ਕੈਨੇਡਾ ਦੇ ਵਿਨੀਪੈਗ ਸਿਟੀ ਕੌਂਸਲ ਮੈਨੀਟੋਬਾ ਵਿੱਚ ਪਹਿਲੀ ਵਾਰ ਕਿਸੇ ਭਾਰਤੀ ਮੂਲ ਵਿਅਕਤੀ ਦੇ ਨਾਂ ‘ਤੇ ਇੱਕ ਗਲੀ ਦਾ ਨਾਂ ਰੱਖ ਕੇ ਇਤਿਹਾਸ ਰਚਿਆ ਹੈ। ਵਿਧਾਇਕ ਡਾ. ਗੁਲਜ਼ਾਰ ਸਿੰਘ ਚੀਮਾ, ਜਿਨ੍ਹਾਂ ਦਾ ਪਿਛੋਕੜ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬਰਿਆਰ ਦਾ ਹੈ, ਦੇ ਨਾਂ ‘ਤੇ ਗਲੀ ਦਾ ਨਾਂ ਕਮਰਸ਼ੀਅਲ ਐਵੇਨਿਊ-ਚੀਮਾ ਡਰਾਈਵ (ਐਡਵਰਡ ਸਟਰੀਟ ਦੇ ਪੱਛਮੀ) ਰੱਖਿਆ ਗਿਆ।
ਇਸ ਦਾ ਖੁਲਾਸਾ ਵਿਨੀਪੈਗ ਸਿਟੀ ਕੌਂਸਲ ਦੇ ਸਪੀਕਰ ਦੇਵੀ ਸ਼ਰਮਾ ਨੇ ਕੀਤਾ। ਇਹ ਫੈਸਲਾ ਡਾ. ਗੁਲਜ਼ਾਰ ਸਿੰਘ ਚੀਮਾ ਦੀ ਵਿਨੀਪੈਗ ਸ਼ਹਿਰ ਅਤੇ ਭਾਈਚਾਰੇ ਪ੍ਰਤੀ ਵੱਡੀਆਂ ਸੇਵਾਵਾਂ ਨੂੰ ਦੇਖਦੇ ਹੋਏ ਲਿਆ ਗਿਆ ਹੈ। ਇਸ ਨੂੰ ਲੈ ਕੇ ਕਮਰਸ਼ੀਅਲ ਐਵੇਨਿਊ-ਚੀਮਾ ਡਰਾਈਵ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਲਈ ਡਾ. ਗੁਲਜ਼ਾਰ ਸਿੰਘ ਚੀਮਾ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਕੁਝ ਅਜਿਹੀਆਂ ਸ਼ਖਸੀਅਤਾਂ ਵਿੱਚੋਂ ਹਨ, ਜਿਨ੍ਹਾਂ ਨੂੰ ਦੋ ਸੂਬਾਈ ਅਸੈਂਬਲੀਆਂ ਦਾ ਮੈਂਬਰ ਬਣਨ ਦਾ ਮਾਣ ਹਾਸਲ ਹੋਇਆ ਹੈ ਅਤੇ ਉਹ ਇੰਡੋ-ਕੈਨੇਡੀਅਨ ਭਾਈਚਾਰੇ ਦੇ ਪਹਿਲੇ ਵਿਧਾਇਕ ਚੁਣੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਗੁਲਜ਼ਾਰ ਸਿੰਘ ਚੀਮਾ ਇਨ੍ਹੀਂ ਦਿਨੀਂ ਸਰੀ (ਬ੍ਰਿਟਿਸ਼ ਕੋਲੰਬੀਆ) ਵਿਖੇ ਰਹਿ ਰਹੇ ਹਨ। ਉਹ ਪਹਿਲਾਂ ਵਿਨੀਪੈਗ ਸ਼ਹਿਰ ਵਿੱਚ ਰਹਿ ਰਹੇ ਸਨ। ਉਹ 1988 ਵਿੱਚ ਕਿਲਡੋਨਨ ਹਲਕੇ ਤੋਂ ਲਿਬਰਲ ਵਿਧਾਇਕ ਚੁਣੇ ਗਏ ਸਨ। 2001 ਵਿੱਚ ਦੁਬਾਰਾ ਵਿਧਾਇਕ ਚੁਣੇ ਗਏ ਅਤੇ ਉਹ ਸੂਬੇ ਦੇ ਸਿਹਤ ਮੰਤਰੀ ਬਣੇ। ਉਹ ਫੈਡਰਲ ਲਿਬਰਲ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਜਸਟਿਨ ਟਰੂਡੋ ਦੇ ਬਹੁਤ ਕਰੀਬੀ ਮੰਨੇ ਜਾਂਦੇ ਹਨ।
ਇਹ ਵੀ ਪੜ੍ਹੋ : ਹੁਸ਼ਿਆਰਪੁਰ : ਪੇਸ਼ੀ ਭੁਗਤਣ ਆਇਆ ਹਵਾਲਾਤੀ ਹੱਥਕੜੀ ਛੁਡਾ ਕੇ ਫਰਾਰ, ਦੋ ਪੁਲਿਸ ਵਾਲੇ ਹੋਏ ਸਸਪੈਂਡ
11 ਅਗਸਤ 1954 ਨੂੰ ਅਜਿੰਦਰ ਸਿੰਘ ਚੀਮਾ ਅਤੇ ਅਜੀਤ ਕੌਰ ਔਲਖ ਦੇ ਘਰ ਜੰਮੂ ਦੇ ਪਿੰਡ ਬੇਨਾਗੜ ਵਿੱਚ ਆਪਣੇ ਨਾਨਾ-ਨਾਨੀ ਘਰ ਪੈਦਾ ਹੋਏ ਡਾ. ਚੀਮਾ ਨੇ 1977 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਮੈਡੀਸਨ ਅਤੇ ਸਰਜਰੀ ਦੀ ਡਿਗਰੀ ਕੀਤੀ। 1979 ਵਿੱਚ ਹਰਿੰਦਰ ਕਲੇਰ ਨਾਲ ਵਿਆਹ ਕਰਵਾਉਣ ਤੋਂ ਬਾਅਦ ਉਹ ਕੈਨੇਡਾ ਚਲੇ ਗਏ।