ਦੇਸ਼ ਵਿੱਚ ਹਰ ਸਾਲ ਸਵਾ ਲੱਖ ਤੋਂ ਵੀ ਵੱਧ ਲੋਕ ਖੁਦਖੁਸ਼ੀ ਨਾਲ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਨ। ਸਾਲ 2020 ਵਿੱਚ ਕੋਰੋਨਾਕਾਲ ਸਮੇਂ ਦੌਰਾਨ ਦੇਸ਼ ਵਿੱਚ ਸਭ ਤੋਂ ਵੱਧ ਆਤਮ ਹੱਤਿਆ ਦੇ ਮਾਮਲੇ ਦਰਜ ਕੀਤੇ ਗਏ ਸਨ ਜਿਸ ਨੇ ਰਿਕਾਰਡ ਤੋੜ ਦਿੱਤਾ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਗਰੀਬੀ ਦੇ ਚਲਦਿਆਂ ਖੁਦਖੁਸ਼ੀ ਕਰਨ ਵਾਲਿਆਂ ਦੀ ਗਿਣਤੀ ਪਿੱਛਲੇ ਸਾਲ 70 ਫ਼ੀਸਦ ਤੱਕ ਵੱਧ ਗਈ ਸੀ। 2020 ਵਿੱਚ ਗਰੀਬੀ ਦੇ ਕਾਰਨ 1901 ਲੋਕਾਂ ਨੇ ਖੁਦਖੁਸ਼ੀ ਕੀਤੀ ਸੀ, ਜਦਕਿ 2019 ਵਿੱਚ ਇਹ ਅੰਕੜਾ 1122 ਸੀ। ਤੁਹਾਨੂੰ ਦੱਸ ਦਈਏ ਕਿ 2018 ਵਿੱਚ ਗਰੀਬੀ ਕਾਰਨ ਜਾਨ ਦੇਣ ਵਾਲਿਆਂ ਵਿੱਚ 6.7 ਫ਼ੀਸਦ ਕਮੀ ਦਰਜ ਕੀਤੀ ਗਈ ਸੀ। ਇਸ ਤੋਂ ਇਲਾਵਾ ਬੇਰੁਜ਼ਗਾਰੀ ਦੇ ਕਾਰਨ ਆਪਣੀ ਜਿੰਦਗੀ ਖਤਮ ਕਰਨ ਵਾਲਿਆਂ ਦੀ ਸੰਖਿਆ 2851 ਤੋਂ ਵੱਧ ਕੇ 3548 ਹੋ ਗਈ ਸੀ।
ਸਾਲ 2020 ਵਿੱਚ ਕੋਰੋਨਾ ਦੇ ਚਲਦਿਆਂ ਬੇਰੁਜ਼ਗਾਰੀ ਤੋਂ ਤੰਗ ਆ ਕੇ 1.53 ਲੱਖ ਲੋਕਾਂ ਨੇ ਖੁਦਖੁਸ਼ੀ ਕੀਤੀ ਸੀ। ਸਾਲ 2019 ਦੇ ਮੁਕਾਬਲੇ 2020 ਵਿੱਚ ਖੁਦਖੁਸ਼ੀਆਂ ਦੇ ਮਾਮਲੇ 10 ਫ਼ੀਸਦ ਤੱਕ ਵੱਧ ਗਏ ਸਨ। ਸਾਲ 2010 ਤੋਂ ਲੈ ਕੇ 2019 ਤੱਕ ਖੁਦਖੁਸ਼ੀਆਂ ਦੀ ਗਿਣਤੀ ਕਦੇ ਵੀ 1.39 ਲੱਖ ਤੋਂ ਉੱਪਰ ਨਹੀਂ ਗਈ। ਉੱਥੇ ਹੀ ਪਿੱਛਲੇ ਸਾਲ ਆਤਮ ਹੱਤਿਆ ਦੇ ਦੋ ਸਭ ਤੋਂ ਵੱਡੇ ਕਾਰਨ ਸਾਹਮਣੇ ਆਏ ਇੱਕ ‘ਪਰਿਵਾਰਕ ਸੱਮਸਿਆ’ ਅਤੇ ਦੂਜਾ ‘ਬਿਮਾਰੀ’ ਕਾਰਨ ਲੋਕਾਂ ਨੇ ਖੁਦਖੁਸ਼ੀ ਕੀਤੀ।
ਸਾਲ 2020 ਵਿੱਚ ਗਰੀਬੀ ਕਾਰਨ ਮਹਾਰਾਸ਼ਟਰ ਵਿੱਚ ਆਤਮ ਹੱਤਿਆ ਕਰਨ ਵਾਲਿਆਂ ਦੀ ਗਿਣਤੀ 476 ਰਹੀ ਜਦਕਿ ਬੇਰੁਜ਼ਗਾਰੀ ਦੀ ਮਾਤਰਾ ਇਸ ਤੋਂ ਵੱਧ ਸੀ। ਬੇਰੁਜ਼ਗਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਭਗ 625 ਦੇ ਕਰੀਬ ਸੀ। ਉੱਥੇ ਹੀ ਅਸਾਮ, ਕਰਨਾਟਕ ਵਰਗੇ ਰਾਜਾਂ ਵਿੱਚ ਗਰੀਬੀ ਕਾਰਨ ਮਰਨ ਵਾਲਿਆਂ ਦੀ ਗਿਣਤੀ 230 ਦੇ ਕਰੀਬ ਸੀ ਜਦਕਿ ਬੇਰੁਜ਼ਗਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਕਰਨਾਟਕ ਵਿੱਚ 720 ਰਹੀ ਅਤੇ ਅਸਾਮ ਵਿੱਚ 234 ਰਹੀ। ਗੁਜਰਾਤ ਦੀ ਗੱਲ ਕਰੀਏ ਤਾਂ ਗਰੀਬੀ ਕਾਰਨ 171 ਲੋਕਾਂ ਨੇ ਖੁਦਖੁਸ਼ੀ ਕੀਤੀ ਉੱਥੇ ਹੀ ਬੇਰੁਜ਼ਗਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 229 ਰਹੀ। ਕੁੱਲ ਮਿਲਾ ਕੇ ਗਰੀਬੀ ਕਾਰਨ 1114 ਲੋਕਾਂ ਨੇ ਆਪਣੇ ਜੀਵਨ ਨੂੰ ਸਮਾਪਤ ਕਰ ਦਿੱਤਾ। ਜਦਕਿ ਬੇਰੁਜ਼ਗਾਰੀ ਕਾਰਨ 1808 ਲੋਕਾਂ ਨੇ ਆਤਮ ਹੱਤਿਆ ਕਰ ਲਈ। ਪਿੱਛਲੇ ਸਾਲ ਦਾ ਅੰਕੜਾ 2019 ਨਾਲੋਂ ਕਾਫੀ ਜ਼ਿਆਦਾ ਰਿਹਾ।
ਵੀਡੀਓ ਲਈ ਕਲਿੱਕ ਕਰੋ -: