ਜਲੰਧਰ ਵਿਚ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਘਰ ਦੇ ਬਾਹਰ ਪੀ. ਟੀ. ਆਈ. ਅਤੇ ਡੀ. ਪੀ. ਈ. ਯੂਨੀਅਨਾਂ ਨੇ ਧਰਨਾ ਲਗਾਇਆ ਹੋਇਆ ਸੀ ਪਰ ਹੁਣੇ ਜਿਹੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਹ ਪ੍ਰਦਰਸ਼ਨਕਾਰੀ ਕੈਬਨਿਟ ਮੰਤਰੀ ਪ੍ਰਗਟ ਸਿੰਘ ਦੇ ਘਰ ਦੇ ਅੰਦਰ ਦਾਖਲ ਹੋ ਗਏ ਹਨ।
ਇਸ ਤੋਂ ਬਾਅਦ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਯੂਨੀਅਨਾਂ ਦੇ ਮੈਂਬਰ ਮੇਰੀ ਜਲੰਧਰ ਵਿਖੇ ਸਥਿਤ ਨਿੱਜੀ ਰਿਹਾਇਸ਼ ਦੇ ਅੰਦਰ ਦਾਖਲ ਹੋ ਗਏ ਹਨ। ਮੈਂ ਇਸ ਸਮੇਂ ਚੰਡੀਗੜ੍ਹ ਆਇਆ ਹੋਇਆ ਹਾਂ ਤੇ ਉਥੇ ਸਿਰਫ ਮੇਰੇ ਬੀਮਾਰ ਬਜ਼ੁਰਗ ਹੀ ਮੌਜੂਦ ਹਨ। ਨਿੱਜੀ ਰਿਹਾਇਸ਼ ਵਿਚ ਦਾਖਲ ਹੋਣਾ ਬਹੁਤ ਹੀ ਮੰਦਭਾਗਾ ਹੈ ਤੇ ਪੁਲਿਸ ਸੁਰੱਖਿਆ ਦਾ ਫੇਲੀਅਰ ਵੀ ਹੈ ਤੇ ਇਹ ਕਿਸੇ ਸਾਜ਼ਿਸ਼ ਦਾ ਹਿੱਸਾ ਹੈ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਸਿੱਖਿਆ ਮੰਤਰੀ ਨੇ ਕਿਹਾ ਕਿ ਮੈਂ ਕਦੇ ਵੀ ਕਿਸੇ ਯੂਨੀਅਨ ਨੂੰ ਦਫਤਰੀ ਪਲੈਟਫਾਰਮ ‘ਤੇ ਮਿਲਣ ਲਈ ਨਾਂਹ ਨਹੀਂ ਕੀਤੀ , ਬਲਕਿ ਹਰ ਯੂਨੀਅਨ ਨੂੰ 5-5 7-7 ਵਾਰ ਮਿਲ ਚੁੱਕਾ ਹਾਂ ਅਤੇ ਅੱਗੇ ਵੀ ਮਿਲਦਾ ਰਹਾਂਗਾ ਕਦੇ ਨਾਂਹ ਨਹੀਂ ਕੀਤੀ । ਸਭਨੂੰ ਇਹੀ ਕਿਹਾ ਹੈ ਕਿ ਮੈਂ ਡਿਪਾਰਟਮੈਂਟ ਲੈਵਲ ‘ਤੇ ਜੋ ਕਰ ਸਕਦਾ ਹਾਂ ਉਸਤੋਂ ਵੱਧ ਕਰ ਰਿਹਾ। ਕੁਝ ਕੇਸ ਕੋਰਟ ਵਿੱਚ ਹਨ।
ਗੌਰਤਲਬ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਬੇਰੋਜ਼ਗਾਰ ਅਧਿਆਪਕ ਯੂਨੀਅਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪਹਿਲਾਂ ਇਹ ਪ੍ਰਦਰਸ਼ਨ ਪਟਿਆਲਾ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਹੁੰਦੇ ਸਨ। ਇਸ ਤੋਂ ਬਾਅਦ ਸੰਗਰੂਰ ਵਿਚ ਵੀ ਅਧਿਆਪਕ ਯੂਨੀਅਨਾਂ ਵੱਲੋਂ ਧਰਨੇ ਦਿੱਤੇ ਗਏ ਪਰ ਕਿਉਂਕਿ ਹੁਣ ਸਿੱਖਿਆ ਮੰਤਰੀ ਜਲੰਧਰ ਦੇ ਹਨ, ਇਸ ਲਈ ਪ੍ਰਦਰਸ਼ਨਕਾਰੀ ਉਨ੍ਹਾਂ ਦੀ ਰਿਹਾਇਸ਼ ‘ਤੇ ਧਰਨੇ ਦੇ ਰਹੇ ਹਨ।