ਕੈਨੇਡਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਵੇਂ ਮੰਤਰੀ ਮੰਡਲ ਨੇ ਅੱਜ ਸੁੰਹ ਚੁੱਕ ਲਈ ਹੈ। ਟਰੂਡੋ ਦੇ ਨਵੇਂ ਮੰਤਰੀ ਮੰਡਲ ਵਿੱਚ ਤਿੰਨ ਪੰਜਾਬੀਆਂ ਨੂੰ ਵੀ ਮੰਤਰੀ ਬਣਾਇਆ ਗਿਆ ਹੈ।
ਇਥੇ ਵੱਡੀ ਗੱਲ ਇਹ ਹੈ ਕਿ ਲੰਮੇ ਸਮੇਂ ਤੋਂ ਰੱਖਿਆ ਮੰਤਰੀ ਰਹੇ ਹਰਜੀਤ ਸੱਜਣ ਨੂੰ ਇਸ ਤੋਂ ਬਾਹਰ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਇੰਟਰਨੈਸ਼ਨਲ ਡਿਵੈਲਪਮੈਂਟ ਮੰਤਰਾਲਾ ਦੇ ਦਿੱਤਾ ਗਿਆ ਹੈ। ਸੱਜਣ ਦੀ ਜਗ੍ਹਾ ਅਨੀਤਾ ਆਨੰਦ ਨੂੰ ਡਿਫੈਂਸ ਮੰਤਰੀ ਬਣਾ ਦਿੱਤਾ ਗਿਆ ਹੈ ਤੇ ਕਮਲ ਖਹਿਰਾ ਨੂੰ ਮਨਿਸਟਰੀ ਆਫ ਸੀਨੀਅਰ ਦਿੱਤਾ ਗਿਆ ਹੈ।
ਬਰਦੀਸ਼ ਚੱਗਰ ਅਤੇ ਜਿਮ ਕੈਰ ਨੂੰ ਪੂਰੀ ਤਰ੍ਹਾਂ ਨਾਲ ਕੈਬਨਿਟ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜੋਨਾਥਨ ਵਿਲਕਿਨਸਨ, ਵਾਤਾਵਰਣ ਮੰਤਰੀ ਕੁਦਰਤੀ ਸਰੋਤਾਂ ਵੱਲ ਚਲੇ ਜਾਣਗੇ, ਜਦੋਂ ਕਿ ਸਟੀਵਨ ਗਿਲਬੌਲਟ ਉਨ੍ਹਾਂ ਦੀ ਥਾਂ ਲੈਣਗੇ ਅਤੇ ਪਾਬਲੋ ਰੌਡਰਿਗਜ਼ ਕੈਨੇਡੀਅਨ ਹੈਰੀਟੇਜ ਮੰਤਰੀ ਬਣ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਗੌਰਤਲਬ ਹੈ ਕਿ ਕੈਨੇਡਾ ਵਿੱਚ ਮੱਧਵਰਤੀ ਫੈਡਰਲ ਚੋਣਾਂ ਵਿਚ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ ਪਰ ਉਹ ਬਹੁਮਤ ਤੋਂ ਥੋੜੇ ਜਿਹੇ ਫਰਕ ਨਾਲ ਮੁੜ ਖੁੰਢ ਗਈ।