ਪੰਜਾਬ ਦੀ ਧੀ ਗੁਰਜੀਤ ਕੌਰ ਨੇ ਵਿਦੇਸ਼ ਵਿਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਗੁਰਜੀਤ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਹੈ। ਉਸ ਨੂੰ ਪੜ੍ਹਾਈ ਵਿਚ ਟੌਪ ਕਰਨ ‘ਤੇ ਇਟਲੀ ਦੇ ਰਾਸ਼ਟਰਪਤੀ ਸੇਰਜੋ ਮਤਾਰੈਲਾ ਵੱਲੋਂ ਸਨਮਾਨਿਤ ਕੀਤਾ ਗਿਆ ਹੈ।
ਪੰਜਾਬ ਦੀ ਜੰਮਪਲ ਗੁਰਜੀਤ ਕੌਰ ਪਿਛਲੇ 13 ਸਾਲਾਂ ਤੋਂ ਆਪਣੀ ਹਰ ਕਲਾਸ ਵਿਚ ਸਭ ਤੋ ਵੱਧ ਅੰਕਾਂ ਹਾਸਲ ਕਰਦੀ ਆਈ ਹੈ ਤੇ ਹੁਣ ਉਸ ਨੇ ਆਪਣੀ ਸਕੂਲ ਦੀ ਮੁੱਢਲੀ ਪੜ੍ਹਾਈ ਖਤਮ ਕਰਕੇ ਰੋਮ ਦੀ ਕਤੋਲੀਕੋ ਯੂਨੀਵਰਸਿਟੀ ਵਿਚ ਮੈਡੀਕਲ ਦੇ ਵਿਦਿਆਰਥੀ ਵਜੋ ਦਾਖਲਾ ਲਿਆ ਹੈ ਤੇ ਉਥੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਹੈ। ਤੇ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਰਾਸ਼ਟਰਪਤੀ ਨੇ ਪੜ੍ਹਾਈ ਵਿਚ ਟੌਪ ਕਰਨ ਵਾਲੇ ਕਿਸੇ ਭਾਰਤੀ ਨੂੰ ਸਨਮਾਨਿਤ ਕੀਤਾ ਹੋਵੇ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਗੁਰਜੀਤ ਕੌਰ ਦੇ ਪਿਤਾ ਜਸਵੰਤ ਸਿੰਘ ਦੱਖਣੀ ਇਟਲੀ ਦੀ ਪੂਲੀਆ ਸਟੇਟ ਵਿਚ ਖੇਤੀ ਫਾਰਮ ‘ਤੇ ਕੰਮ ਕਰਦੇ ਹਨ ਤੇ ਉਨ੍ਹਾਂ ਆਪਣੀ ਧੀ ਦੀ ਇਸ ਉਪਲਬਧੀ ਨੂੰ ਕਿਸੇ ਸੁਪਨੇ ਤੋਂ ਘੱਟ ਨਹੀਂ ਦੱਸਿਆ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਸੈਰਜੋ ਮਤਰੈਲਾ ਵੱਲੋ ਪੂਰੇ ਦੇਸ਼ ਵਿਚ ਪੜਾਈ ਵਿਚ ਟੌਪ ਕਰਨ ਵਾਲੇ ਜਿਹੜੇ 25 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਗੁਰਜੀਤ ਕੌਰ ਉਨ੍ਹਾਂ ਵਿਚ ਇਕ ਹੈ। ਗੁਰਜੀਤ ਕੌਰ ਇਟਲੀ ਵਿਚ ਰਹਿੰਦੇ ਪੰਜਾਬੀ ਪਰਿਵਾਰਾਂ ਦੇ ਸਰਕਾਰੀ ਦਫਤਰਾਂ ਨਾਲ ਸਬੰਧਤ ਸਾਰੇ ਕਾਗਜੀ ਕੰਮ ਕਰਵਾਉਣ ਵਿਚ ਮਦਦ ਕਰਦੀ ਹੈ ਅਤੇ ਉਹ ਚੰਗੀ ਪੜ੍ਹਾਈ ਕਰਕੇ ਦੇਸ਼ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ।