ਆਮ ਆਦਮੀ ਪਾਰਟੀ ਵੱਲੋਂ ਅੱਜ 10 ਉਮੀਦਵਾਰ ਮੈਦਾਨ ਵਿਚ ਉਤਾਰੇ ਗਏ ਹਨ। ਇਸ ਪਿੱਛੋਂ ਰੁਪਿੰਦਰ ਰੂਬੀ ਨੇ ਕੇਜਰੀਵਾਲ ਨੂੰ ਘੇਰਿਆ ਅਤੇ ਧਮਾਕੇਦਾਰ ਟਵੀਟ ਪੋਸਟ ਕੀਤਾ ।
ਟਵੀਟ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ‘ਟਿਕਟ ਕੱਟੇ ਐੱਮ. ਐੱਲ. ਏ. ਦੇ ਇਕ ਪਾਵਰ ਪੰਚ ਨਾਲ ਹੀ 48 ਘੰਟੇ ਵਿਚ ਦਿੱਲੀ ਵਾਲੇ ਲਿਸਟਾਂ ਦੀਆਂ ਉਲਟੀਆਂ ਕਰਦੇ ਫਿਰਦੇ ਆ, ਕੱਲ੍ਹ ਅਹੁਦੇਦਾਰ ਢਿੱਡੋ ਬਾਹਰ ਆ ਗਏ ਤੇ ਅੱਜ ਬਾਕੀ ਐੱਮ. ਐੱਲ. ਏ। ਉਨ੍ਹਾਂ ਕਿਹਾ ਕਿ ਹਾਂ ਫਰਕ ਤਾਂ ਬਹੁਤ ਪੈਂਦਾ ਹੈ। ਹੁਣ ਰਾਘਵ ਚੱਢਾ ਨੂੰ ਪੁੱਛ ਲਵੋ ਕਿ ਅੱਗੇ ਕੀ ਬਿਆਨ ਦੇਣਾ ਹੈ।”
ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਐਲਾਨਣ ‘ਤੇ ਚੁਟਕੀ ਲੈਂਦਿਆਂ ਰੁਪਿੰਦਰ ਰੂਬੀ ਨੇ ਕਿਹਾ ਕਿ ਜਿਸ ਤਰ੍ਹਾਂ ‘ਆਪ’ ਦੇ ਵਿਧਾਇਕ ਪਾਰਟੀ ਛੱਡ ਕੇ ਜਾ ਰਹੇ ਹਨ, ਉਸ ਨੂੰ ਦੇਖਦੇ ਹੋਏ ਪਾਰਟੀ ਨੂੰ ਕਾਹਲੀ ਵਿਚ ਉਮੀਦਵਾਰਾਂ ਦੀ ਸੂਚੀ ਜਾਰੀ ਕਰਨੀ ਹੀ ਪਈ ਤੇ ਅੱਜ ਆਪ ਸੁਪਰੀਮੋ ਵੱਲੋਂ 10 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
ਫਟਾਫਟ ਬਣਾਓ ਆਲੂ ਡੋਸਾ
ਗੌਰਤਲਬ ਹੈ ਕਿ ਰੁਪਿੰਦਰ ਰੂਬੀ ਅਜੇ ਦੋ ਦਿਨ ਪਹਿਲਾਂ ਹੀ ‘ਆਪ’ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਹਨ। ਇਸ ਤੋਂ ਬਾਅਦ ‘ਆਪ’ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਐੱਮ. ਐੱਲ. ਏ. ਜੱਗਾ ਨੇ ਵੀ ਕਾਂਗਰਸ ਦਾ ਪੱਲਾ ਫੜ ਲਿਆ। ਇਸ ਦਾ ਕਾਰਨ ਰੁਪਿੰਦਰ ਰੂਬੀ ਨੇ ਭਗਵੰਤ ਮਾਨ ਨੂੰ ਸੀ. ਐੱਮ. ਚਿਹਰਾ ਨਾ ਐਲਾਨਣਾ ਤੇ ਉਮੀਦਵਾਰਾਂ ਦੀ ਸੂਚੀ ਨਾ ਐਲਾਨਣਾ ਦੱਸਿਆ ਸੀ।