ਕਰੂਜ਼ ਡਰੱਗਜ਼ ਮਾਮਲੇ ‘ਚ ਆਰੀਅਨ ਖਾਨ ਖਿਲਾਫ NCB ਦਾ ਗਵਾਹ ਬਣੇ ਕਿਰਨ ਗੋਸਾਵੀ ਦੀ ਅੱਜ ਮੁੰਬਈ ਦੀ ਅਦਾਲਤ ‘ਚ ਪੇਸ਼ੀ ਹੋਵੇਗੀ। ਗੋਸਾਵੀ ਦੇ ਬਾਡੀਗਾਰਡ ਪ੍ਰਭਾਕਰ ਸਿਲ ਨੇ ਗੋਸਾਵੀ ‘ਤੇ 25 ਕਰੋੜ ਦੀ ਡੀਲ ਦਾ ਦੋਸ਼ ਲਗਾਇਆ ਸੀ। ਮੁੰਬਈ ਪੁਲਿਸ ਨੂੰ ਮਿਲੀ ਸੀਸੀਟੀਵੀ ਫੁਟੇਜ ਕਾਰਨ ਕੇਪੀ ਗੋਸਾਵੀ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਅਸਲ ‘ਚ ਸਾਹਮਣੇ ਆਈ ਸੀਸੀਟੀਵੀ ਫੁਟੇਜ ਲੋਅਰ ਪਰੇਲ ਦੀ ਹੈ, ਜਿਸ ‘ਚ ਅਭਿਨੇਤਾ ਸ਼ਾਹਰੁਖ ਖਾਨ ਦੀ ਮੈਨੇਜਰ ਪੂਜਾ ਡਡਲਾਨੀ ਦੀ ਬਲੂ ਮਰਸੀਡੀਜ਼ ਦਿਖਾਈ ਦੇ ਰਹੀ ਹੈ। ਪੁਲਿਸ ਵੱਲੋਂ ਹਾਸਲ ਕੀਤੀ ਸੀਸੀਟੀਵੀ ਫੁਟੇਜ ਨੇ ਡਡਲਾਨੀ ਅਤੇ ਕੇਪੀ ਗੋਸਾਵੀ ਵਿਚਕਾਰ ਸੌਦੇ ਦਾ ਸ਼ੱਕ ਹੋਰ ਗਹਿਰਾ ਕਰ ਦਿੱਤਾ ਹੈ।

ਅਸਲ ‘ਚ ਗੋਸਾਵੀ ‘ਤੇ ਦੋਸ਼ ਹੈ ਕਿ ਉਸਨੇ ਪੈਸਿਆਂ ਦੇ ਬਦਲੇ ਡਡਲਾਨੀ ਨਾਲ ਵਾਅਦਾ ਕੀਤਾ ਸੀ ਕਿ ਉਹ ਆਰੀਅਨ ਖਾਨ ਨੂੰ ਗ੍ਰਿਫਤਾਰੀ ਤੋਂ ਬਚਾਏਗਾ। ਐੱਸ.ਆਈ.ਟੀ. ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਗੋਸਾਵੀ ਨੇ ਪੂਰੇ ਮਾਮਲੇ ਵਿੱਚ ਖੁਦ ਨੂੰ ਐੱਨ.ਸੀ.ਬੀ. ਅਧਿਕਾਰੀ ਵਜੋਂ ਪੇਸ਼ ਕੀਤਾ ਸੀ। ਕਿਉਂਕਿ ਉਸ ਦੀ SUV ‘ਤੇ ‘ਪੁਲਿਸ’ ਲਿਖਿਆ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਕਰੂਜ਼ ਡਰੱਗਜ਼ ਮਾਮਲੇ ਵਿੱਚ ਐੱਸ.ਆਈ.ਟੀ. ਰਿਸ਼ਵਤ ਲੈਣ ਦੇ ਕੋਣ ਤੋਂ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts























