Elon Musk ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਅਮੀਰ ਸ਼ਖਸ ਬਣ ਗਏ ਹਨ। ਉਨ੍ਹਾਂ ਦੀ ਦੌਲਤ 300 ਅਰਬ ਡਾਲਰ ਹੋ ਗਈ ਹੈ, ਜੋ ਪਾਕਿਸਤਾਨ, ਨਿਊਜ਼ੀਲੈਂਡ ਅਤੇ ਪੁਰਤਗਾਲ ਵਰਗੇ ਦੇਸ਼ਾਂ ਦੀ ਅਰਥਵਿਵਸਥਾ ਤੋਂ ਵੀ ਜ਼ਿਆਦਾ ਹੈ। ਪਾਕਿਸਤਾਨ ਦੀ ਜਨਸੰਖਿਆ ਹੈ 225.2 ਮਿਲੀਅਨ ਹੈ ਅਤੇ 2020-21 ਦੀ ਜੀ. ਡੀ. ਪੀ. 278.3 ਬਿਲੀਅਨ ਡਾਲਰ ਹੈ ਯਾਨੀ ਕਿ ਏਲਨ ਮਸਕ ਦੀ ਦੌਲਤ ਪਕਿਸਤਾਨ ਦੀ ਜੀ. ਡੀ. ਪੀ. ਤੋਂ ਵੱਧ ਹੈ। ਏਲਨ ਮਸਕ ਦੇ ਅਮੀਰ ਬਣਨ ਦਾ ਸਿਹਰਾ ਉਨ੍ਹਾਂ ਦੀ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਨੂੰ ਜਾਂਦਾ ਹੈ, ਜਿਸ ਦਾ ਮਾਰਕੀਟ ਕੈਪ 1 ਲੱਖ ਕਰੋੜ ਡਾਲਰ ਨੂੰ ਪਾਰ ਕਰ ਗਿਆ ਹੈ, ਇਹ ਉਪਲਬਧੀ ਹਾਸਲ ਕਰਨ ਵਾਲੀ ਟੈਸਲਾ ਅਮਰੀਕਾ ਦੀ 6ਵੀਂ ਕੰਪਨੀ ਹੈ।
ਏਲਨ ਮਸਕ 2.71 ਕਰੋੜ ਯਾਨੀ 36.2 ਅਰਬ ਡਾਲਰ ਦੀ ਕਮਾਈ ਕਰ ਰਹੇ ਹਨ। ਇੱਕ ਦਿਨ ਵਿੱਚ ਕਿਸੇ ਅਮੀਰ ਵਿਅਕਤੀ ਦੀ ਦੌਲਤ ਵਿੱਚ ਇਹ ਸਭ ਤੋਂ ਵੱਡਾ ਵਾਧਾ ਹੈ। ਉਨ੍ਹਾਂ ਨੇ ਇਕ ਦਿਨ ਵਿਚ ਸਭ ਤੋਂ ਵੱਧ ਕਮਾਈ ਕਰਨ ਦਾ ਰਿਕਾਰਡ ਦਰਜ ਕਰ ਲਿਆ ਹੈ। ਇਸ ਦਾ ਮੁੱਖ ਕਾਰਨ ਹੈ ਉਨ੍ਹਾਂ ਦੀ ਇਲੈਕਟ੍ਰਿਕ ਕਾਰਾਂ ਬਣਾਉਣ ਵਾਲੀ ਕੰਪਨੀ ਟੈਸਲਾ ਨੂੰ ਮਿਲਿਆ 1 ਲੱਖ ਕਾਰਾਂ ਦਾ ਆਰਡਰ ਹੈ, ਜਿਸ ਕਾਰਨ ਉੁਨ੍ਹਾਂ ਦੀ ਕਮਾਈ ਵਿਚ ਇੰਨਾ ਜ਼ਿਆਦਾ ਵਾਧਾ ਹੋਇਆ ਹੈ ਅਤੇ ਜੇਕਰ ਅਜਿਹਾ ਹੀ ਹੁੰਦਾ ਰਿਹਾ ਤਾਂ ਬਹੁਤ ਜਲਦ ਏਲਨ ਮਸਕ ਦੁਨੀਆ ਦੇ ਸਭ ਤੋਂ ਪਹਿਲੇ ਖਰਬਪਤੀ ਬਣ ਜਾਣਗੇ। ਏਲਨ ਮਸਕ ਟੈਸਲਾ ਤੋਂ ਇਲਾਵਾ ਰਾਕੇਟ ਬਣਾਉਣ ਵਾਲੀ ਕੰਪਨੀ ਸਪੇਸ ਐਕਸ ਦੇ ਵੀ ਸੀ. ਈ. ਓ. ਹਨ।
