ਭਾਰਤ ਪਾਕਿ ਸਰਹੱਦ ਦੇ ਨਾਲ ਲੱਗਦੇ ਰਾਵੀ ਦਰਿਆ ਨੇੜੇ ਪਿੰਡ ਚਾਹੜਪੁਰ ਨਜ਼ਦੀਕ ਮਾਈਨ ਦੀ ਡੰਮੀ ਮਿਲਣ ਨਾਲ ਪਿੰਡ ਦੇ ਆਲੇ ਦੁਆਲੇ ਇਲਾਕੇ ਦੇ ਲੋਕਾਂ ਵਿਚ ਹਫੜਾ ਦਫੜੀ ਮੱਚ ਗਈ ਪਿੰਡ ਵਾਸੀਆਂ ਨੇ ਡੰਮੀ ਮਾਈਨ ਨੂੰ ਅਸਲੀ ਮਾਈਨ ਸਮਝ ਲਿਆ ਜਿਸ ਤੋਂ ਬਾਅਦ ਲੋਕਾਂ ਵੱਲੋਂ ਪੁਲੀਸ ਨੂੰ ਇਸ ਸਬੰਧੀ ਤੁਰੰਤ ਜਾਣਕਾਰੀ ਦਿੱਤੀ ਗਈ ਅਤੇ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਡੰਮੀ ਮਾਈਨ ਨੂੰ ਆਰਮੀ ਦੇ ਹਵਾਲੇ ਕਰ ਦਿੱਤਾ।
ਜਾਣਕਾਰੀ ਅਨੁਸਾਰ ਭਾਰਤ ਪਾਕਿ ਸਰਹੱਦ ਦੇ ਨਾਲ ਵਹਿੰਦੇ ਰਾਵੀ ਦਰਿਆ ਨਜ਼ਦੀਕ ਥਾਣਾ ਰਮਦਾਸ ਦੇ ਅਧੀਨ ਆਉਂਦੇ ਪਿੰਡ ਚਾਹੜਪੁਰ ਦੇ ਇਲਾਕੇ ਵਿਚ ਪਿਛਲੇ ਦਿਨੀਂ ਆਰਮੀ ਵੱਲੋਂ ਯੁੱਧ ਅਭਿਆਸ ਕੀਤਾ ਗਿਆ ਸੀ ਇਸ ਅਭਿਆਸ ਦੇ ਦੌਰਾਨ ਰਾਵੀ ਦਰਿਆ ਦਾ ਜਲ ਸਤਰ ਅਚਾਨਕ ਵਧ ਗਿਆ ਅਤੇ ਅਭਿਆਸ ਸਮਾਪਤ ਹੋਣ ‘ਤੇ ਆਰਮੀ ਦੇ ਜਵਾਨ ਬਾਕੀ ਸਾਰਾ ਸਾਮਾਨ ਵਾਪਸ ਲੈ ਗਏ ਪਰ ਇਹ ਡੰਮੀ ਮਾਈਨ ਰਾਵੀ ਦਰਿਆ ਦੇ ਪਾਣੀ ਵਿੱਚ ਦੱਬੀ ਰਹਿ ਗਈ ‘ਤੇ ਰਾਵੀ ਦਰਿਆ ‘ਚ ਪਾਣੀ ਘੱਟ ਹੋਣ ਤੋਂ ਬਾਅਦ ਜਦੋਂ ਇਸ ਡੰਮੀ ਮਾਈਨ ‘ਤੇ ਨੇੜੇ ਪਿੰਡ ਦੇ ਲੋਕਾਂ ਦਾ ਧਿਆਨ ਪਿਆ ਤਾਂ ਉਨ੍ਹਾਂ ਨੇ ਡੰਮੀ ਮਾਈਨ ਨੂੰ ਅਸਲੀ ਮਾਈਨ ਸਮਝ ਲਿਆ ਅਤੇ ਉਨ੍ਹਾਂ ਚ ਸਹਿਮ ਦਾ ਮਾਹੌਲ ਬਣ ਗਿਆ। ਜਿਸ ਤੋਂ ਬਾਅਦ ਲੋਕਾਂ ਵਲੋਂ ਥਾਣਾ ਰਮਦਾਸ ਦੀ ਪੁਲੀਸ ਨੂੰ ਸੂਚਿਤ ਕੀਤਾ ਗਿਆ।
ਮਿਲੀ ਜਾਣਕਾਰੀ ਮੁਤਾਬਕ ਦੁਪਹਿਰ ਨੂੰ ਪੁਲੀਸ ਨੂੰ ਸੂਚਨਾ ਮਿਲੀ ਸੀ ਅਤੇ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਬੀ.ਐੱਸ.ਐੱਫ. ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਜਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਡੰਮੀ ਮਾਈਨ ਜੋ ਕਿ ਆਰਮੀ ਅਭਿਆਸ ਦੌਰਾਨ ਇੱਥੇ ਛੱਡ ਗਏ ਸੀ। ਉਧਰ ਆਰਮੀ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਡੰਮੀ ਮਾਈਨ ਉਨ੍ਹਾਂ ਹਵਾਲੇ ਕਰ ਦਿੱਤੀ ਗਈ।
ਵੀਡੀਓ ਲਈ ਕਲਿੱਕ ਕਰੋ -: