ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੇੜੇ ਹਨ ਤੇ ਅਜੇ ਤੱਕ ਆਮ ਆਦਮੀ ਪਾਰਟੀ ਵੱਲੋਂ ਸੀ. ਐੱਮ. ਚਿਹਰੇ ਦਾ ਐਲਾਨ ਨਹੀਂ ਕੀਤਾ ਗਿਆ ਹੈ। ਅਭਿਨੇਤਾ ਸੋਨੂੰ ਸੂਦ ਦੇ ਸਿਆਸਤ ਵਿਚ ਆਉਣ ਦੀ ਚਰਚਾ ਹੈ। ਉਨ੍ਹਾਂ ਹਣ ਨੇਤਾਵਾਂ ਨੂੰ ਨਸੀਹਤ ਦਿੱਤੀ ਹੈ ਉਨ੍ਹਾਂ ਕਿਹਾ ਕਿ ਜੇਕਰ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦੇ ਪੂਰੇ ਨਾ ਕੀਤੇ ਗਏ ਤਾਂ ਆਗੂਆਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਕੁਝ ਸਮਾਂ ਪਹਿਲਾਂ ਉਹ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲੇ ਸਨ। ਸੋਨੂੰ ਸੂਦ ਨੇ ਕਿਹਾ ਕਿ ਮੈਂ ਕੁਝ ਭਾਵਨਾਵਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ। ਮੈਂ ਕਈ ਵੀਡੀਓ ਦੇਖ ਰਿਹਾ ਸੀ ਕਿ ਕਈ ਨੇਤਾ, ਸਰਕਾਰ ਅਤੇ ਸੂਬੇ ਦੇ ਲੋਕ ਮੈਨੀਫੈਸਟੋ ਸ਼ੇਅਰ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਾਡੀ ਸਰਕਾਰ ਆਈ ਤਾਂ ਅਸੀਂ ਇਹ ਚੀਜ਼ਾਂ ਲੋਕਾਂ ਨੂੰ ਦੇਵਾਂਗੇ।
ਸੋਨੂੰ ਸੂਦ ਨੇ ਕਿਹਾ ਕਿ ਮੇਰਾ ਖਿਆਲ ਹੈ ਕਿ ਜਦੋਂ ਵੀ ਇਹ ਮੈਨੀਫੈਸਟੋ ਆਵੇ ਤਾਂ ਆਮ ਲੋਕਾਂ ਨਾਲ ਸਮਝੌਤਾ ਹੋਣਾ ਚਾਹੀਦਾ ਹੈ। ਲੋਕਾਂ ਨੂੰ ਸਮਝੌਤੇ ਦੀ ਇੱਕ ਕਾਪੀ ਦਿਓ ਕਿ ਇਸ ਸਮਾਂ ਹੱਦ ਵਿਚ ਮੈਂ ਇਹ ਕੰਮ ਕਰਾਂਗਾ ਤੇ ਜੇਕਰ ਮੈਂ ਕੰਮ ਨਹੀਂ ਕਰ ਸਕਿਆ ਤਾਂ ਮੈਂ ਅਸਤੀਫਾ ਦੇ ਦੇਵਾਂਗਾ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਉਨ੍ਹਾਂ ਕਿਹਾ ਕਿ ਲੋਕਾਂ ਤੋਂ ਬਿਹਤਰ ਕੋਈ ਨਹੀਂ ਜਾਣਦਾ ਕਿ ਕਿਹੜੇ ਵਾਅਦੇ ਪੂਰੇ ਨਹੀਂ ਹੋਏ ਤੇ ਪਿਛਲ਼ੀ ਸਰਕਾਰ ਕਿਵੇਂ ਫੇਲ੍ਹ ਹੋਈ ਸੀ। ਸਾਨੂੰ ਇਹ ਸੰਦੇਸ਼ ਦੇਣਾ ਚਾਹੀਦਾ ਹੈ ਕਿ ਜੇ ਮੈਂ ਸਿਆਸਤ ਵਿਚ ਆ ਗਿਆ ਤਾਂ ਮੈਂ ਕੀ ਤਬਦੀਲੀ ਦਿਆਂਗਾ। ਲੀਡਰ ਉਹ ਹੋਣਾ ਚਾਹੀਦਾ ਹੈ ਜੋ ਕੁਰਸੀ ਦਾ ਭੁੱਖਾ ਨਾ ਹੋਵੇ।
ਸੂਦ ਨੇ ਕਿਹਾ ਕਿ ਮੇਰੀ ਕੋਸ਼ਿਸ਼ ਰਹੇਗੀ ਕਿ ਇਸ ਵਾਰ ਚੰਗੇ ਲੋਕ ਅੱਗੇ ਆਉਣ ਅਤੇ ਲੋਕਾਂ ਅਤੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਵਧੀਆ ਬਣਾਉਣ। ਉਨ੍ਹਾਂ ਕਿਹਾ ਕਿ ਮੈਂ ਵੀ ਬਚਪਨ ਤੋਂ ਮੈਨੀਫੈਸਟੋ ਸੁਣਦਾ ਆਇਆ ਹਾਂ ਪਰ ਹੁਣ ਸਮਾਂ ਆ ਗਿਆ ਹੈ ਕਿ ਸਾਡੇ ਕੋਲ ਮੈਨੀਫੈਸਟੋ ਤੋਂ ਪਹਿਲਾਂ ਉਸਦੇ ਸਮਝੌਤੇ ਅਤੇ ਅਸਤੀਫੇ ਦੀ ਕਾਪੀ ਹੋਣੀ ਚਾਹੀਦੀ ਹੈ। ਲੋਕ ਦੱਸ ਸਕਦੇ ਹਨ ਕਿ ਲੀਡਰ ਫੇਲ ਹੋਇਆ ਜਾਂ ਪਾਸ।