ਕੈਨੇਡਾ ਵਿੱਚ ਆਪਣੀ ਦਸਤਾਰ ਨਾਲ ਦੋ ਡੁੱਬ ਰਹੇ ਲੋਕਾਂ ਦੀ ਜਾਨ ਬਚਾਉਣ ਵਾਲੇ ਪੰਜ ਸਿੱਖ ਨੌਜਵਾਨਾਂ ਨੂੰ ਕਮਿਊਨਿਟੀ ਲੀਡਰਸ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।
ਡਾਊਨਲੋਡ ਡੇਲੀਪੋਸਟ ਪੰਜਾਬੀ ਐਪ
ਰਿਜ ਮੀਡੋਅ ਆਰ. ਸੀ. ਐੱਮ. ਪੀ. (ਕੈਨੇਡੀਅਨ ਪੈਸੀਫਿਕ ਪੁਲਿਸ ਸਰਵਿਸ (ਸੀ. ਪੀ. ਪੀ. ਐੱਸ.) ਅਤੇ ਮੈਟਰੋ ਵੈਨਕੂਵਰ ਟਰਾਂਜ਼ਿਟ ਪੁਲਿਸ ਵਿਚਕਾਰ ਇੱਕ ਸੰਯੁਕਤ ਫੋਰਸ ਆਪਰੇਸ਼ਨ) ਵੱਲੋਂ ਉਨ੍ਹਾਂ ਦੇ ਇਸ ਜਾਂਬਾਜ਼ੀ ਭਰੇ ਕਾਰਨਾਮੇ ਲਈ ਇਹ ਸਨਮਾਨ ਦਿੱਤਾ ਗਿਆ। ਇਹ ਜਾਣਕਾਰੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ।
ਦੱਸਣਯੋਗ ਹੈ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਗੋਲਡਨ ਈਅਰਸ ਪ੍ਰੋਵਿੰਸ਼ੀਅਲ ਪਾਰਕ ਵਿੱਚ ਇੱਕ ਝਰਨੇ ਵਿੱਚ ਦੋ ਵਿਅਕਤੀ ਤਿਲਕ ਕੇ ਠੰਡੇ ਪਾਣੀ ਵਿੱਚ ਡਿੱਗ ਗਏ ਸਨ। ਜਿਨ੍ਹਾਂ ਨੂੰ ਬਚਾਉਣ ਲਈ ਸਿੱਖ ਨੌਜਵਾਨਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ। ਗੌਰਤਲਬ ਹੈ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਗੋਲਡਨ ਈਅਰਜ਼ ਸੂਬਾਈ ਪਾਰਕ ਵਿੱਚ ਇਨ੍ਹਾਂ ਪੰਜ ਸਿੱਖਾਂ ਨੇ ਆਪਣੀਆਂ ਪੱਗਾਂ ਨਾਲ ਦੋ ਵਿਅਕਤੀਆਂ ਦੀ ਜਾਨ ਬਚਾਈ, ਜੋ ਕਿ ਬਰਫ ਵਾਲੇ ਪਾਣੀ ਵਿੱਚ ਤਿਲਕ ਗਏ ਸਨ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਇਹ ਵੀ ਪੜ੍ਹੋ : ਲਖਬੀਰ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਨਾਮ ‘ਤੇ ਸਿੰਘੂ ਬਾਰਡਰ ‘ਤੇ ਵੱਡਾ ਹੰਗਾਮਾ
ਕੁਲਜਿੰਦਰ ਕਿੰਦਾ ਅਤੇ ਉਸਦੇ ਦੋਸਤ ਪਾਰਕ ਵਿੱਚ ਹਾਈਕਿੰਗ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਕੁਝ ਲੋਕਾਂ ਨੇ ਦੱਸਿਆ ਕਿ ਦੋ ਵਿਅਕਤੀ ਇੱਕ ਤਿਲਕਵੀਂ ਚੱਟਾਨ ਤੋਂ ਫਿਸਲ ਗਏ ਹਨ ਅਤੇ ਪੂਲ ਵਿੱਚ ਡਿੱਗ ਗਏ ਹਨ। ਫਿਰ ਇਨ੍ਹਾਂ ਪੰਜ ਦੋਸਤਾਂ ਨੇ ਉਨ੍ਹਾਂ ਦੀ ਜਾਨ ਬਚਾਉਣ ਲਈ ਪਹੁੰਚੇ ਪਰ ਜਦੋਂ ਉਥੇ ਉਨ੍ਹਾਂ ਦੀ ਮਦਦ ਲਈ ਕੋਈ ਸਾਧਨ ਨਹੀਂ ਸੀ ਤਾਂ ਉਨ੍ਹਾਂ ਨੇ ਤੁਰੰਤ ਆਪਣੀਆਂ ਪੱਗਾਂ ਲਾਹ ਕੇ ਉਸ ਨੂੰ ਜੋੜ ਕੇ ਰੱਸੀ ਦਾ ਕੰਮ ਲਿਆ ਅਤੇ ਡੁੱਬ ਰਹੇ ਵਿਅਕਤੀਆਂ ਵੱਲ ਸੁੱਟ ਕੇ ਉਨ੍ਹਾਂ ਨੂੰ ਬਾਹਰ ਕੱਢਿਆ।