ਨੂਰਪੁਰ ਬੇਦੀ : ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਚੰਨੀ ਸਰਕਾਰ ਦੀ ਅਣਗਹਿਲੀ ਕਾਰਨ ਸੂਬੇ ਦੇ ਕਿਸਾਨ ਡੀ ਏ ਪੀ ਤੇ ਹੋਰ ਖਾਦਾਂ ਨੂੰ ਤਰਸ ਗਏ ਹਨ।
ਡਾ. ਚੀਮਾ ਨੇ ਕਿਹਾ ਕਿ ਅਕਤੂਬਰ 2021 ਤੋਂ ਮਾਰਚ 2022 ਤੱਕ ਦੇ ਹਾੜ੍ਹੀ ਦੇ ਸੀਜ਼ਨ ਲਈ ਪੰਜਾਬ ਦੇ ਕਿਸਾਨਾਂ ਨੁੰ 5.50 ਲੱਖ ਮੀਟਰਕ ਟਨ ਡੀ ਏ ਪੀ ਲੋੜ ਹੈ। ਹੁਣ ਤੱਕ 2.75 ਲੱਖ ਮੀਟਰਕ ਟਨ ਅਤੇ ਨਵੰਬਰ ਮਹੀਨੇ ਵਿਚ 2.50 ਲੱਖ ਮੀਟਰਕ ਟਨ ਡੀ ਏ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਅਕਤੂਬਰ ਮਹੀਨੇ ਦੀ 2.75 ਲੱਖ ਮੀਟਰਕ ਟਨ ਡੀ ਏ ਪੀ ਦੀ ਲੋੜ ਦੇ ਮੁਕਾਬਲੇ ਚੰਨੀ ਸਰਕਾਰ 1.97 ਲੱਖ ਮੀਟਰਕ ਟਨ ਡੀ ਏ ਪੀ ਹੀ ਅਲਾਟ ਕਰਵਾ ਸਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 1 ਲੱਖ ਟਨ ਤੋਂ ਵੀ ਘੱਟ ਖਾਦ ਪੰਜਾਬ ਪਹੁੰਚੀ ਹੈ। ਉਹਨਾਂ ਕਿਹਾ ਕਿ ਇਸ ਅਹਿਮ ਸੀਜ਼ਨ ਵਿਚ ਚੰਨੀ ਸਰਕਾਰ ਵੱਲੋਂ ਸਹਿਕਾਰੀ ਸਭਾਵਾਂ ਨੂੰ ਮਿਲਦੀ 80 ਫੀਸਦੀ ਖਾਦ ਦੇ ਮੁਕਾਬਲੇ ਪ੍ਰਾਈਵੇਟ ਵਪਾਰੀਆਂ ਤੇ ਸਭਾਵਾਂ ਦਾ ਹਿੱਸਾ 50-50 ਫੀਸਦੀ ਕਰਨ ਨਾਲ ਹੋਰ ਨੁਕਸਾਨ ਹੋਇਆ ਹੈ ਕਿਉਂਕਿ ਦੁਕਾਨਦਾਰ ਕਿਸਾਨਾਂ ਨੂੰ ਖਾਦ ਦੇ ਨਾਲ ਹੋਰ ਸਮਾਨ ਜਬਰੀ ਖਰੀਦਣ ਲਈ ਮਜਬੂਰ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਡਾ. ਚੀਮਾ ਨੇ ਕਿਹਾ ਕਿ ਝੋਨੇ ਦੀ ਅਗੇਤੀ ਵਾਢੀ ਹੋਣ ਮਗਰੋਂ ਹੁਣ ਕਿਸਾਨ ਆਲੂਆਂ ਅਤੇ ਕਣਕ ਦੀ ਅਗੇਤੀ ਬਿਜਾਈ ਵਾਸਤੇ ਡੀ ਏ ਪੀ ਨੂੰ ਤਰਸ ਰਹੇ ਹਨ। ਉਹਨਾਂ ਕਿਹਾ ਕਿ ਭਾਵੇਂ ਚੰਨੀ ਸਰਕਾਰ ਦਾਅਵੇ ਵੱਡੇ-ਵੱਡੇ ਕਰਦੀ ਆ ਰਹੀ ਹੈ ਪਰ ਹਾਲੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਪੰਜਾਬ ਦੇ ਕਿਸਾਨਾਂ ਵਾਸਤੇ ਕਿੰਨੀ ਡੀ ਏ ਪੀ ਕਦੋਂ ਮਿਲੇਗੀ। ਉਹਨਾਂ ਕਿਹਾ ਕਿ ਅਜਿਹੇ ਵਿਚ ਕਿਸਾਨ ਧਰਨੇ ਲਾਉਣ ਲਈ ਵੀ ਮਜਬੂਰ ਹੋਏ ਹਨ। ਅਕਾਲੀ ਆਗੂ ਨੇ ਚੰਨੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਤਸਵੀਰਾਂ ਖਿੱਚਵਾ ਕੇ ਵਾਹ ਵਾਹ ਖੱਟਣ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ਸਮਝਣ ਅਤੇ ਡੀ ਏ ਪੀ ਤੇ ਹੋਰ ਖਾਦਾਂ ਦਾ ਪ੍ਰਬੰਧ ਤੁਰੰਤ ਕੀਤਾ ਜਾਣਾ ਯਕੀਨੀ ਬਣਾਉਣ ਤਾਂ ਜੋ ਕਿਸਾਨ ਆਪਣੀ ਬਿਜਾਈ ਸਮੇਂ ਸਿਰ ਕਰ ਸਕਣ।