ਪ੍ਰਿਯੰਕਾ ਗਾਂਧੀ ਇਨੀਂ ਦਿਨੀਂ ਵਿਧਾਨ ਸਭਾ ਚੋਣਾਂ ਲਈ ਖੂਬ ਪ੍ਰਚਾਰ ਕਰ ਰਹੇ ਹਨ। ਯੂ. ਪੀ. ਵਿਧਾਨ ਸਭਾ ਚੋਣਾਂ ਲਈ ਉਹ ਹਰ ਦਾਅ ਇਸਤੇਮਾਲ ਕਰ ਰਹੇ ਹਨ। ਪ੍ਰਿਯੰਕਾ ਗਾਂਧੀ ਨੇ ਵਾਅਦਾ ਕੀਤਾ ਹੈ ਕਿ ਜੇਕਰ ਯੂ. ਪੀ. ਵਿਚ ਉਨ੍ਹਾਂ ਦੀ ਸਰਕਾਰ ਬਣੀ ਤਾਂ 20 ਲੱਖ ਨੌਜਵਾਨਾਂ ਨੂੰ ਸਰਕਾਰੀ ਰੁਜ਼ਗਾਰ ਦਿੱਤੇ ਜਾਣਗੇ।
ਇਸ ਦੇ ਨਾਲ ਹੀ ਪ੍ਰਿਯੰਕਾ ਗਾਂਧੀ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਸਾਲ ਵਿਚ ਮਹਿਲਾਵਾਂ ਨੂੰ ਤਿੰਨ ਸਿਲੰਡਰ ਮੁਫ਼ਤ ਦਿੱਤੇ ਜਾਣਗੇ ਅਤੇ 12ਵੀਂ ਪਾਸ ਵਿਦਿਆਰਥਣਾਂ ਨੂੰ ਸਮਾਰਟ ਫੋਨ ਅਤੇ ਗ੍ਰੈਜੂਏਟ ਪਾਸ ਨੂੰ ਸਕੂਟੀ ਮਿਲੇਗੀ।
ਪ੍ਰਿਯੰਕਾ ਗਾਂਧੀ ਨੇ ਮੁਫ਼ਤ ਸਿਲੰਡਰ ਦੇਣ ਦਾ ਵਾਅਦਾ ਉਸ ਸਮੇਂ ਕੀਤਾ ਹੈ ਜਦੋਂ ਇਨ੍ਹਾਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਉੱਥੇ ਹੀ, ਇਹ ਵੀ ਅਹਿਮ ਹੈ ਕਿ ਯੂ. ਪੀ. ਵਿਚ 2017 ਵਿਚ ਭਾਜਪਾ ਨੂੰ ਸੱਤਾ ਦਿਵਾਉਣ ਪਿੱਛੇ ਉਜਵਲਾ ਯੋਜਨਾ ਤਹਿਤ ਮਿਲੇ ਮੁਫ਼ਤ ਗੈਸ ਕੁਨੈਕਸ਼ਨ ਨੂੰ ਵੀ ਅਹਿਮ ਦੱਸਿਆ ਗਿਆ ਸੀ। ਹੁਣ ਇਸੇ ਨੂੰ ਪ੍ਰਿਯੰਕਾ ਗਾਂਧੀ ਮੁੱਦਾ ਬਣਾ ਰਹੀ ਹੈ। ਗੌਰਤਲਬ ਹੈ ਕਿ ਯੂ. ਪੀ. ਵਿਚ 403 ਵਿਧਾਨ ਸਭਾ ਸੀਟਾਂ ਹਨ। ਇਸ ਸਮੇਂ ਭਾਜਪਾ ਉੱਥੋਂ ਦੀ ਸਭ ਤੋਂ ਵੱਡੀ ਤੇ ਮਜ਼ਬੂਤ ਪਾਰਟੀ ਹੈ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ 2022 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਹੋਣੀਆਂ ਹਨ। ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਸਾਲ 2017 ਵਿੱਚ ਚੁਣੀ ਗਈ ਮੌਜੂਦਾ ਵਿਧਾਨ ਸਭਾ ਦੀ ਮਿਆਦ 14 ਮਾਰਚ, 2022 ਨੂੰ ਖਤਮ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ : CM ਚੰਨੀ ਦਾ ਵੱਡਾ ਐਲਾਨ, 1 ਨਵੰਬਰ ਨੂੰ ਸ਼ਾਮ 4 ਵਜੇ ਰਹੋ ਤਿਆਰ ਕਰਨ ਜਾ ਰਹੇ ਆ ਇਤਿਹਾਸਕ ਫ਼ੈਸਲਾ
ਇਸ ਲਈ ਉਸ ਤੋਂ ਪਹਿਲਾਂ ਚੋਣਾਂ ਕਰਵਾਈਆਂ ਜਾਣਗੀਆਂ। 2017 ਦੀਆਂ ਯੂਪੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 312 ਸੀਟਾਂ ਜਿੱਤ ਕੇ ਵੱਡੀ ਜਿੱਤ ਹਾਸਲ ਕੀਤੀ ਸੀ। 403 ਸੀਟਾਂ ਵਾਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਜਪਾ ਨੇ 39.67 ਫੀਸਦੀ ਵੋਟ ਸ਼ੇਅਰ ਹਾਸਲ ਕੀਤੇ ਸਨ। ਸਪਾ ਭਾਵ ਸਮਾਜਵਾਦੀ ਪਾਰਟੀ ਨੂੰ 47 ਸੀਟਾਂ ਮਿਲੀਆਂ, ਬਸਪਾ ਭਾਵ ਬਹੁਜਨ ਸਮਾਜ ਪਾਰਟੀ ਨੂੰ 19 ਸੀਟਾਂ ਮਿਲੀਆਂ ਜਦਕਿ ਕਾਂਗਰਸ ਸਿਰਫ਼ ਸੱਤ ਸੀਟਾਂ ਹੀ ਜਿੱਤ ਸਕੀ।