302 ਬਿਲੀਅਨ ਡਾਲਰ ਦੀ ਦੌਲਤ-
28 ਅਕਤੂਬਰ ਦੀ ਬਲੂਮਬਰਗ ਇੰਡੈਕਸ ਦੀ ਲਿਸਟ ਮੁਤਾਬਕ, ਏਲਨ ਇਸ ਸਮੇਂ 302 ਬਿਲੀਅਨ ਡਾਲਰ ਦੀ ਦੌਲਤ ਨਾਲ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ। ਜੈੱਫ ਬਿਜ਼ੋਸ 199 ਬਿਲੀਅਨ ਡਾਲਰ ਨਾਲ ਦੂਜੇ ਨੰਬਰ ‘ਤੇ, ਬਿਲ ਗੇਟਸ 135 ਬਿਲੀਅਨ ਡਾਲਰ ਨਾਲ ਚੌਥੇ ਅਤੇ ਫੇਸਬੁੱਕ ਦੇ ਸੀ. ਈ. ਓ. ਮਾਰਕ ਜ਼ੁਕਰਬਰਗ 118 ਅਰਬ ਡਾਲਰ ਨਾਲ 7ਵੀਂ ਥਾਂ ‘ਤੇ ਹਨ। ਇਸੇ ਤਰ੍ਹਾਂ ਭਾਰਤ ਦੇ ਮੁਕੇਸ਼ ਅੰਬਾਨੀ 96.6 ਬਿਲੀਅਨ ਡਾਲਰ ਦੀ ਸੰਪਤੀ ਨਾਲ 11ਵੇਂ ਸਥਾਨ ‘ਤੇ ਪਹੁੰਚ ਗਏ ਹਨ। ਗੌਤਮ ਅਡਾਨੀ 71.2 ਅਰਬ ਡਾਲਰ ਨਾਲ 15ਵੇਂ ਸਥਾਨ ‘ਤੇ ਪਹੁੰਚ ਗਏ ਸਨ।
ਵਿਸ਼ਵ ਦੇ ਸਭ ਤੋਂ ਅਮੀਰ ਇਸ ਸ਼ਖਸ਼ ਦੇ 2008 ਵਿਚ ਹਾਲਾਤ ਕੁਝ ਹੋਰ ਸਨ। ਉਸ ਸਮੇਂ ਏਲਨ ਮਸਕ ਦੋਸਤਾਂ ਦੇ ਕਰਜ਼ ਥੱਲੇ ਦੱਬੇ ਹੋਏ ਸਨ। ਉਹ ਆਪਣੀ ਸਾਰੀ ਕਮਾਈ ਟੈਸਲਾ ਤੇ ਸਪੇਸ ਐਕਸ ਵਿਚ ਲਗਾ ਚੁੱਕੇ ਸਨ, ਇਹ ਕੰਪਨੀਆਂ ਸਫਲ ਹੋਣਗੀਆਂ ਜਾਂ ਨਹੀਂ ਇਸ ਬਾਰੇ ਕੋਈ ਨਹੀਂ ਸੀ ਜਾਣਦਾ। ਉਸੇ ਦੌਰਾਨ ਮੰਦਹਾਲੀ ਦਾ ਦੌਰ ਸ਼ੁਰੂ ਹੋਇਆ ਤੇ ਉਸ ਦੇ ਪੱਲੇ ਕੁਝ ਨਹੀਂ ਬਚਿਆ ਪਰ 2021 ਵਿਚ ਉਸ ਦੀ ਕਿਸਮਤ ਅਜਿਹੀ ਚਮਕੀ ਕਿ ਉਹ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ। 2008 ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਇਲੈਕਟ੍ਰਿਕ ਵਾਹਨਾਂ ਦਾ ਭਵਿੱਖ ਦੱਸ ਰਹੇ ਹਨ, ਯਾਨੀ ਉਹ ਬਹੁਤ ਪਹਿਲਾਂ ਸਮਝ ਗਏ ਸਨ ਕਿ ਭਵਿੱਖ ਵਿਚ ਇਲੈਕਟ੍ਰਿਕ ਵਾਹਨਾਂ ਦਾ ਦੌਰ ਆਉਣਾ ਵਾਲਾ ਹੈ।
