ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ ਅਰੂਸਾ ਆਲਮ ਨੂੰ ਲੈ ਕੇ ਸਿਆਸਤ ਕਾਫੀ ਗਰਮਾ ਗਈ ਹੈ। ਅਰੂਸਾ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ‘ਤੇ ਹਮਲੇ ਪਿੱਛੋਂ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਭਾਜਪਾ ਆਗੂ ਹਰਜੀਤ ਗਰੇਵਾਲ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਡਿਪਟੀ ਸੀ.ਐੱਮ. ‘ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਸਾਢੇ ਚਾਰ ਸਾਲਾਂ ਤੋਂ ਉਹ ਚੁੱਪ ਕਿਉਂ ਸਨ।
ਉਥੇ ਹੀ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਤਿੱਖੀ ਭਾਸ਼ਾ ਵਰਤਦਿਆਂ ਇਥੋਂ ਤੱਕ ਕਹਿ ਦਿੱਤਾ ਕਿ ਸਾਢੇ ਚਾਰ ਸਾਲ ਕਾਂਗਰਸੀ ਆਗੂ ਅਰੂਸਾ ਆਲਮ ਦੀਆਂ ਜੁੱਤੀਆਂ ਚੁੱਕਦੇ ਰਹੇ ਨੇ। ਸਾਨੂੰ ਤਾਂ ਪਤਾ ਵੀ ਨਹੀਂ ਸੀ ਉਹ ਕੌਣ ਹੈ ਤੇ ਨਾ ਹੀ ਅਸੀਂ ਉਸ ਦੀ ਕਦੇ ਸ਼ਕਲ ਵੇਖੀ ਸੀ। ਅੱਜ ਇਹ ਆਗੂ ਕਿਸ ਮੂੰਹ ਨਾਲ ਜਨਤਾ ਵਿੱਚ ਗੱਲ ਕਰਦੇ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਜਦੋਂ ਕੈਪਟਨ ਖਿਲਾਫ ਬੋਲਦੇ ਸੀ ਤਾਂ ਸਭ ਤੋਂ ਵੱਧ ਬਿਆਨ ਸੁਖਜਿੰਦਰ ਰੰਧਾਵਾ ਦੇ ਹੀ ਸਾਹਮਣੇ ਆਉਂਦੇ ਸਨ। ਉਨ੍ਹਾਂ ਕਿਹਾ ਕਿ ਉਦੋਂ ਤੁਹਾਨੂੰ ਅਰੂਸਾ ਯਾਦ ਨਹੀਂ ਆਈ ਜਦੋਂ ਉਨ੍ਹਾਂ ਨਾਲ ਬੈਠ ਕੇ ਡਿਨਰ ਖਾਂਦੇ ਹੁੰਦੇ ਸੀ। ਬਾਦਲ ਨੇ ਪੁੱਛਿਆ ਕਿ ਉਦੋਂ ਕਾਂਗਰਸੀ ਆਗੂਆਂ ਨੂੰ ਕੈਪਟਨ ਸਾਹਿਬ ਦੀਆਂ ਸਾਰੀਆਂ ਕਮੀਆਂ ਯਾਦ ਨਹੀਂ ਆਈਆਂ? ਉਦੋਂ ਤਾਂ ਇਨ੍ਹਾਂ ਨੂੰ ਪਾਵਰ ਦਿੱਤੀ ਗਈ ਸੀ, ਸਾਰੇ ਮਹਿਕਮੇ ਦਿੱਤੇ ਗਏ ਸਨ ਤਾਂ ਉਦੋਂ ਇਹ ਲੋਕ ਕਿਉਂ ਬੋਲਦੇ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਦੱਸ ਦੇਈਏ ਕਿ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਪਾਕਿ ਮਹਿਲਾ ਮਿੱਤਰ ਅਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਸਬੰਧਾਂ ਦੀ ਜਾਂਚ ਕਰਨ ਲਈ ਡੀਜੀਪੀ ਇਕਬਾਲ ਪ੍ਰੀਤ ਸਹੋਤਾ ਨੂੰ ਹੁਕਮ ਦਿੱਤੇ ਹਨ। ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵਾਰ -ਵਾਰ ਚਿਤਾਵਨੀ ਦੇਣ ਦੇ ਬਾਵਜੂਦ ਉਨ੍ਹਾਂ ਦੀ ਪਾਕਿਸਤਾਨੀ ਮਹਿਲਾ ਮਿੱਤਰ ਸਾਢੇ ਚਾਰ ਸਾਲ ਸਰਕਾਰੀ ਕੋਠੀ ਵਿੱਚ ਰਹੀ ਸੀ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦਾ ਇੰਚਾਰਜ ਬਣਦੇ ਹੀ ਹਰੀਸ਼ ਚੌਧਰੀ ਨੇ ਕੀਤਾ ਇਹ ਟਵੀਟ, ਕੀ ਸਿੱਧੂ-ਚੰਨੀ ‘ਚ ਹੋਵੇਗੀ ਸੁਲ੍ਹਾ?