ਆਪਣੀ ਧਰੂਵ ਤਾਰੇ ਵਾਂਗ ਦਮਦਾਰ ਹਾਸਰਸ ਅਦਾਕਾਰੀ ਦੀ ਅਮਿੱਟ ਹੋਂਦ ਨੂੰ ਸਥਾਪਿਤ ਕਰਨ ਵਾਲੇ ਵਿਸ਼ਵ ਪ੍ਰਸਿੱਧ ਕਾਮੇਡੀਅਨ ਕਿੰਗ ਸਤਿਕਾਰਯੋਗ ਸ਼੍ਰੀ ਮੇਹਰ ਮਿੱਤਲ ਜੀ ਦੀ ਬਰਸੀ ਹੈ । ਉਹ ਅੱਜ ਦੇ ਦਿਨ ਸੰਨ 2016 ਨੂੰ ਆਪਣੇ ਅਣਗਿਣਤ ਸਰੋਤਿਆਂ , ਦਰਸ਼ਕਾਂ , ਪ੍ਰਸ਼ੰਸਕਾਂ ਅਤੇ ਉਪਾਸਕਾਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਸਨ । ਉਹ ਸੰਨ 1960 ਦੇ ਦਹਾਕੇ ਵਾਲੇ ਅਖੀਰਲੇ ਸਾਲ ਵਿਚ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਏਂ ਸਨ । ਉਹ ਪੰਜਾਬੀ ਫਿਲਮ ਅਭਿਨੇਤਾ , ਕਾਮੇਡੀਅਨ , ਨਿਰਦੇਸ਼ਕ ਅਤੇ ਨਿਰਮਾਤਾ ਦੇ ਤੌਰ ‘ਤੇ ਵੀ ਮਕਬੂਲ ਹੋਏ ਹਨ ।
ਪੰਜਾਬੀ ਫਿਲਮ ਇੰਡਸਟਰੀ ਦੇ ਉਹ ਅਜਿਹੇ ਕਾਮੇਡੀ ਦੇ ਬੇਤਾਜ਼ ਬਾਦਸ਼ਾਹ ਸਨ । ਪੰਜਾਬੀ ਸਿਨੇਮਾ ਯੁੱਗ ਵਿਚ ਉਸ ਵਕਤ ਕੋਈ ਵੀ ਫਿਲਮ ਬਣਦੀ ਸੀ ਤਾਂ ਉਨ੍ਹਾਂ ਨੂੰ ਮੁੱਖ ਤੌਰ ‘ਤੇ ਰਖਿਆ ਜਾਂਦਾ ਸੀ । ਇਥੋਂ ਤੱਕ ਕਿ ਸਿਨੇਮਾ ਦੇ ਬਾਹਰ ਵੱਡੇ-ਵੱਡੇ ਬੋਰਡਾਂ ‘ਤੇ ਉਹਨਾਂ ਦੀ ਫੋਟੋ ਸਜਾਈ ਜਾਂਦੀ ਸੀ । ਸਤਿਕਾਰਯੋਗ ਸ਼੍ਰੀ ਮਿੱਤਲ ਜੀ ਨੇ ਪੰਜਾਬੀ ਫਿਲਮਾਂ ਤੋਂ ਇਲਾਵਾ ਬਾਲੀਵੁੱਡ ਵਿੱਚ ਵੀ ਆਪਣੀ ਵਿਲੱਖਣ ਅਦਾਕਾਰੀ ਦੀ ਛਾਪ ਛੱਡੀ ਹੈ । ਉਹਨਾਂ ਦੇ ਮਕਬੂਲ ਡਾਇਲਾਗ ਮਾਖਿਆ , ਉਡਾਤੇ ਤੋਤੇ , ਸੋਹਣਿਓ , ਮਲਾਈ ਦੇ ਡੂਨਿਓ ਹਰ ਇਕ ਸਿਨੇਮਾ ਦਰਸ਼ਕਾਂ ਅਤੇ ਸਰੋਤਿਆਂ ਦੇ ਦਿਲਾਂ ਵਿਚ ਵਸਦੇ ਹਨ ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਉਹ ਆਪਣੇ ਕਿਰਦਾਰ ਅਤੇ ਸੀਨ ਦੇ ਮੁਤਾਬਕ ਆਪ ਡਾਇਲਾਗ ਤਿਆਰ ਕਰਦੇ ਸਨ । ਉਹਨਾਂ ਨੇ ਆਪਣੀ ਵਡੇਰੀ ਸੂਝ-ਬੂਝ ਨਾਲ ਕਈ ਯਾਦਗਾਰੀ ਫਿਲਮਾਂ ਦਰਸ਼ਕਾਂ ਦੇ ਰੂਬਰੂ ਕੀਤੀਆਂ ਹਨ । ਉਹਨਾਂ ਵਲੋਂ ਪੰਜਾਬੀ ਫਿਲਮ ਇੰਡਸਟਰੀ ਵਿੱਚ ਪਾਇਆ ਵਡਮੁੱਲਾ ਯੋਗਦਾਨ ਹਮੇਸ਼ਾ ਯਾਦ ਰਹੇਗਾ । ਪੰਜਾਬੀ ਫਿਲਮਾਂ ਵਿੱਚ ਜਦੋਂ ਕਮੇਡੀਅਨ ਦੀ ਚਰਚਾ ਹੋਵੇਗੀ ਤਾਂ ਇਸ ਮਹਾਨ ਫ਼ਨਕਾਰ ਸਤਿਕਾਰਯੋਗ ਸ਼੍ਰੀ ਮਿੱਤਲ ਜੀ ਦੇ ਜ਼ਿਕਰ ਤੋਂ ਬਿਨਾਂ ਅਧੂਰੀ ਰਹਿ ਜਾਵੇਗੀ । ਅੱਜ ਉਹਨਾਂ ਦੀ ਬਰਸੀ ‘ਤੇ ਉਹਨਾਂ ਨੂੰ ਭਾਵਭਿੰਨੀ ਸ਼ਰਧਾਂਜਲੀ ।