ਪੰਜਾਬ ‘ਚ 7 ਨਵੰਬਰ ਨੂੰ ਪੈਟਰੋਲ ਦੀ ਕੀਮਤ 105.02 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਡੀਜ਼ਲ ਦੀ ਕੀਮਤ 88.76 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਰਾਜਧਾਨੀ ਚੰਡੀਗੜ੍ਹ ‘ਚ ਡੀਜ਼ਲ 80.90 ਅਤੇ ਪੈਟਰੋਲ ਦੀ ਕੀਮਤ 94.23 ਰੁਪਏ ਪ੍ਰਤੀ ਲੀਟਰ ‘ਤੇ ਆ ਗਈ ਹੈ। ਤੇਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਤੋਂ ਲੋਕ ਚਿੰਤਤ ਹਨ। ਡਰਾਈਵਰਾਂ ਅਨੁਸਾਰ ਕੀਮਤਾਂ ਵਿੱਚ ਲਗਾਤਾਰ ਵਾਧਾ ਉਨ੍ਹਾਂ ਦੀਆਂ ਜੇਬਾਂ ’ਤੇ ਡੂੰਘਾ ਅਸਰ ਪਾ ਰਿਹਾ ਹੈ।
ਪੰਜਾਬ ‘ਚ ਕੀਮਤਾਂ : ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਪੈਟਰੋਲ ਦੀ ਕੀਮਤ 105.75 ਰੁਪਏ ਅਤੇ ਡੀਜ਼ਲ ਦੀ ਕੀਮਤ 89.41 ਰੁਪਏ ਹੈ। ਪਟਿਆਲਾ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ 105.56 ਰੁਪਏ ਦਾ ਵਿੱਕ ਰਿਹਾ ਹੈ ਅਤੇ ਡੀਜ਼ਲ 89.25 ਰੁਪਏ ਦਾ ਮਿਲ ਰਿਹਾ ਹੈ। ਮੋਹਾਲੀ ‘ਚ ਪੈਟਰੋਲ 106.20 ਰੁਪਏ ਹੈ ਅਤੇ ਡੀਜ਼ਲ 89.83 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਜਲੰਧਰ ‘ਚ ਪੈਟਰੋਲ ਦੀ ਕੀਮਤ 105.02 ਰੁਪਏ ਹੈ ਅਤੇ ਡੀਜ਼ਲ ਦੀ ਕੀਮਤ 88.76 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਪੈਟਰੋਲ 105.81 ਰੁਪਏ ਨੂੰ ਮਿਲ ਰਿਹਾ ਹੈ ਜਦ ਕਿ ਡੀਜ਼ਲ 89.48 ਰੁਪਏ ਵਿੱਕ ਰਿਹਾ ਹੈ ।
ਵੀਡੀਓ ਲਈ ਕਲਿੱਕ ਕਰੋ -: