ਅਰੂਸਾ ਆਲਮ ਨੂੰ ਲੈ ਕੇ ਜਿਥੇ ਕਾਂਗਰਸ ਵਿੱਚ ਸਿਆਸਤ ਗਰਮਾਈ ਹੋਈ ਹੈ, ਉਥੇ ਵਿਰੋਧੀ ਪਾਰਟੀਆਂ ਵੀ ਪਿੱਛੇ ਨਹੀਂ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਇਸ ਮਾਮਲੇ ‘ਚ ਘੇਰ ਲਿਆ।
ਮਜੀਠੀਆ ਨੇ ਕਿਹਾ ਕਿ ਅਰੂਸਾ ਮਾਮਲੇ ਵਿੱਚ ਜੇ ਜਾਂਚ ਹੋਈ ਤਾਂ ਜਿਹੜਾ ਬੰਦਾ ਸਭ ਤੋਂ ਪਹਿਲਾ ਟੰਗਿਆ ਜਾਵੇਗਾ, ਉਹ ਹੈ ਡਿਪਟੀ ਸੀਐਮ ਰੰਧਾਵਾ। ਇਹ ਮੰਤਰੀ ਹੀ ਸਨ, ਜੋ ਅਰੂਸਾ ਦੇ ਆਉਣ ‘ਤੇ ਮਠਿਆਈਆਂ ਲੈ ਕੇ ਕੈਪਟਨ ਦੇ ਫਾਰਮ ਹਾਊਸ ‘ਤੇ ਭੱਜੇ ਜਾਂਦੇ ਸਨ। ਡਿਨਰ ‘ਤੇ ਆਪ ਵੀ ਪਹੁੰਚਦੇ ਸਨ। ਆਪ ਵੀ ਉਨ੍ਹਾਂ ਦੇ ਦਰਸ਼ਨ ਕਰਦੇ ਸਨ ਤੇ ਖੁਦ ਵੀ ਉਨ੍ਹਾਂ ਨੂੰ ਦਰਸ਼ਨ ਦਿੰਦੇ ਸਨ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਕਿਉਂਕਿ ਉਦੋਂ ਸਾਰੇ ਕੰਮ ਠੀਕ ਸਨ। ਹੁਣ ਇਹ ਸਾਰੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ਪੌਣੇ ਪੰਜ ਸਾਲ ਉਸੇ ਮੁੱਖ ਮੰਤਰੀ ਦੇ ਗੁਣ ਗਾਉਂਦੇ ਰਹੇ ਰਹੇ ਹਨ। ਮਜੀਠੀਆ ਨੇ ਕਿਹਾ ਕਿ ਅਰੂਸਾ ਖਿਲਾਫ ਜਾਂਚ ਤਾਂ ਹੋਣੀ ਚਾਹੀਦੀ ਹੈ ਪਰ ਇਹ ਇਨਕੁਆਰੀ ਕੇਂਦਰ ਸਰਕਾਰ ਵੱਲੋਂ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਰੰਧਾਵਾ ਦਾ ਪਲਟਵਾਰ, ਅਰੂਸਾ ਸਣੇ ਬੇਅਦਬੀ, ਡਰੱਗਸ ਮੁੱਦਿਆਂ ਤੱਕ ਘੇਰ ਲਏ ਕੈਪਟਨ ਸਾਹਿਬ
ਉਥੇ ਹੀ ਦੂਜੇ ਪਾਸੇ ਸੁਖਜਿੰਦਰ ਰੰਧਾਵਾ ਵੱਲੋਂ ਇਸ ਮਾਮਲੇ ਵਿੱਚ ਯੂ-ਟਰਨ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਨੇ ਜਾਂਚ ਦੀ ਗੱਲ ਨਹੀਂ ਕਹੀ। ‘ਰਾਅ’ ਹੀ ਇਸ ਮਾਮਲੇ ਵਿੱਚ ਜਾਂਚ ਕਰ ਸਕਦੀ ਹੈ। ਦੱਸ ਦੇਈਏ ਕਿ ਰੰਧਾਵਾ ਨੇ ਟਵੀਟ ਕਰਕੇ ਜਾਂਚ ਦੇ ਡੀਜੀਪੀ ਪੰਜਾਬ ਨੂੰ ਅਰੂਸਾ ਖਿਲਾਫ ਜਾਂਚ ਦੇ ਹੁਕਮ ਦਿੱਤੇ ਸਨ। ਹੁਣ ਉਨ੍ਹਾਂ ਨੇ ਆਪਣਾ ਉਹ ਟਵੀਟ ਵੀ ਡਿਲੀਟ ਕਰ ਦਿੱਤਾ ਹੈ।