ਕੈਪਟਨ ਅਮਰਿੰਦਰ ਸਿੰਘ ਭਲਕੇ ਇੱਕ ਪ੍ਰੈੱਸ ਕਾਨਫਰੰਸ ਕਰਨ ਜਾ ਰਹੇ ਹਨ, ਜਿਸ ਵਿੱਚ ਉਹ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਹਨ। ਇਸ ਤੋਂ ਪਹਿਲਾਂ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ, ਜਿਨ੍ਹਾਂ ਨੇ ਕੈਪਟਨ ਦੀ ਤਾਰੀਫ ਕਰਦਿਆਂ ਕਿਹਾ ਕਿ ਜੋ ਖੂਬੀ ਕੈਪਟਨ ਵਿੱਚ ਹੈ, ਉਹ ਕਿਸੇ ਕਾਂਗਰਸੀ ਕੋਲ ਨਹੀਂ ਹੈ।
ਗਰੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਦੋ ਹੀ ਵੱਡੇ ਲੀਡਰ ਹਨ, ਇੱਕ ਪ੍ਰਕਾਸ਼ ਸਿੰਘ ਬਾਦਲ ਤੇ ਦੂਜੇ ਕੈਪਟਨ ਅਮਰਿੰਦਰ ਸਿੰਘ। ਪੰਜਾਬ ਦੀ ਸਿਆਸਤ ਇਨ੍ਹਾਂ ਦੋਹਾਂ ਨੂੰ ਮਾਈਨਸ (ਕੱਢ ਕੇ) ਕਰ ਕੇ ਨਹੀਂ ਦੇਖੀ ਜਾ ਸਕਦੀ।
ਉਨ੍ਹਾਂ ਕਿਹਾ ਕਿ ਕੈਪਟਨ ਵਿੱਚ ਇੱਕ ਕਲਾ ਹੈ, ਉਹ ਕਾਂਗਰਸ ਜਿਸ ਨੇ ਸਿੱਖਾਂ ਦਾ ਕਤਲੇਆਮ ਕੀਤਾ, ਧਾਰਮਿਕ ਥਾਵਾਂ ‘ਤੇ ਹਮਲੇ ਕੀਤੇ, ਦਰਬਾਰ ਸਾਹਿਬ ‘ਤੇ ਗੋਲੀਆਂ ਚਲਾਈਆਂ, ਉਸ ਨੂੰ ਕੈਪਟਨ ਅਮਰਿੰਦਰ ਸਿੰਘ ਦੋ-ਦੋ ਵਾਰ ਸੱਤਾ ਵਿੱਚ ਲੈ ਕੇ ਆਏ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਭਾਜਪਾ ਆਗੂ ਨੇ ਕਿਹਾ ਕਿ ਕੋਈ ਵੀ ਸਿਰਫ ਆਪਣਾ ਸੰਗਠਨ ਖੜ੍ਹਾ ਕਰਕੇ ਚੋਣ ਨਹੀਂ ਜਿੱਤ ਸਕਦਾ, ਸੰਗਠਨ ਦੀ ਮੁੱਖ ਧਾਰਾ ਤੇ ਉਸ ਦੇ ਲੀਡਰ ਨਾਲ ਜਦੋਂ ਆਮ ਜਨਤਾ ਜੁੜ ਜਾਂਦੀ ਹੈ ਤਾਂ ਚੋਣ ਜਿੱਤੀ ਜਾਂਦੀ ਹੈ। ਕੈਪਟਨ ਨੇ ਆਮ ਜਨਤਾ ਨੂੰ ਆਪਣੀ ਮੁੱਖ ਧਾਰਾ ਨਾਲ ਜੋੜ ਲਿਆ ਹੈ।
ਕੈਪਟਨ ਦੀ ਇਹ ਕਲਾ ਕਾਂਗਰਸ ਦੇ ਕਿਸੇ ਲੀਡਰ ਕੋਲ ਨਹੀਂ ਹੈ। ਕਾਂਗਰਸ ਭਾਵੇਂ ਕਹਿ ਰਹੀ ਹੋਵੇ ਕਿ ਉਸ ਨੂੰ ਕੋਈ ਨੁਕਸਾਨ ਨਹੀਂ ਹੋਇਆ ਪਰ ਨੁਕਸਾਨ ਤਾਂ ਹੋਇਆ ਹੈ।
ਇਹ ਵੀ ਪੜ੍ਹੋ : ਰੰਧਾਵਾ ਦਾ ਅਰੂਸਾ ‘ਤੇ ਫਿਰ ਵੱਡਾ ਹਮਲਾ, ਖੇਤੀ ਕਾਨੂੰਨਾਂ ਨੂੰ ਲੈ ਕੇ ਕੈਪਟਨ ‘ਤੇ ਵੀ ਲਾਏ ਵੱਡੇ ਇਲਜ਼ਾਮ
ਇਸ ਦੌਰਾਨ ਉਨ੍ਹਾਂ ਕਾਂਗਰਸ ਪਾਰਟੀ ‘ਤੇ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਰਾਹੁਲ ਗਾਂਧੀ, ਪ੍ਰਿਯੰਕਾ ਦੀ ਡਾਇਰੈਕਸ਼ਨ ਤੋਂ ਬਗੈਰ ਕੁਝ ਨਹੀਂ ਕਰ ਸਕਦੀ। ਨਵੇਂ ਮੁੱਖ ਚੰਨੀ ਹੁਣ ਤੱਕ 10 ਚੱਕਰ ਦਿੱਲੀ ਲਾ ਆਏ, ਇਥੇ ਸਿੱਧੂ ਉਨ੍ਹਾਂ ਨੂੰ ਨਹੀਂ ਟਿਕਣ ਦੇ ਰਹੇ। ਇਸ ਕਰਕੇ ਕਾਂਗਰਸ ਪਰਫਾਰਮ ਨਹੀਂ ਕਰ ਪਾ ਰਹੀ।
ਕੈਪਟਨ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਖਦਸ਼ਿਆਂ ‘ਤੇ ਉਨ੍ਹਾਂ ਕਿਹਾ ਕਿ ਭਾਜਪਾ ਖੁਦ ਵੀ ਤਾਕਤ ਰਖਦੀ ਹੈ ਪਰ ਜੇਕਰ ਇੱਕ ਤੇ ਇੱਕ ਮਿਲਦੇ ਹਨ ਤਾਂ ਗਿਆਰਾਂ ਹੀ ਬਣਦੇ ਹਨ।