ਨਿਊਜ਼ੀਲੈਂਡ ਨੇ ਸੁਪਰ-12 ਮੈਚ ‘ਚ ਭਾਰਤ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਟੀਮ ਇੰਡੀਆ ਦਾ ਸਕੋਰ 20 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ਨਾਲ ਸਿਰਫ 110 ‘ਤੇ ਹੀ ਸਿਮਟ ਕੇ ਰਹਿ ਗਿਆ। ਸ਼ਾਰਦੂਲ ਦੀ ਵਿਕਟ ਵੀ ਡਿੱਗ ਗਈ, ਉਹ ਕੋਈ ਸਕੋਰ ਨਹੀਂ ਬਣਾ ਸਕੇ। ਕੋਹਲੀ 9 ਦੌੜਾਂ ਤੇ ਰਿਸ਼ਭ ਪੰਤ 12 ‘ਤੇ ਆਊਟ ਹੋ ਗਏ। ਹਾਰਦਿਕ ਪੰਡਯਾ 23 ਦੌੜਾਂ ‘ਤੇ ਆਊਟ ਹੋਏ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੇ ਭਾਰਤ ਦੀ ਸ਼ੁਰੂਆਤ ਹੀ ਖ਼ਰਾਬ ਰਹੀ ਅਤੇ ਤੀਜੇ ਓਵਰ ਵਿੱਚ ਈਸ਼ਾਨ ਕਿਸ਼ਨ ਸਿਰਫ਼ (4) ਦੌੜਾਂ ਬਣਾ ਕੇ ਟ੍ਰੇਂਟ ਬੋਲਟ ਵੱਲੋਂ ਆਊਟ ਹੋ ਗਏ। ਟ੍ਰੇਂਟ ਬੋਲਟ ਨੇ 4 ਗੇਂਦਾਂ ‘ਚ ਸ਼ਾਰਦੂਲ ਅਤੇ ਹਾਰਦੀਕ ਨੂੰ ਆਊਟ ਕੀਤਾ।
ਕਿਸ਼ਨ ਦੇ ਆਊਟ ਹੋਣ ਤੋਂ ਬਾਅਦ ਅਗਲੀ ਹੀ ਗੇਂਦ ‘ਤੇ ਐਡਮ ਮਿਲਨੇ ਨੇ ਰੋਹਿਤ ਸ਼ਰਮਾ ਦਾ ਆਸਾਨ ਜਿਹਾ ਕੈਚ ਛੱਡ ਦਿੱਤਾ। ਛੇਵੇਂ ਓਵਰ ਵਿੱਚ ਟਿਮ ਸਾਊਦੀ ਨੇ ਕੇਐਲ ਰਾਹੁਲ (18) ਨੂੰ ਆਊਟ ਕਰਕੇ ਟੀਮ ਇੰਡੀਆ ਨੂੰ ਦੂਜਾ ਝਟਕਾ ਦਿੱਤਾ। ਰੋਹਿਤ ਸ਼ਰਮਾ ਵੀ ਜ਼ੀਰੋ ‘ਤੇ ਮਿਲੀ ਲਾਈਫਲਾਈਨ ਦਾ ਫਾਇਦਾ ਨਹੀਂ ਉਠਾ ਸਕੇ ਅਤੇ ਈਸ਼ ਸੋਢੀ ਦੀ ਗੇਂਦ ‘ਤੇ 14 ਦੌੜਾਂ ਬਣਾ ਕੇ ਆਊਟ ਹੋ ਗਏ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਜ਼ਿਕਰਯੋਗ ਹੈ ਕਿ ਭਾਰਤ ਨੂੰ 2003 ਤੋਂ ਬਾਅਦ ਨਿਊਜ਼ੀਲੈਂਡ ‘ਤੇ ਕੋਈ ਵੀ ਆਈਸੀਸੀ ਈਵੈਂਟ ਵਿੱਚ ਜਿੱਤ ਨਹੀਂ ਮਿਲੀ ਹੈ। ਪਿਛਲੇ ਇੱਕ ਰੋਜ਼ਾ ਵਰਲਡ ਕੱਪ ਦੇ ਸੈਮੀਫਾਈਨਲ (2019) ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ (2021) ਵਿੱਚ ਭਾਰਤ ਨੂੰ ਨਿਊਜ਼ੀਲੈਂਡ ਨੇ ਹਰਾਇਆ ਸੀ। ਟੀ-20 ਵਿਸ਼ਵ ਕੱਪ ‘ਚ ਦੋਵੇਂ ਟੀਮਾਂ ਦੋ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ ਅਤੇ ਨਿਊਜ਼ੀਲੈਂਡ ਨੇ ਦੋਵੇਂ ਵਾਰ ਜਿੱਤ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : ਦੇਹਰਾਦੂਨ ‘ਚ ਵੱਡਾ ਹਾਦਸਾ, ਓਵਰਲੋਡਿਡ ਬੱਸ ਡਿੱਗੀ 300 ਫੁੱਟ ਡੂੰਘੀ ਖਾਈ ‘ਚ