ਸਿੰਗਾਪੁਰ ਸਰਕਾਰ ਨੇ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਸਣੇ ਕੁਝ ਹੋਰ ਦੇਸ਼ਾਂ ਲਈ 26 ਅਕਤੂਬਰ ਤੋਂ ਯਾਤਰਾ ਬਹਾਲ ਕਰਨ ਦਾ ਐਲਾਨ ਕਰ ਦਿੱਤਾ ਹੈ। ਉੱਥੋਂ ਦੇ ਸਿਹਤ ਮੰਤਰਾਲਾ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਸਿੰਗਾਪੁਰ ਦੇ ਸਿਹਤ ਮੰਤਰਾਲਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਸਿੰਗਾਪੁਰ ਲਈ ਯਾਤਰਾ ਤੋਂ ਪਹਿਲਾਂ 14 ਦਿਨਾਂ ਦੀ ਟਰੈਵਲ ਹਿਸਟਰੀ ਭਾਰਤ, ਪਾਕਿਸਤਾਨ, ਨੇਪਾਲ, ਸ਼੍ਰੀਲੰਕਾ ਦੀ ਹੈ, ਉਨ੍ਹਾਂ ਨੂੰ ਵੀ ਹੁਣ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਅਤੇ ਸਿੰਗਾਪੁਰ ਦੇ ਰਸਤੇ ਕਿਤੇ ਵੀ ਯਾਤਰਾ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਇਸ ਦੇ ਨਾਲ ਹੀ ਘਰੇਲੂ ਵਰਕਰਾਂ ਨੂੰ ਵੀ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ, ਬਸ਼ਰਤੇ ਉਨ੍ਹਾਂ ਨੇ ਪੂਰੀ ਤਰ੍ਹਾਂ ਟੀਕਾਕਰਨ ਕਰਾਇਆ ਹੋਵੇ। ਸਿੰਗਾਪੁਰ ਨੇ ਬਿਨਾਂ ਟੀਕਾਕਰਨ ਵਾਲੇ ਵਰਕਰਾਂ ਨੂੰ ਕੰਮ ‘ਤੇ ਵਾਪਸੀ ਦੀ ਇਜਾਜ਼ਤ ਨਹੀਂ ਦਿੱਤੀ ਹੈ। ਗੌਰਤਲਬ ਹੈ ਕਿ ਭਾਰਤ ਵਿਚ ਪਿਛਲੇ ਸਾਲ ਮਾਰਚ ਤੋਂ ਕੌਮਾਂਤਰੀ ਉਡਾਣਾਂ ਮੁਅੱਤਲ ਹਨ। ਹਾਲਾਂਕਿ, ਵੱਖ-ਵੱਖ ਮੁਲਕਾਂ ਨਾਲ ਦੋ-ਪੱਖੀ ਕਰਾਰ ਵਿਚਕਾਰ ਫਲਾਈਟਾਂ ਚੱਲ ਰਹੀਆਂ ਹਨ। ਹੁਣ ਤੱਕ ਭਾਰਤ ਦਾ 25 ਦੇਸ਼ਾਂ ਨਾਲ ਦੋ-ਪੱਖੀ ਹਵਾਈ ਯਾਤਰਾ ਕਰਾਰ ਹੈ।