ਕੈਨੇਡਾ ਵਿਚ ਸਾਲ 2021 ਲਈ ਮੋਸਟ ਪਾਵਰਫੁੱਲ ਵੂਮੈਨ ਟੌਪ-100 ਦੇ ਸਨਮਾਨ ਲਈ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਮਾਣ ਵਾਲੀ ਗੱਲ ਹੈ ਕਿ ਇਸ ਵੱਕਾਰੀ ਸਨਮਾਨ ਲਈ ਵੈਨਕੂਵਰ ਦੀ ਪੰਜਾਬਣ ਜੱਗੀ ਸਹੋਤਾ ਵੀ ਚੁਣੀ ਗਈ ਹੈ।
ਕੈਨੇਡਾ ਵਿਚ ਔਰਤਾਂ ਦੇ ਹੱਕਾਂ ਦੀ ਰੱਖਿਆ ਲਈ ਕੰਮ ਕਰ ਰਹੀ ਸੰਸਥਾ ਵੂਮੈਨਜ਼ ਐਕਸੀਕਿਊਟਿਵ ਨੈਟਵਰਕ ਵੱਲੋਂ ਇਹ ਸਨਮਾਨ ਦਿੱਤਾ ਜਾਂਦਾ ਹੈ। ਜੱਗੀ ਸਹੋਤਾ ਤੋਂ ਇਲਾਵਾ ਡਾ. ਅਨੰਨਿਆ ਮੁਖਰਜੀ, ਅੰਜੂ ਵਿਰਮਾਨੀ, ਭਾਵਨਾ ਸਚਦੇਵਾ, ਡਾ. ਪੂਜਾ ਵਿਸ਼ਵਾਨਾਥਨ ਤੇ ਅਨੂ ਬਿਡਾਨੀ ਨੂੰ ਵੀ ਇਹ ਸਨਮਾਨ ਦਿੱਤਾ ਜਾਵੇਗਾ। ਹਰ ਸਾਲ ਇਸ ਸੰਸਥਾ ਵੱਲੋਂ 100 ਔਰਤਾਂ ਨੂੰ ਇਹ ਸਨਮਾਨ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਸਮਾਜ ਸੇਵਾ ਦੇ ਖੇਤਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੋਵੇ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਜੱਗੀ ਸਹੋਤਾ ਨੇ ਕਿੰਗਸਟਨ ਦੀ ਕੁਈਨ ਯੂਨੀਵਰਸਿਟੀ ਤੋਂ ਐੱਮ. ਬੀ. ਏ. ਦੀ ਡਿਗਰੀ ਹਾਸਲ ਕੀਤੀ ਹੋਈ ਹੈ। ਉਹ ਕੈਨੇਡਾ ਦੀ ਨਾਮਵਰ ਟੈਲੀਫੋਨ ਤੇ ਇੰਟਰਨੈੱਟ ਕੰਪਨੀ ਟੈਲਸ ਵਿਚ ਵੀ ਉਪ ਪ੍ਰਧਾਨ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ ਜਿਥੇ ਉਹ ਸਿਹਤ ਸਬੰਧੀ ਸਾਰਿਆਂ ਨੂੰ ਜਾਗਰੂਕ ਕਰਦੀ ਹੈ। ਇਸ ਤੋਂ ਇਲਾਵਾ ਜੱਗੀ ਸਹੋਤਾ ਵੈਨਕੂਵਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਡਾਇਰੈਕਟਰ ਵੀ ਹੈ ਤੇ ਨਾਲ ਹੀ ਨਗਰਪਾਲਿਕਾ ਨੂੰ ਸਮਾਜਿਕ ਨਿਆਂ ਦੀ ਨਸਲੀ ਮੁੱਦਿਆਂ ਦੀ ਵੀ ਸਲਾਹਕਾਰ ਹੈ। ਇਹ ਇਨਾਮ ਵੰਡ ਸਮਾਗਮ 25 ਨਵੰਬਰ ਨੂੰ ਹੋਣ ਵਾਲਾ ਹੈ।