ਹਰ ਸਾਲ ਦੀਵਾਲੀ ਤੋਂ ਬਾਅਦ ਆਤਿਸ਼ਬਾਜ਼ੀਆਂ ਅਤੇ ਪਟਾਕਿਆਂ ਕਾਰਨ ਪ੍ਰਦੂਸ਼ਣ ਅਤੇ ਧੂੰਏਂ ਦੀ ਸਮੱਸਿਆ ਵਧ ਜਾਂਦੀ ਹੈ। ਪ੍ਰਦੂਸ਼ਣ ਨਾ ਸਿਰਫ਼ ਸਾਹ ਲੈਣ ‘ਚ ਮੁਸ਼ਕਲ ਪੈਦਾ ਕਰਦਾ ਹੈ ਬਲਕਿ ਅੱਖਾਂ ‘ਚ ਜਲਣ, ਸਕਿਨ ਦਾ ਲਾਲ ਹੋਣਾ ਅਤੇ ਖੰਘ ਦੀ ਦਿੱਕਤ ਵੀ ਹੋਣ ਲੱਗਦੀ ਹੈ।
ਇਸ ਦੇ ਨਾਲ ਹੀ ਕਈ ਬੀਮਾਰੀਆਂ ਦਾ ਖਤਰਾ ਵੀ ਵਧ ਜਾਂਦਾ ਹੈ ਇਸ ਦਾ ਸਭ ਤੋਂ ਜ਼ਿਆਦਾ ਅਸਰ ਗਰਭਵਤੀ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ‘ਤੇ ਪੈਂਦਾ ਹੈ। ਅਜਿਹੇ ਚ ਸਰੀਰ ਨੂੰ ਪਹਿਲਾਂ ਤੋਂ ਹੀ ਲੜਨ ਲਈ ਤਿਆਰ ਕਰ ਲੈਣਾ ਚਾਹੀਦਾ ਹੈ। ਆਯੁਰਵੇਦ ‘ਚ ਬਹੁਤ ਸਾਰੇ ਘਰੇਲੂ ਨੁਸਖ਼ੇ ਹਨ ਜੋ ਸਰੀਰ ਨੂੰ ਡੀਟੌਕਸਫਾਈ ਕਰਨ ਅਤੇ ਇਮਿਊਨਿਟੀ ਵਧਾਉਣ ‘ਚ ਮਦਦ ਕਰਦੇ ਹਨ। ਅਜਿਹੇ ‘ਚ ਤੁਸੀਂ ਹਵਾ ਪ੍ਰਦੂਸ਼ਣ ਤੋਂ ਬਚਣ ਲਈ ਇਹਨਾਂ ਘਰੇਲੂ ਅਤੇ ਆਯੁਰਵੈਦਿਕ ਉਪਚਾਰਾਂ ਨੂੰ ਅਪਣਾ ਸਕਦੇ ਹੋ।
ਨੱਕ ‘ਚ ਪਾਓ ਗਾਂ ਦਾ ਘਿਓ: ਦੂਸ਼ਿਤ ਹਵਾ ਦੇ ਪ੍ਰਭਾਵਾਂ ਤੋਂ ਬਚਣ ਲਈ ਨੱਕ ਨੂੰ ਸਾਫ਼ ਰੱਖਣਾ ਜ਼ਰੂਰੀ ਹੈ। ਇਸ ਦੇ ਲਈ ਸਵੇਰੇ-ਸ਼ਾਮ ਸ਼ੁੱਧ ਗਾਂ ਦੇ ਘਿਓ ਦੀ ਇੱਕ-ਇੱਕ ਬੂੰਦ ਨੱਕ ‘ਚ ਪਾਓ। ਇਸ ਨਾਲ ਸਾਹ ਦੀ ਨਾਲੀ ਸਾਫ਼ ਹੋ ਜਾਂਦੀ ਹੈ ਅਤੇ ਗੰਦਗੀ ਫੇਫੜਿਆਂ ਤੱਕ ਨਹੀਂ ਪਹੁੰਚੇਗੀ।
