ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਲੰਧਰ-ਫਗਵਾੜਾ ਰੋਡ ‘ਤੇ ਸਥਿਤ ਮਸ਼ਹੂਰ ਕਬਾਨਾ ਰਿਜ਼ੋਰਟ ਐਂਡ ਸਪਾ ‘ਤੇ ਇਨਫੋਰਸਮੈਂਟ ਵਿਭਾਗ (ਈਡੀ) ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ।
ਈਡੀ ਵੱਲੋਂ ਕਬਾਨਾ ਰਿਜ਼ਾਰਟ ਨੂੰ ਕੇਸ ਪ੍ਰਾਪਰਟੀ ਨਾਲ ਜੋੜਿਆ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਮਾਮਲਾ ਮਨੀ ਲਾਂਡਰਿੰਗ ਨਾਲ ਸਬੰਧਤ ਹੈ, ਜਿਸ ਵਿੱਚ ਰਿਜ਼ਾਰਟ ਦਾ ਮਾਲਕ ਸ਼ਾਮਲ ਹੈ।
ਈਡੀ ਨੇ 32.57 ਕਰੋੜ ਰੁਪਏ ਕੀਮਤ ਦੇ ਮੁਲਾਂਕਣ ਤੋਂ ਬਾਅਦ ਇਸ ਰਿਜ਼ਾਰਟ ਨੂੰ ਕੇਸ ਨਾਲ ਅਟੈਚ ਕਰ ਦਿੱਤਾ ਹੈ। ਇਸ ਮਾਮਲੇ ‘ਤੇ ਈਡੀ ਨੇ ਨੀਦਰਲੈਂਡ ਵਿੱਚ ਰਹਿੰਦੇ ਭਾਰਤੀ ਨਾਗਰਿਕ ਖਿਲਾਫ ਕਾਰਵਾਈ ਨੀਦਰਲੈਂਡ ਸਰਕਾਰ ਦੇ ਕਹਿਣ ‘ਤੇ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਇਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਰਿਜ਼ੋਰਟ ਮਾਲਕ ਨੀਦਰਲੈਂਡ ਵਿੱਚ ਆਪਣੇ ਸਾਥੀਆਂ ਨਾਲ ਮਿਲ ਕੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਧੋਖਾਧੜੀ ਕਰਦਾ ਸੀ। ਇਹ ਵੀ ਪਤਾ ਲੱਗਾ ਹੈ ਕਿ ਉਹ ਪਾਕਿਸਤਾਨੀ ਨਾਗਰਿਕਾਂ ਰਾਹੀਂ ਕਾਰੋਬਾਰ ਕਰ ਰਿਹਾ ਸੀ। ਮਨੀ ਲਾਂਡਰਿੰਗ ਦਾ ਇਹ ਮਾਮਲਾ ਅਜੇ ਅਦਾਲਤ ਵਿੱਚ ਵਿਚਾਰ ਅਧੀਨ ਹੈ।
ਇਹ ਵੀ ਪੜ੍ਹੋ : ਸਿੱਧੂ-ਚੰਨੀ ਤੇ ਰਾਵਤ ਦੀ ਮੀਟਿੰਗ ‘ਤੇ ਜਾਖੜ ਦਾ ਜ਼ਬਰਦਸਤ ਟਵੀਟ, ਨਾਲ ਲਿਖਿਆ-‘ਸਿਆਸੀ ਤੀਰਥ ਅਸਥਾਨ’