ਪੰਜਾਬ ਸਰਕਾਰ ਅਤੇ ਖੇਡ ਵਿਭਾਗ ਨੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਅਰਜੁਨ ਐਵਾਰਡ ਦੇਣ ਦਾ ਫੈਸਲਾ ਕੀਤਾ ਹੈ। ਇਸ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚਕਰ ਦੀ ਸਿਮਰਨਜੀਤ ਕੌਰ ਵੀ ਸ਼ਾਮਲ ਹੈ। ਸਿਮਰਨਜੀਤ ਨੂੰ ਇਹ ਐਵਾਰਡ ਵਰਲਡ-ਏਸ਼ੀਅਨ ਚੈਂਪੀਅਨਸ਼ਿਪ ਵਿੱਚ ਉਸ ਦੇ ਚੰਗੇ ਪ੍ਰਦਰਸ਼ਨ ਲਈ ਦਿੱਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਸਿਮਰਨਜੀਤ ਜ਼ਿਲ੍ਹੇ ਦੀ ਇਕਲੌਤੀ ਖਿਡਾਰਣ ਹੈ, ਜਿਸ ਨੂੰ ਇਹ ਸਨਮਾਨ ਮਿਲੇਗਾ। ਹਾਲਾਂਕਿ ਸਨਮਾਨ ਸਮਾਰੋਹ ਕਦੋਂ ਹੋਵੇਗਾ, ਇਸ ਦਾ ਫੈਸਲਾ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਜਬਰ-ਜਨਾਹ ਦੇ ਦੋਸ਼ੀ ਬਰਖਾਸਤ ਥਾਣੇਦਾਰ ਆਦਿਤਿਆ ਖਿਲਾਫ ਕੋਰਟ ਦੇ ਹੁਕਮਾਂ ‘ਤੇ ਹੋਈ ਤੀਜੀ FIR
ਮਾਤਾ ਰਾਜਪਾਲ ਕੌਰ ਨੇ ਦੱਸਿਆ ਕਿ ਸਿਮਰਨ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ, ਏਸ਼ੀਅਨ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ। ਇਸ ਕਾਰਨ ਉਸ ਦਾ ਨਾਂ ਅਰਜੁਨ ਐਵਾਰਡ ਲਈ ਭੇਜਿਆ ਗਿਆ। ਓਲੰਪਿਕ ‘ਚ ਹਿੱਸਾ ਲੈਣ ਤੋਂ ਬਾਅਦ ਸਿਮਰਨ ਘਰ ਆ ਗਈ ਅਤੇ 2 ਦਿਨਾਂ ਬਾਅਦ ਮੁੜ ਮੋਹਾਲੀ ‘ਚ ਪ੍ਰੈਕਟਿਸ ਕਰਨ ਚਲੀ ਗਈ।