ਜਦੋਂ ਕੋਈ ਇਨਸਾਨ ਸੱਚੀ ਲਗਨ ਤੇ ਮਿਹਨਤ ਨਾਲ ਕੰਮ ਕਰਦਾ ਹੈ ਤੇ ਪ੍ਰਮਾਤਮਾ ਦੀ ਕ੍ਰਿਪਾ ਵੀ ਉਸ ‘ਤੇ ਹੋਵੇ ਤਾਂ ਉਹ ਜ਼ਿੰਦਗੀ ਵਿਚ ਕੁਝ ਵੀ ਹਾਸਲ ਕਰ ਸਕਦਾ ਹੈ। ਅਜਿਹੀ ਹੀ ਇੱਕ ਉਦਾਹਰਣ ਪੇਸ਼ ਕੀਤੀ ਹੈ ਪੰਜਾਬ ਨੌਜਵਾਨ ਸੰਦੀਪ ਸਿੰਘ ਕੈਲਾ ਨੇ ਜਿਸ ਨੇ ਕੈਨੇਡਾ ‘ਚ ਵਿਸ਼ਵ ਰਿਕਾਰਡ ਬਣਾਇਆ ਹੈ।
ਸੰਦੀਪ ਕੈਲਾ ਕੈਨੇਡਾ ਦੇ ਸ਼ਹਿਰ ਐਬਸਟਫੋਰਡ ਵਿਚ ਰਹਿੰਦਾ ਹੈ। ਉਥੇ ਇਸ ਪੰਜਾਬੀ ਨੌਜਵਾਨ ਨੇ ਆਪਣੀ ਇੱਕ ਕ ਊਂਗਲ ’ਤੇ ਸਭ ਤੋਂ ਤੇਜ਼ ਤੇ ਲੰਮਾ ਸਮਾਂ ਫੁੱਟਬਾਲ ਘੁਮਾ ਕੇ ਵਰਲਡ ਰਿਕਾਰਡ ਬਣਾਇਆ ਹੈ। ਉਸ ਦਾ ਨਾਂ ਗਿਨੀਜ਼ ਬੁੱਕ ਆਫ ਰਿਕਾਰਡ ਵਿਚ ਵੀ ਦਰਜ ਹੋ ਚੁੱਕਾ ਹੈ। ਇਹ ਸੰਦੀਪ ਕੈਲਾ ਦੀ ਪਹਿਲੀ ਉਪਲਬਧੀ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਉਹ ਸੁਰਖੀਆਂ ਵਿਚ ਸੀ ਜਦੋਂ ਉਸ ਨੇ ਟੂਥਬਰੱਸ਼ ’ਤੇ ਬਾਸਕਿਟਬਾਲ ਘੁੰਮਾ ਕੇ ਜੀਡਬਲਯੂਆਰ ਮਾਰਕ ਦਾ ਰਿਕਾਰਡ ਤੋੜਿਆ ਸੀ। ਉਸ ਤੋਂ ਬਾਅਦ ਉਸ ਨੂੰ ਅਮਰੀਕੀ ਫੁੱਟਬਾਲ ਬਾਰੇ ਪਤਾ ਲੱਗਾ ਕਿ ਅੱਜ ਤੱਕ ਕਿਸੇ ਨੇ ਵੀ ਇਸ ਫੁੱਟਬਾਲ ਨੂੰ ਊਂਗਲ ’ਤੇ ਤੇਜ਼ ਘੁਮਾਉਣ ਦਾ ਰਿਕਾਰਡ ਨਹੀਂ ਬਣਾਇਆ ਹੈ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਫਿਰ ਟ੍ਰੇਨਿੰਗ ਲੈ ਕੇ ਪੰਜਾਬੀ ਨੌਜਵਾਨ ਸੰਦੀਪ ਕੈਲਾ ਨੇ 1 ਜੁਲਾਈ 2021 ਨੂੰ ਐਬਟਸਫੋਰਡ ਵਿੱਚ ਅਮਰੀਕੀ ਫੁੱਟਬਾਲ ਨੂੰ ਇੱਕ ਉਂਗਲ ’ਤੇ 21.66 ਸਕਿੰਟ ਤੇਜ਼ ਘੁਮਾ ਕੇ ਨਵਾਂ ਰਿਕਾਰਡ ਬਣਾਇਆ। ਉਸ ਦਾ ਕਹਿਣਾ ਹੈ ਕਿ ਉਸ ਨੇ ਇਹ ਰਿਕਾਰਡ ਬਣਾਉਣ ਲਈ ਕੈਨੇਡਾ ਦਿਵਸ ਦਾ ਦਿਨ ਚੁਣਿਆ ਸੀ, ਤਾਂ ਜੋ ਇਸ ਨੂੰ ਸਾਰੇ ਕੈਨੇਡੀਅਨ ਲੋਕਾਂ ਨੂੰ ਸਮਰਰਿਤ ਕੀਤਾ ਜਾ ਸਕੇ। ਸੰਦੀਪ ਸਿੰਘ ਕੈਲਾ ਧਰਮਕੋਟ ਦੇ ਪਿੰਡ ਬੱਡੂਵਾਲ ਦਾ ਰਹਿਣਾ ਵਾਲਾ ਹੈ ਤੇ ਸੰਦੀਪ ਦੀ ਇਸ ਪ੍ਰਾਪਤੀ ‘ਤੇ ਪਿੰਡ ਵਾਸੀਆਂ ਵਿਚ ਅਥਾਹ ਖੁਸ਼ੀ ਦੀ ਲਹਿਰ ਹੈ।