ਕੌਣ ਨੇ ਏਲਨ ਮਸਕ ਤੇ ਕੀ-ਕੀ ਕਰਦੇ ਨੇ
ਏਲਨ ਮਸਕ ਦਾ ਦਾਇਰਾ ਸਿਰਫ ਭਵਿੱਖ ਦੀਆਂ ਕਾਰਾਂ ਬਣਾਉਣ ਵਾਲੀ ਕੰਪਨੀ ਤੱਕ ਸੀਮਤ ਨਹੀਂ ਹੈ। ਉਨ੍ਹਾਂ ਦੀ ਕੰਪਨੀ ਟੈਸਲਾ ਇਲੈਕਟ੍ਰਿਕ ਕਾਰਾਂ ਵਿੱਚ ਲੱਗਣ ਵਾਲੇ ਪੁਰਜ਼ਿਆਂ ਤੇ ਬੈਟਰੀਆਂ ਬਣਾਉਂਦੀ ਹੈ, ਜਿਨ੍ਹਾਂ ਨੰ ਦੂਜੇ ਕਾਰ ਨਿਰਮਾਤਾਵਾਂ ਨੂੰ ਵੇਚਿਆ ਜਾਂਦਾ ਹੈ। ਉਹ ਘਰਾਂ ਵਿਚ ਲੱਗਣ ਵਾਲੇ ਸੋਲਰ ਸਿਸਟਮ ਵੀ ਬਣਾਉਂਦੇ ਹਨ, ਜਿਸ ਦੀ ਮੰਗ ਸਮੇਂ ਨਾਲ ਵੱਧ ਰਹੀ ਹੈ। ਅੱਜ ਦੇ ਸਮੇਂ ਵਿੱਚ ਏਲਨ ਮਸਕ ਦੀ ਪਛਾਣ ਇਕ ਅਮਰੀਕੀ ਉੱਦਮੀ ਦੇ ਤੌਰ ਤੇ ਹੈ ਪਰ ਉਨ੍ਹਾਂ ਦਾ ਜਨਮ ਦੱਖਣੀ ਅਫਰੀਕਾ ਵਿਚ ਹੋਇਆ ਸੀ। ਉਨ੍ਹਾਂ ਦੀ ਮਾਤਾ ਕੈਨੇਡਾ ਦੀ ਹਨ ਅਤੇ ਪਿਤਾ ਦੱਖਣੀ ਅਫਰੀਕਾ ਦੇ। ਮਸਕ ਨੂੰ ਬਚਪਨ ਤੋਂ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
27 ਸਾਲ ਦੀ ਉਮਰ ਵਿਚ ਮਸਕ ਨੇ ਇਕ ਕੰਪਨੀ ਵਿੱਚ ਪੈਸਾ ਲਾਇਆ, ਜਿਸ ਦਾ ਨਾਮ ਅੱਜ ਪੇ-ਪਾਲ ਹੈ। ਇਸ ਨੂੰ 2002 ਵਿਚ ਈ-ਬੇਅ ਨੇ ਖਰੀਦ ਲਿਆ ਸੀ ਅਤੇ ਇਸ ਤੋਂ ਮਸਕ ਨੂੰ 165 ਮਿਲੀਅਨ ਡਾਲਰ ਮਿਲੇ ਸਨ। ਇਹ ਉਨ੍ਹਾਂ ਦੇ ਕਰੀਅਰ ਦੀ ਵੱਡੀ ਉਪਲਬਧੀ ਸੀ। ਇਸ ਤੋਂ ਬਾਅਦ ਉਨ੍ਹਾਂ ਪੁਲਾੜ ਕੰਪਨੀ ਸਪੇਸ ਐਕਸ ਸ਼ੁਰੂ ਕੀਤੀ। 2004 ਵਿਚ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਦੀ ਬੁਨਿਆਦ ਰੱਖੀ।