ਇੰਨਾ ਦਿਨਾਂ ‘ਚ ਜੇਕਰ ਤੁਸੀਂ ਅਜਿਹੀ ਜਗ੍ਹਾ ਨਿਵੇਸ਼ ਕਰਨਾ ਚਾਹੁੰਦੇ ਹੋ ਜਿੱਥੇ ਤੁਹਾਨੂੰ ਫਿਕਸਡ ਡਿਪਾਜ਼ਿਟ ਭਾਵ FD ਤੋਂ ਜ਼ਿਆਦਾ ਵਿਆਜ ਮਿਲੇ, ਤਾਂ ਤੁਸੀਂ ਮਿਉਚੁਅਲ ਫੰਡ ਦੀ ਮਲਟੀ ਕੈਪ ਸਕੀਮ ਵਿੱਚ ਪੈਸਾ ਲਗਾ ਸਕਦੇ ਹੋ। ਇਸ ਨੇ ਪਿਛਲੇ 1 ਸਾਲ ਵਿੱਚ ਨਿਵੇਸ਼ਕਾਂ ਨੂੰ 92 ਫ਼ੀਸਦ ਤੱਕ ਦਾ ਰਿਟਰਨ ਦਿੱਤਾ ਹੈ। ਤੁਸੀਂ ਵੀ ਇਸ ਵਿੱਚ ਨਿਵੇਸ਼ ਕਰਕੇ ਲਾਭ ਕਮਾ ਸਕਦੇ ਹੋ।
ਮਲਟੀ-ਕੈਪ ਫੰਡ ਤਹਿਤ ਲਾਰਜ ਕੈਪ, ਮਿਡ ਕੈਪ ਅਤੇ ਸਮਾਲ ਕੈਪ ਵਿੱਚ ਨਿਵੇਸ਼ ਕੀਤਾ ਜਾਂਦਾ ਹੈ। ਸੇਬੀ ਦੇ ਨਿਯਮਾਂ ਦੇ ਅਨੁਸਾਰ, ਮਾਰਕੀਟ ਪੂੰਜੀਕਰਨ ਦੇ ਲਿਹਾਜ ਚੋਟੀ ਦੀਆਂ 100 ਕੰਪਨੀਆਂ ਲਾਰਜ ਕੈਪ ਹੁੰਦੀਆਂ ਹਨ, ਜਦਕਿ ਉਸ ਤੋਂ ਬਾਅਦ ਮਿਡ ਕੈਪ ਅਤੇ ਸਮਾਲ ਕੈਪ ਕੰਪਨੀਆਂ ਹੁੰਦੀਆਂ ਹਨ। ਸੇਬੀ ਦੇ ਨਵੇਂ ਨਿਯਮਾਂ ਦੇ ਅਨੁਸਾਰ, ਮਲਟੀ-ਕੈਪ ਫੰਡਾਂ ਵਿੱਚ ਲਾਰਜ-ਕੈਪ, ਮਿਡ-ਕੈਪ ਅਤੇ ਸਮਾਲ-ਕੈਪ ਤਿੰਨਾਂ ਵਿੱਚ 25-25 ਫ਼ੀਸਦ ਹਿੱਸਾ ਰੱਖਣਾ ਹੁੰਦਾ ਹੈ। 75 ਫ਼ੀਸਦੀ ਇਕੁਇਟੀ ਅਤੇ ਇਕੁਇਟੀ ਓਰੀਐਂਟਿਡ ਫੰਡਾਂ ਵਿੱਚ ਨਿਵੇਸ਼ ਹੁੰਦਾ ਹੈ।
ਮੰਨ ਲਓ ਕਿ ਫੰਡ ਮੈਨੇਜਰ ਕੋਲ ਨਿਵੇਸ਼ਕਾਂ ਦਾ ਕੁੱਲ 100 ਰੁਪਇਆ ਹੈ। ਇੱਥੇ ਫੰਡ ਮੈਨੇਜਰ ਨੂੰ ਇਕੁਇਟੀ ਅਤੇ ਇਕੁਇਟੀ ਓਰੀਐਂਟਿਡ ਫੰਡਾਂ ਵਿੱਚ ਘੱਟੋ-ਘੱਟ 75 ਰੁਪਏ ਦਾ ਨਿਵੇਸ਼ ਕਰਨਾ ਪੈਂਦਾ ਹੈ। ਜਿਸ ਵਿੱਚ ਲਾਰਜ ਕੈਪ, ਮਿਡ ਕੈਪ ਅਤੇ ਸਮਾਲ ਕੈਪ ਵਿੱਚ 25-25 ਰੁਪਏ ਦਾ ਨਿਵੇਸ਼ ਕਰਨਾ ਹੁੰਦਾ ਹੈ। ਬਾਕੀ ਬਚੇ 25 ਰੁਪਏ ਫੰਡ ਮੈਨੇਜਰ ਆਪਣੇ ਹਿਸਾਬ ਨਾਲ ਨਿਵੇਸ਼ ਕਰ ਸਕਦਾ ਹੈ।
ਜੇਕਰ ਤੁਸੀਂ ਇਕੁਇਟੀ ਫੰਡਜ਼ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਪਰ ਉੱਚ-ਜੋਖਮ ਵਾਲੇ ਫੰਡ ਨੂੰ ਨਹੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉੱਚ-ਦਰਜੇ ਵਾਲੇ ਮਲਟੀ-ਕੈਪ ਫੰਡਜ਼ ਵਿੱਚ ਨਿਵੇਸ਼ ਕਰ ਸਕਦੇ ਹੋ। ਹਾਲਾਂਕਿ, ਜਦੋਂ ਬਾਜ਼ਾਰ ਸਥਿਰ ਹੁੰਦਾ ਹੈ ਤਾਂ ਇਹ ਫੰਡ ਸਮਾਲ ਅਤੇ ਮਿਡ ਕੈਪ ਫੰਡਜ਼ ਨਾਲੋਂ ਘੱਟ ਰਿਟਰਨ ਦੇ ਸਕਦੇ ਹਨ ਪਰ ਇਹ ਫੰਡ ਬਾਜ਼ਾਰ ਵਿੱਚ ਗਿਰਾਵਟ ਦੌਰਾਨ ਘੱਟ ਜੋਖਮ ਵਾਲੇ ਹੁੰਦੇ ਹਨ। ਇਸ ਲਈ ਜੇਕਰ ਤੁਸੀਂ ਇੱਕ ਅਜਿਹੇ ਫੰਡ ਦੀ ਭਾਲ ਕਰ ਰਹੇ ਹੋ ਤਾਂ ਮਲਟੀ ਕੈਪ ਫੰਡ ਤੁਹਾਡੇ ਲਈ ਸਹੀ ਨਿਵੇਸ਼ ਵਿਕਲਪ ਹੋ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: