ਲੋਕ ਇਨਸਾਫ਼ ਪਾਰਟੀ (LIP) ਦੇ ਪ੍ਰਧਾਨ ਅਤੇ ਹਲਕਾ ਆਤਮਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਅਦਾਲਤ ਵਿੱਚ ਪੇਸ਼ ਨਾ ਹੋਣ ਕਰਕੇ ਪੀੜਤ ਧਿਰ ਦੇ ਵਕੀਲ ਦੀ ਮੰਗ ਤੋਂ ਬਾਅਦ ਅਦਾਲਤ ਨੇ ਵਿਧਾਇਕ ਦੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ।
ਜਾਣਕਾਰੀ ਦਿੰਦਿਆਂ ਪੀੜਤ ਧਿਰ ਦੇ ਵਕੀਲ ਹਰੀਸ਼ ਰਾਏ ਢਾਂਡਾ ਨੇ ਦੱਸਿਆ ਕਿ ਜੱਜ ਹਰਸਿਮਰਨਜੀਤ ਕੌਰ ਦੀ ਅਦਾਲਤ ਵਿੱਚ ਕੇਸ ਦੀ ਤਰੀਕ ਸੀ। ਉਸ ਖ਼ਿਲਾਫ਼ ਦਰਜ ਹੋਏ ਬਲਾਤਕਾਰ ਦੇ ਕੇਸ ਵਿੱਚ ਚਲਾਨ ਪੇਸ਼ ਹੋਣ ਮਗਰੋਂ ਉਸ ਨੇ ਅੱਜ ਅਦਾਲਤੀ ਸੁਣਵਾਈ ਵਿੱਚ ਸ਼ਾਮਲ ਹੋਣਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਪੁਲਿਸ ਵੱਲੋਂ ਇਸ ਮਹੀਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਚਲਾਨ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਹੋਰਨਾਂ ਨੂੰ 18 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸਨ।
ਇਹ ਵੀ ਪੜ੍ਹੋ : ਚੋਣਾਂ ਲਈ ‘ਆਪ’ ਨੇ ਬੰਨ੍ਹਿਆ ਲੱਕ, ਕੇਜਰੀਵਾਲ ਤੂਫਾਨੀ ਪ੍ਰਚਾਰ ਲਈ ਐਤਵਾਰ ਆਉਣਗੇ ਪੰਜਾਬ