ਗੁੜ ਖਾਓ: ਫੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਗੁੜ ਦਾ ਸੇਵਨ ਜ਼ਰੂਰ ਕਰੋ। ਗੁੜ ਫੇਫੜਿਆਂ ਨੂੰ ਸਾਫ ਰੱਖਦਾ ਹੈ। ਨਾਲ ਹੀ ਇਸ ‘ਚ ਮੌਜੂਦ ਖੂਨ ਨੂੰ ਆਕਸੀਜਨ ਦੀ ਸਪਲਾਈ ਕਰਦਾ ਹੈ।
ਤ੍ਰਿਫਲਾ: ਪ੍ਰਦੂਸ਼ਣ ਤੋਂ ਬਚਣ ਲਈ ਇਮਿਊਨ ਸਿਸਟਮ ਮਜ਼ਬੂਤ ਹੋਣਾ ਚਾਹੀਦਾ ਹੈ। ਇਸ ਦੇ ਲਈ 1 ਚੱਮਚ ਤ੍ਰਿਫਲਾ ਨੂੰ ਸ਼ਹਿਦ ਅਤੇ ਕੋਸੇ ਪਾਣੀ ਦੇ ਨਾਲ ਲਓ।
ਅਦਰਕ: ਦਿਨ ‘ਚ ਦੋ ਵਾਰ ਅਦਰਕ ਦੀ ਚਾਹ ਪੀਓ ਜਾਂ ਇਸ ਦਾ ਰਸ ਬਰਾਬਰ ਮਾਤਰਾ ‘ਚ ਸ਼ਹਿਦ ਦੇ ਨਾਲ ਲਓ। ਇਸ ਨਾਲ ਇਮਿਊਨਿਟੀ ਵਧਦੀ ਹੈ ਅਤੇ ਸਰਦੀ-ਖੰਘ ਤੋਂ ਵੀ ਬਚਾਅ ਹੁੰਦਾ ਹੈ।
ਹਲਦੀ ਵਾਲਾ ਦੁੱਧ ਪੀਓ: ਤੁਲਸੀ, ਚਵਨਪ੍ਰਾਸ਼ ਅਤੇ ਕਾਲੀ ਮਿਰਚ ਨੂੰ ਭੋਜਨ ਦਾ ਹਿੱਸਾ ਬਣਾਓ। ਰੋਜ਼ ਰਾਤ ਨੂੰ ਸੌਂਦੇ ਸਮੇਂ ਹਲਦੀ ਵਾਲਾ ਦੁੱਧ ਪੀਓ।
ਇਹ ਵੀ ਪੜ੍ਹੋ : ਸਵਾਲਾਂ ‘ਚ ਘਿਰੇ ਵੜਿੰਗ, ਮਨਪ੍ਰੀਤ ਬਾਦਲ ਦੇ ਪਰਿਵਾਰ ਦੀ ਬੱਸ ਨੇ ਨਹੀਂ ਭਰਿਆ 13 ਲੱਖ ਦਾ ਟੈਕਸ
ਭਾਫ਼ ਲਵੋ: ਜੇਕਰ ਤੁਹਾਨੂੰ ਪ੍ਰਦੂਸ਼ਣ ਕਾਰਨ ਸਾਹ ਲੈਣ ‘ਚ ਤਕਲੀਫ ਹੈ ਤਾਂ ਭਾਫ ਲਓ। ਇਸ ਨਾਲ ਨੱਕ ਦੀ ਨਲੀ ਖੁੱਲ੍ਹ ਜਾਵੇਗੀ ਅਤੇ ਨਾਲ ਹੀ ਜ਼ੁਕਾਮ-ਖ਼ੰਘ ਦੀ ਸਮੱਸਿਆ ਵੀ ਨਹੀਂ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: