ਅੱਜ ਇੰਦਰਾ ਗਾਂਧੀ ਦੀ ਬਰਸੀ ‘ਤੇ ਦਿੱਲੀ ਹਾਈਕੋਰਟ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਵੀ 1984 ਦੇ ਦੰਗਿਆਂ ਨੂੰ ਲੈ ਕੇ ਕਾਂਗਰਸ ‘ਤੇ ਵੱਡਾ ਹਮਲਾ ਬੋਲਿਆ। ਉਨ੍ਹਾਂ ਦੰਗਿਆਂ ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਹੇ ਰਾਜੀਵ ਗਾਂਧੀ ਦੀ ਬੇਪਰਵਾਹੀ ਵਾਲੀ ਕਾਰਗੁਜ਼ਾਰੀ ਚੇਤੇ ਕਰਾਈ। ਉਨ੍ਹਾਂ ਕਿਹਾ ਕਿ ਦੰਗਿਆਂ ਵਿੱਚ ਮਾਰੇ ਗਏ ਸਿੱਖਾਂ ਦੀ ਗਿਣਤੀ ਤੱਕ ਵੀ ਕਰਵਾਉਣ ਲਈ ਰਾਜੀਵ ਸਰਕਾਰ ਨੂੰ ਤਿੰਨ ਸਾਲ ਲੱਗ ਗਏ।
ਫੂਲਕਾ ਨੇ ਕਿਹਾ ਕਿ ਤਿੰਨ ਸਾਲਾਂ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਦੰਗਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਕਰਨ ਦੀ ਕੋਈ ਪਰਵਾਹ ਨਹੀਂ ਕੀਤੀ। ਕਾਂਗਰਸ ਸਰਕਾਰ ਪਹਿਲੀ ਵਾਰ ਅਗਸਤ 1987 ਵਿਚ ਮਾਰੇ ਗਏ ਸਿੱਖਾਂ ਦੀ ਲਿਸਟ ਲੈ ਕੇ ਆਈ ਸੀ। ਅਗਸਤ 1987 ਵਿੱਚ ਆਹੂਜਾ ਕਮੇਟੀ ਵਿੱਚ ਪਤਾ ਲੱਗਾ ਕਿ ਦੰਗਿਆਂ ਵਿੱਚ 2733 ਮਾਰੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਦੱਸ ਦੇਈਏ ਕਿ ਕਾਂਗਰਸ ਵੱਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਸ਼ੱਕੀ ਜਗਦੀਸ਼ ਟਾਈਟਲਰ ਨੂੰ ਕਾਂਗਰਸ ਕਮੇਟੀ ਵਿੱਚ ਸਥਾਈ ਮੈਂਬਰ ਬਣਾਇਆ ਗਿਆ ਹੈ, ਜਿਸ ਕਰਕੇ ਇੱਕ ਵਾਰ ਫਿਰ ਉਸ ਕਤਲੇਆਮ ਕਰਕੇ ਕਾਂਗਰਸ ਪਾਰਟੀ ਨਿਸਾਨੇ ‘ਤੇ ਆ ਗਈ ਹੈ। ਵਿਰੋਧੀ ਪਾਰਟੀਆਂ ਵੱਲੋਂ ਇਸ ਫੈਸਲੇ ਨੂੰ ਸਿੱਖ ਵਿਰੋਧੀ ਦੱਸਿਆ ਜਾ ਰਿਹਾ ਹੈ। ਟਾਈਟਲਰ 84 ਦੇ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਤੋਂ ਬਾਅਦ ਇਸ ਮਾਮਲੇ ਦੂਜੇ ਸ਼ੱਕੀ ਹਨ।
ਇਹ ਵੀ ਪੜ੍ਹੋ : ਅਰੂਸਾ ਨਾਲ ਜੁੜਿਆ ਸਵਾਲ ਸੁਣ ਕੇ ਭੱਜੇ ਖੁਦ ਹੀ ਮੁੱਦਾ ਚੁੱਕਣ ਵਾਲੇ ਰੰਧਾਵਾ