ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਮੁੱਖ ਮੰਤਰੀ ‘ਤੇ ਵੱਡਾ ਹਮਲਾ ਹੋਇਆ। ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਕੈਪਟਨ ਬਾਰੇ ਗੱਲਬਾਤ ਕਰਦੇ ਹੋਏ ਸਿੱਧੂ ਭਾਸ਼ਾ ਦੀ ਮਰਿਆਦਾ ਤੱਕ ਭੁੱਲ ਗਏ ਅਤੇ ਤੂੰ-ਤੜਕ ਕਰਕੇ ਗੱਲ ਕੀਤੀ। ਉਨ੍ਹਾਂ ਕੈਪਟਨ ਲਈ ਤਿੱਖੀ ਭਾਸ਼ਾ ਬੋਲਦਿਆਂ ਉਨ੍ਹਾਂ ਨੂੰ ਰੋਂਦੂ ਬੱਚਾ, ਫਰੋਡੂ ਤੇ ਚੱਲਿਆ ਹੋਇਆ ਕਾਰਤੂਸ ਤੱਕ ਕਹਿ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਤਾਂ ਕੈਪਟਨ ਦਾ ਪਿਓ ਵੀ ਜਿਤਾਊ।
ਸਿੱਧੂ ਨੇ ਕੈਪਟਨ ‘ਤੇ ਨਿੱਜੀ ਟਿੱਪਣੀਆਂ ਕਰਦਿਆਂ ਕਿਹਾ ਕਿ ਕੈਪਟਨ ਫਰੌਡ ਆਦਮੀ ਹੈ, ਚੱਲਿਆ ਹੋਇਆ ਕਾਰਤੂਸ ਹੈ। ਮੈਂ ਚੱਲੇ ਹੋਏ ਕਾਰਤੂਸਾਂ ਨਾਲ ਗੱਲ ਨਹੀਂ ਕਰਦਾ। ਜਦੋਂ ਉਮਰ ਵਧਦੀ ਹੈ ਤਾਂ ਬੰਦਾ ਰੋਂਦੂ ਹੋ ਜਾਂਦਾ ਹੈ। ਉਨ੍ਹਾਂ ਇਥੋਂ ਤੱਕ ਕਹਿ ਦਿੱਤਾ ਕਿ ਕੈਪਟਨ ਕੈਪਟਨ ਦੀ ਪਤਨੀ ਵੀ ਕੈਪਟਨ ਦੇ ਨਾਲ ਨਹੀਂ ਹੈ।
ਉਨ੍ਹਾਂ ਇਥੋਂ ਤੱਕ ਦਾਅਵਾ ਕੀਤਾ ਕਿ ਕੈਪਟਨ ਨਾਲ ਇੱਕ ਕੌਂਸਲਰ ਤੱਕ ਵੀ ਨਹੀਂ ਖੜ੍ਹਾ ਹੈ। ਕੈਪਟਨ ਦੇ ਪੱਲੇ ਕੁਝ ਨਹੀਂ ਹੈ। ਉਨ੍ਹਾਂ ਸਵਾਲ ਕੀਤਾ ਕਿ ਮੈਡਮ ਪ੍ਰਨੀਤ ਕੌਰ ਕੈਪਟਨ ਪਿੱਛੇ ਪਾਰਟੀ ਕਿਉਂ ਨਹੀਂ ਛੱਡੀ?
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਉਨ੍ਹਾਂ ਕੈਪਟਨ ਨੂੰ ਸਭ ਤੋਂ ਵੱਡਾ ਕਾਇਰ ਬੰਦਾ ਕਰਾਰ ਦਿੱਤਾ। ਕੈਪਟਨ ਵੱਲੋਂ ਨਵੀਂ ਪਾਰਟੀ ਬਣਾਉਣ ‘ਤੇ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਤਾਂ ਕੈਪਟਨ ਦਾ ਪਿਓ ਵੀ ਜਿਤਾਏਗਾ। ਸਿੱਧੂ ਨੇ ਕੈਪਟਨ ਵੱਲੋਂ ਡਰੱਗ ਤੇ ਰੇਤ ਮਾਫੀਆ ਦੇ ਨਾਂ ਸਾਹਮਣੇ ਲਿਆਉਣ ਦੇ ਬਿਆਨ ‘ਤੇ ਕਿਹਾ ਕਿ ਇੰਨੇ ਸਾਲਾਂ ਤੋਂ ਕੈਪਟਨ ਕਿਉਂ ਚੁੱਪ ਸਨ।
ਇਹ ਵੀ ਪੜ੍ਹੋ : ਸਿੱਧੂ ਦੇ ਨੇੜਲੇ ਪਰਗਟ ਸਿੰਘ ਦਾ ਕੈਪਟਨ ‘ਤੇ ਨਵੀਂ ਪਾਰਟੀ ਦੇ ਨਾਂ ਨੂੰ ਲੈ ਕੇ ਵੱਡਾ ਹਮਲਾ
ਦੱਸ ਦੇਈਏ ਕਿ ਇਸ ਦੌਰਾਨ ਸਿੱਧੂ ਕਿਸੇ ਪੱਤਰਕਾਰ ਨੂੰ ਵੀ ਕੋਈ ਸਵਾਲ ਪੁੱਛਣ ਦਾ ਮੌਕਾ ਨਹੀਂ ਦੇ ਰਹੇ ਸਨ। ਹੋਰ ਬੋਲਦਿਆਂ ਕਿਹਾ ਕਿ ਕਾਂਗਰਸ ਨੇ ਫੇਲ ਮੁੱਖ ਮੰਤਰੀ ਨੂੰ ਬਦਲਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੇ ਸ਼ਿਕਾਇਤ ਨਹੀਂ ਕੀਤੀ, ਸ਼ਿਕਸਤ ਦਿੱਤੀ ਹੈ।