ਅਮਰੀਕਾ ਦੇ ਵਾਸ਼ਿੰਗਟਨ ਵਿਚ ਐਂਕਰ ਮੌਸਮ ਦਾ ਹਾਲ ਦੱਸ ਰਹੀ ਸੀ ਕਿ ਅਚਾਨਕ ਟੀ. ਵੀ. ਦੀ ਸਕ੍ਰੀਨ ‘ਤੇ ਅਸ਼ਲੀਲ ਫਿਲਮ ਚੱਲਣੀ ਸ਼ੁਰੂ ਹੋ ਗਈ ਜਿਸ ਤੋਂ ਐਂਕਰ ਬਿਲਕੁਲ ਬੇਖਬਰ ਸੀ ਤੇ ਉਹ ਲਗਾਤਾਰ ਮੌਸਮ ਬਾਰੇ ਅਪਡੇਟ ਦੇ ਰਹੀ ਸੀ। ਜਾਣਕਾਰੀ ਮੁਤਾਬਕ ਵਾਸ਼ਿੰਗਟਨ ਦੇ ਸਪੋਕੇਨ ‘ਚ ਸਥਿਤ ਇਕ ਸਥਾਨਕ ਸੀਬੀਐਸ-ਸੰਯੁਕਤ ਖ਼ਬਰ ਆਊਟਲੇਟ ਕੇਆਰਈਐਮ ਨੇ ਸ਼ਾਮ 6 ਵਜੇ ਨਿਊਜ਼ਕਾਸਟ ‘ਚ 13 ਸਕਿੰਟ ਦਾ ਵੀਡੀਓ ਪ੍ਰਸਾਰਿਤ ਕੀਤਾ। ਜਦੋਂ ਐਂਕਰ ਮੌਸਮ ਬਾਰੇ ਅਪਡੇਟ ਦੇ ਰਹੀ ਸੀ ਉਦੋਂ ਪਿੱਛੇ ਟੀ. ਵੀ. ਸਕ੍ਰੀਨ ਉਤੇ ਅਸ਼ਲੀਲ ਵੀਡੀਓ ਚੱਲ ਰਹੀ ਸੀ।
ਇਹ ਵੈਦਰ ਰਿਪੋਰਟ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਵਿਚ ਐਂਕਰ ਬਹੁਤ ਮਜ਼ੇ ਨਾਲ ਮੌਸਮ ਦਾ ਮਿਜ਼ਾਜ਼ ਲੋਕਾਂ ਨੂੰ ਦੱਸ ਰਹੀ ਹੈ ਤੇ ਪਿੱਛਿਓਂ ਸਕ੍ਰੀਨ ‘ਤੇ ਅਸ਼ਲੀਲ ਫਿਲਮ ਚੱਲ ਰਹੀ ਹੈ। ਇਹ ਕਲਿੱਪ ਪੂਰੇ 13 ਸੈਕੰਡ ਤੱਕ ਚੈਨਲ ‘ਤੇ ਚੱਲੀ ਤੇ ਨਾ ਐਂਕਰ ਨੂੰ ਤੇ ਨਾ ਹੀ ਉਸ ਦੇ ਕੋ ਐਂਕਰ ਨੂੰ, ਕਿਸੇ ਨੂੰ ਵੀ ਵੀਡਿਓ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਦੋਵਾਂ ਨੇ ਆਪਣੀ ਰਿਪੋਰਟ ਜਾਰੀ ਰੱਖੀ ਕਿਉਂਕਿ ਗ੍ਰਾਫਿਕ ਵੀਡੀਓ ਬੈਕਗ੍ਰਾਉਂਡ ‘ਚ ਚਲਾਏ ਜਾਣ ਤੋਂ ਪਹਿਲਾਂ ਮੌਸਮ ਫੁਟੇਜ ‘ਚ ਕਟੌਤੀ ਕਰ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਬਾਅਦ ਵਿਚ ਚੈਨਲ ਨੇ ਗਲਤ ਵੀਡੀਓ ਦੇ ਪ੍ਰਸਾਰਣ ਲਈ ਮੁਆਫੀ ਮੰਗੀ। ਚੈਨਲ ਨੇ ਕਿਹਾ ਕਿ ਉਨ੍ਹਾਂ ਦੇ ਨਿਊਜ਼ਕਾਸਟ ‘ਚ ਜੋ ਕੁਝ ਹੋਇਆ ਹੈ ਇਸ ਲਈ ਅਸੀਂ ਸਾਰੇ ਮੁਆਫੀ ਮੰਗਦੇ ਹਾਂ। ਬਾਅਦ ਵਿਚ ਨਿਊਜ਼ ਐਂਕਰ ਨੇ ਵੀ ਪੂਰੀ ਘਟਨਾ ਨੂੰ ਸ਼ਰਮਨਾਕ ਦੱਸਿਆ ਤੇ ਕਿਹਾ ਕਿ ਅੱਗੇ ਤੋਂ ਅਜਿਹੀ ਗਲਤੀ ਦੁਬਾਰਾ ਦੁਹਰਾਈ ਨਹੀਂ ਜਾਵੇਗੀ ਤੇ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਸਪੋਕੇਨ ਸਿਟੀ ਪੁਲਿਸ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਪਿੱਛੇ ਸਾਈਬਰ ਕ੍ਰਿਮਿਨਲ ਹਨ ਜਾਂ ਨਿਊਜ਼ ਚੈਨਲ ਵੱਲੋਂ ਹੀ ਇਹ ਗਲਤੀ ਹੋਈ ਹੈ।