ਅਸਾਮ ਦੇ ਸਿਲਚਰ ‘ਚ ਬੁੱਧਵਾਰ ਨੂੰ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਏਅਰ ਇੰਡੀਆ ਦੇ ਜਹਾਜ਼ ਨੇ ਜਿਵੇਂ ਹੀ ਟੇਕ ਆਫ ਕੀਤਾ ਤਾਂ ਉਸ ‘ਚ ਤਕਨੀਕੀ ਖਰਾਬੀ ਆ ਗਈ, ਜਿਸ ਤੋਂ ਬਾਅਦ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਦੱਸਿਆ ਜਾ ਰਿਹਾ ਹੈ ਕਿ ਫਲਾਈਟ ਨੂੰ ਉਡਾਣ ਭਰਨ ਤੋਂ ਤੁਰੰਤ ਬਾਅਦ ਸਿਲਚਰ ਕੁੰਭੀਗ੍ਰਾਮ ਹਵਾਈ ਅੱਡੇ ‘ਤੇ ਵਾਪਸ ਉਤਾਰਿਆ ਗਿਆ।
ਜਾਣਕਾਰੀ ਮੁਤਾਬਕ ਏਅਰ ਇੰਡੀਆ ਦੀ ਫਲਾਈਟ (ਏਅਰਬੱਸ ਏ319) ਨੇ ਬੁੱਧਵਾਰ ਸਵੇਰੇ ਕੋਲਕਾਤਾ ਲਈ ਉਡਾਣ ਭਰੀ ਸੀ। ਇਸ ਜਹਾਜ਼ ‘ਚ 124 ਤੋਂ 156 ਯਾਤਰੀ ਸਫਰ ਕਰ ਸਕਦੇ ਹਨ। ਜਿਵੇਂ ਹੀ ਫਲਾਈਟ ਨੇ ਉਡਾਣ ਭਰੀ ਤਾਂ ਤਕਨੀਕੀ ਖਰਾਬੀ ਕਾਰਨ ਇਸ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ, ਜਿਸ ਨਾਲ ਹਾਦਸਾ ਹੋਣੋਂ ਟਲ ਗਿਆ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ। ਏਅਰ ਇੰਡੀਆ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਜਿਵੇਂ ਹੀ ਕੋਲਕਾਤਾ ਜਾਣ ਵਾਲੀ ਫਲਾਈਟ ਨੇ ਸਿਲਚਰ ਤੋਂ ਉਡਾਣ ਭਰੀ ਤਾਂ ਉਸ ਦੇ ਪਹੀਏ ‘ਚ ਖਰਾਬੀ ਆ ਗਈ। ਇਸ ਕਾਰਨ ਜਹਾਜ਼ ਨੂੰ ਕਰੈਸ਼ ਹੋਣ ਤੋਂ ਬਚਾਉਣ ਲਈ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਵੀਡੀਓ ਲਈ ਕਲਿੱਕ ਕਰੋ -: